ਜਲੰਧਰ ‘ਚ 66 ਕੇ.ਵੀ. ਫੋਕਲ ਪੌਇੰਟ-1 ਤੋਂ ਚੱਲ ਰਹੇ ਓਵਰਲੋਡ ਫੀਡਰ 11 ਕੇ.ਵੀ. ਬਾਬਾ ਮੋਹਨ ਦਾਸ ਨਾਲ ਜੁੜੇ ਨਵੇਂ ਫੀਡਰ ਦੀ ਉਸਾਰੀ ਦੇ ਕੰਮ ਕਰਨ 11 ਜਨਵਰੀ ਨੂੰ ਬਿਜਲੀ ਸਪਲਾਈ ਬੰਦ ਰਹੇਗੀ। ਇਹ ਬਿਜਲੀ ਕੱਟ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਹੋਵੇਗੀ। ਇਸ ਦੌਰਾਨ ਇਲਾਕੇ ਵਿੱਚ ਬਿਜਲੀ ਦੀ ਸਪਲਾਈ ਉਪਲਬਧ ਨਹੀਂ ਹੋਵੇਗੀ।
ਬਿਜਲੀ ਬੰਦ ਹੋਣ ਕਾਰਨ ਕਈ ਰਿਹਾਇਸ਼ੀ ਅਤੇ ਵਪਾਰਕ ਇਲਾਕਿਆਂ ਦੇ ਲੋਕ ਪ੍ਰਭਾਵਿਤ ਹੋਣਗੇ। ਪ੍ਰਭਾਵਿਤ ਇਲਾਕਿਆਂ ਵਿੱਚ ਬੈਂਕ ਕਾਲੋਨੀ, ਵੀਨਸ ਵੈਲੀ, ਬਾਬਾ ਮੋਹਨ ਦਾਸ ਕਾਲੋਨੀ, ਅਮ੍ਰਿਤ ਵਿਹਾਰ, ਨਿਊ ਅਮ੍ਰਿਤ ਵਿਹਾਰ, ਬਸੰਤ ਕੁੰਜ, ਤ੍ਰਿਲੋਕ ਐਵੈਨਿਊ, ਗੁਰੂ ਅਮਰਦਾਸ ਕਾਲੋਨੀ, ਨਾਰਥ ਫਲਾਵਰ ਕਾਲੋਨੀ, ਗੁਰਬੰਤਾ ਸਿੰਘ ਇਲਾਕਾ, ਬਾਬਾ ਈਸ਼ਵਰ ਦਾਸ ਕਾਲੋਨੀ ਅਤੇ ਇਨ੍ਹਾਂ ਦੇ ਆਸ-ਪਾਸ ਦੇ ਇਲਾਕੇ ਸ਼ਾਮਲ ਹਨ।
ਬਿਜਲੀ ਵਿਭਾਗ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਇਸ ਬਿਜਲੀ ਕੱਟ ਦੌਰਾਨ ਸਹਿਯੋਗ ਕਰਨ ਅਤੇ ਆਪਣੇ ਜ਼ਰੂਰੀ ਕੰਮ ਪਹਿਲਾਂ ਹੀ ਨਿਪਟਾ ਲੈਣ। ਇਹ ਕੰਮ ਭਵਿੱਖ ਵਿੱਚ ਵਧੀਆ ਅਤੇ ਸਥਿਰ ਬਿਜਲੀ ਸਪਲਾਈ ਲਈ ਕੀਤਾ ਜਾ ਰਿਹਾ ਹੈ।