View All Topics

ਵਿਕਰੇਤਾ ਤੋਂ ਇਸ਼ਤਿਹਾਰ

View All Topics

Search Based Ads

ਖਬਰਿਸਤਾਨ ਨੈੱਟਵਰਕ

ਸਟੋਰੀਜ਼ ਦੇਖੋ

ਖਬਰਿਸਤਾਨ ਨੈੱਟਵਰਕ– ਬੀਤੇ ਦਿਨੀਂ ਚੋਣ ਡਿਊਟੀ ਉਤੇ ਜਾ ਰਹੇ ਅਧਿਆਪਕ ਜੋੜੇ ਦੀ ਸੜਕ ਹਾਦਸੇ ਵਿਚ ਦਰਦਨਾਕ ਮੌਤ ਹੋ ਗਈ ਸੀ। ਇਸ ਹਾਦਸੇ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਮਨੁੱਖੀ ਸੰਵੇਦਨਸ਼ੀਲਤਾ ਭਰਿਆ ਫੈਸਲਾ ਲਿਆ ਹੈ। ਮੁੱਖ ਮੰਤਰੀ ਨੇ ਐਲਾਨ ਕੀਤਾ ਹੈ ਕਿ ਮ੍ਰਿਤਕ ਜੋੜੇ ਦੇ ਦੋਵਾਂ ਨਾਬਾਲਗ ਬੱਚਿਆਂ ਦੀ ਪੂਰੀ ਸਿੱਖਿਆ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਚੁੱਕੇਗੀ।

ਧੁੰਦ ਕਾਰਨ ਕਾਰ ਸੂਏ ਵਿਚ ਡਿੱਗੀ

ਇਹ ਹਾਦਸਾ ਮੋਗਾ ਜ਼ਿਲ੍ਹੇ ਦੇ ਬਾਘਾਪੁਰਾਣਾ ਹਲਕੇ ਦੇ ਪਿੰਡ ਸੰਗਤਪੁਰਾ ਨੇੜੇ ਵਾਪਰਿਆ ਸੀ, ਜਿੱਥੇ ਸੰਘਣੀ ਧੁੰਦ ਕਾਰਨ ਕਾਰ ਸੰਤੁਲਨ ਵਿਗੜਨ ਕਾਰਣ ਇਕ ਸੂਏ ਵਿੱਚ ਡਿੱਗ ਪਈ। ਕਾਰ ਡੁੱਬਣ ਨਾਲ ਅੰਦਰ ਸਵਾਰ ਦੋਵੇਂ ਪਤੀ-ਪਤਨੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ।

ਚੋਣ ਡਿਊਟੀ ਉਤੇ ਜਾ ਰਹੇ ਸਨ

ਮ੍ਰਿਤਕਾਂ ਦੀ ਪਛਾਣ ਕਮਲਜੀਤ ਕੌਰ ਅਤੇ ਜਸਕਰਨ ਸਿੰਘ ਵਜੋਂ ਹੋਈ ਹੈ। ਕਮਲਜੀਤ ਕੌਰ ਨੂੰ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਸੰਗਤਪੁਰਾ ਪਿੰਡ ਦੇ ਇੱਕ ਪੋਲਿੰਗ ਬੂਥ ‘ਤੇ ਡਿਊਟੀ ਸੌਂਪੀ ਗਈ ਸੀ। ਐਤਵਾਰ ਸਵੇਰੇ ਉਸਦਾ ਪਤੀ ਜਸਕਰਨ ਸਿੰਘ ਉਸਨੂੰ ਡਿਊਟੀ ਸਟੇਸ਼ਨ ‘ਤੇ ਛੱਡਣ ਲਈ ਘਰੋਂ ਨਿਕਲਿਆ ਸੀ, ਜਦੋਂ ਦੋਵੇਂ ਡੀਪੀ ਹਾਈ ਸਕੂਲ ਪੱਤੋ ਹੀਰਾ ਸਿੰਘ ਵੱਲ ਜਾ ਰਹੇ ਸਨ, ਤਾਂ ਰਸਤੇ ਵਿੱਚ ਧੁੰਦ ਦੌਰਾਨ ਗੱਡੀ ਬੇਕਾਬੂ ਹੋ ਗਈ ਅਤੇ ਸਿੱਧੀ ਸੂਏ ਵਿੱਚ ਜਾ ਡਿੱਗੀ। ਰਾਹਗੀਰਾਂ ਵੱਲੋਂ ਮਦਦ ਦੀ ਕੋਸ਼ਿਸ਼ ਕੀਤੀ ਗਈ ਪਰ ਬਚਾਇਆ ਨਹੀਂ ਜਾ ਸਕਿਆ।

ਅਧਿਆਪਕੀ ਪੇਸ਼ੇ ਨਾਲ ਜੁੜਿਆ ਸੀ ਦੋਹਾਂ ਦਾ ਜੀਵਨ

ਜਸਕਰਨ ਸਿੰਘ ਮੂਲ ਰੂਪ ਵਿੱਚ ਮਾਨਸਾ ਜ਼ਿਲ੍ਹੇ ਨਾਲ ਸਬੰਧਤ ਸੀ ਅਤੇ ਇਸ ਸਮੇਂ ਮੋਗਾ ਦੇ ਧੂਰਕੋਟ ਰਣਸਿੰਘ ਪਿੰਡ ਵਿੱਚ ਰਹਿੰਦਾ ਸੀ। ਉਹ ਸਾਹਸ ਖੋਟੇ ਖੇਤਰ ਵਿੱਚ ਅੰਗਰੇਜ਼ੀ ਮਾਸਟਰ ਵਜੋਂ ਸੇਵਾ ਨਿਭਾ ਰਿਹਾ ਸੀ। ਉਸਦੀ ਪਤਨੀ ਕਮਲਜੀਤ ਕੌਰ ਵੀ ਮੋਗਾ ਜ਼ਿਲ੍ਹੇ ਵਿੱਚ ਸਕੂਲ ਟੀਚਰ ਸੀ। ਦੋਵੇਂ ਸਿੱਖਿਆ ਦੇ ਖੇਤਰ ਨਾਲ ਜੁੜੇ ਹੋਏ ਸਨ ਅਤੇ ਸਮਾਜ ਵਿੱਚ ਸਾਦਗੀ ਤੇ ਇਮਾਨਦਾਰੀ ਲਈ ਜਾਣੇ ਜਾਂਦੇ ਸਨ।

ਮੁੱਖ ਮੰਤਰੀ ਨੇ ਟਵੀਟ ਕਰ ਦਿੱਤੀ ਜਾਣਕਾਰੀ

ਸਾਡੇ ਬਹੁਤ ਹੀ ਹੋਣਕਾਰ ਅਧਿਆਪਕ ਸ੍ਰ. ਜਸਕਰਨ ਸਿੰਘ ਭੁੱਲਰ, ਅੰਗਰੇਜ਼ੀ ਮਾਸਟਰ, ਸਰਕਾਰੀ ਹਾਈ ਸਕੂਲ ਖੋਟੇ ਅਤੇ ਉਨ੍ਹਾਂ ਦੀ ਧਰਮ ਪਤਨੀ ਸ਼੍ਰੀਮਤੀ ਕਮਲਜੀਤ ਕੌਰ, ਡੀਪੀਈ ਸਰਕਾਰੀ ਕੰਨਿਆ ਹਾਈ ਸਕੂਲ ਪੱਤੋ ਹੀਰਾ ਸਿੰਘ ਜਿਲ੍ਹਾ ਮੋਗਾ ਦਾ ਅੱਜ ਸਵੇਰੇ ਚੋਣ ਡਿਊਟੀ ਦੇਣ ਜਾਂਦਿਆਂ, ਸੰਘਣੀ ਧੁੰਦ ਕਰਕੇ ਐਕਸੀਡੈਂਟ ਹੋ ਗਿਆ। ਉਹ ਦੋਵੇਂ ਸਾਡੇ ਵਿਚਕਾਰ ਨਹੀਂ ਰਹੇ।
ਮੈਂ ਦੋਵਾਂ ਦੇ ਮਾਪਿਆਂ ਨਾਲ ਗੱਲ ਕੀਤੀ ਹੈ ..ਦੁੱਖ ਚ ਪਰਿਵਾਰ ਦੇ ਗ਼ਮ ਚ ਸ਼ਰੀਕ ਹਾਂ..ਦੋਵੇਂ ਛੋਟੇ ਬੱਚਿਆਂ ਦੀ ਸਾਰੀ ਪੜ੍ਹਾਈ ਦੀ ਜਿੰਮੇਵਾਰੀ ਸਰਕਾਰ ਨਿਭਾਏਗੀ ..ਪ੍ਰਮਾਤਮਾ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖ਼ਸ਼ੇ..

ਵਿਆਜ ਆਧਾਰਿਤ ਵਿਗਿਆਪਨ

|

|

ਇਸ ਖ਼ਬਰ ਨੂੰ ਇੱਥੇ ਪੜ੍ਹੋ:

|

ਜ਼ਰੂਰ ਪੜ੍ਹੋ

ਇਹਨਾਂ ਨੂੰ ਪੜ੍ਹਨਾ ਨਾ ਭੁੱਲੋ :

|

|

|

ਪੰਜਾਬ ‘ਚ ਬੀਤੇ ਦਿਨ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਲਈ

|

|

|

ਖਬਰਿਸਤਾਨ ਨੈੱਟਵਰਕ– ਪੰਜਾਬ ਵਿਚ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ

|

|

|

ਖਬਰਿਸਤਾਨ ਨੈੱਟਵਰਕ- ਆਸਟ੍ਰੇਲੀਆ ਦੇ ਸਿਡਨੀ ਤੋਂ ਦਿਲ ਦਹਿਲਾ ਦੇਣ ਵਾਲੀ

|

|

|

ਖਬਰਿਸਤਾਨ ਨੈੱਟਵਰਕ- ਜਲੰਧਰ ਸ਼ਹਿਰ ਦੇ ਸੰਤੋਖਪੁਰਾ ਇਲਾਕੇ ਵਿੱਚ ਇੱਕ ਕਬਾੜ

|

|

|

ਖਬਰਿਸਤਾਨ ਨੈੱਟਵਰਕ– ਜਲੰਧਰ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ

|

|

|

ਐਤਵਾਰ, ੨੯ ਮੱਘਰ (ਸੰਮਤ ੫੫੭ ਨਾਨਕਸ਼ਾਹੀ) (ਅੰਗ: ੫੩੩) ਰਾਗੁ ਦੇਵਗੰਧਾਰੀ

|

|

|

ਖਬਰਿਸਤਾਨ ਨੈੱਟਵਰਕ– ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਆਗੂ

|

|

|

ਖਬਰਿਸਤਾਨ ਨੈੱਟਵਰਕ- ਜਲੰਧਰ ਵਿਚ ਸਾਬਕਾ ਵਿਧਾਇਕ ਸ਼ੀਤਲ ਅੰਗੂਰਾਲ ਦੇ ਭਤੀਜੇ

ਸੂਚਨਾਵਾਂ: ਸਾਡੀ ਐਪ ਡਾਊਨਲੋਡ ਕਰੋ

ਖੋਜ-ਅਧਾਰਿਤ ਵਿਗਿਆਪਨ

ਸ਼ੇਅਰ ਬਾਜ਼ਾਰ

NIFTY 50.Live - Live Chart, Live Stock Market News, Live Chart Analysis, International Charts

ਮੌਸਮ

More forecasts: 30 day forecast Orlando

ਅੱਜ ਦਾ ਰਾਸ਼ੀਫਲ