ਪਾਕਿਸਤਾਨ ਵਿੱਚ ਰਹਿਣ ਵਾਲੀ ਇੱਕ ਭਾਰਤੀ ਸਿੱਖ ਔਰਤ ਸਰਬਜੀਤ ਕੌਰ ਦੀ ਭਾਰਤ ਵਾਪਸੀ ‘ਤੇ ਰੋਕ ਲੱਗ ਗਈ ਹੈ। ਸੋਮਵਾਰ ਨੂੰ ਉਸਨੂੰ ਅਟਾਰੀ-ਵਾਹਗਾ ਅੰਤਰਰਾਸ਼ਟਰੀ ਸਰਹੱਦ ਰਾਹੀਂ ਭਾਰਤ ਭੇਜਣ ਦੀਆਂ ਸਾਰੀਆਂ ਤਿਆਰੀਆਂ ਕੀਤੀਆਂ ਗਈਆਂ ਸਨ, ਪਰ ਆਖਰੀ ਸਮੇਂ ‘ਤੇ, ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਉਸਦੀ ਵਾਪਸੀ ਨੂੰ ਰੋਕ ਦਿੱਤਾ। ਨਤੀਜੇ ਵਜੋਂ, ਸਰਹੱਦ ‘ਤੇ ਤਾਇਨਾਤ ਭਾਰਤੀ ਏਜੰਸੀਆਂ ਨੂੰ ਸਰਬਜੀਤ ਕੌਰ ਤੋਂ ਬਿਨਾਂ ਵਾਪਸ ਜਾਣ ਲਈ ਪਿਆ।
ਪਾਕਿਸਤਾਨ ‘ਚ ਧਰਮ ਬਦਲ ਕੇ ਨਿਕਾਹ ਕਰਵਾਉਣ ਵਾਲੀ ਸਰਬਜੀਤ ਕੌਰ ਨੂੰ ਤੇ ਉਸ ਦੇ ਪਾਕਿਸਤਾਨੀ ਪਤੀ ਨਾਸਿਰ ਹੁਸੈਨ ਸਮੇਤ ਹਿਰਾਸਤ ‘ਚ ਲਿਆ ਸੀ। ਇਸ ਦੌਰਾਨ ਪੁਲਿਸ ਅਤੇ ਖੁਫੀਆ ਏਜੰਸੀਆਂ ਦੀ ਪੁੱਛਗਿੱਛ ਵਿੱਚ ਕਈ ਅਹਿਮ ਖੁਲਾਸੇ ਵੀ ਹੋਏ ਸਨ। ਦੋਵੇਂ ਸਾਲ 2016 ਤੋਂ ਟਿਕਟਾਕ ਰਾਹੀਂ ਸੰਪਰਕ ਵਿਚ ਆਏ ਸਨ ਤੇ ਕਈ ਸਾਲਾਂ ਤੱਕ ਗੱਲਬਾਤ ਕਰਦੇ ਰਹੇ ਤੇ 2025 ਵਿਚ ਨਵੰਬਰ ਮਹੀਨੇ ਵਿਚ ਸਰਬਜੀਤ ਕੌਰ ਪਾਕਿਸਤਾਨ ਗਈ ਤੇ ਉਥੇ ਹੀ ਰੁਕ ਗਈ ਤੇ ਨਾਸਿਰ ਹੁਸੈਨ ਨਾਲ ਨਿਕਾਹ ਕਰਵਾ ਲਿਆ।
ਧਰਮ ਬਦਲ ਕੇ ਕਰਵਾਇਆ ਵਿਆਹ
ਭਾਰਤੀ ਸਿੱਖ ਸ਼ਰਧਾਲੂ ਸਰਬਜੀਤ ਕੌਰ ਜਿਸ ਨੇ ਆਪਣਾ ਨਾਂ ਨੂਰ ਹੁਸਨ ਰੱਖ ਲਿਆ ਸੀ ਤੇ ਉਥੇ ਹੀ ਨਿਕਾਹ ਕਰਵਾ ਲਿਆ ਸੀ।ਪਹਿਲਾਂ ਖਬਰਾਂ ਆਈਆਂ ਸਨ ਕਿ ਸਰਬਜੀਤ ਕੌਰ ਲਾਪਤਾ ਹੋ ਗਈ ਹੈ ਪਰ ਬਾਅਦ ਵਿਚ ਪਤਾ ਲੱਗਾ ਕਿ ਸਰਬਜੀਤ ਕੌਰ ਨੇ ਪਾਕਿਸਤਾਨ ਜਾ ਕੇ ਧਰਮ ਪਰਿਵਰਤਨ ਕਰਵਾ ਕੇ ਨਿਕਾਹ ਕਰਵਾ ਲਿਆ ਹੈ ਤੇ ਨੂਰ ਹੁਸਨ ਬਣ ਗਈ ਹੈ।
ਸਰਬਜੀਤ ਕੌਰ ਵਾਸੀ ਕਪੂਰਥਲਾ 4 ਨਵੰਬਰ 2025 ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਥੇ ਨਾਲ ਪਾਕਿਸਤਾਨ ਗਈ ਸੀ। ਪਰ ਉਸ ਮਗਰੋਂ ਉਸ ਦਾ ਕੁਝ ਪਤਾ ਨਹੀਂ ਲੱਗ ਰਿਹਾ ਸੀ ਤੇ ਉਸ ਦੀ ਭਾਲ ਕੀਤੀ ਜਾ ਰਹੀ ਸੀ। ਉਹ ਜਥੇ ਤੋਂ ਵੱਖ ਹੋ ਗਈ, ਇਸਲਾਮ ਧਾਰਨ ਕੀਤਾ ਅਤੇ 5 ਨਵੰਬਰ ਨੂੰ ਨਾਸਿਰ ਨਾਲ ਨਿਕਾਹ ਕਰ ਲਿਆ।
ਕੁਝ ਚਿਰ ਮਗਰੋਂ ਇਹ ਪਤਾ ਲੱਗਾ ਕਿ ਉਸਨੇ ਇਸਲਾਮ ਧਾਰਨ ਕੀਤਾ ਅਤੇ 5 ਨਵੰਬਰ ਨੂੰ ਨਾਸਿਰ ਨਾਲ ਨਿਕਾਹ ਕਰ ਲਿਆ। ਜਿਸ ਨਾਲ ਉਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਸੰਪਰਕ ਵਿਚ ਸੀ। ਨਾਸਿਰ ਹੁਸੈਨ ਜਿਸ ਨਾਲ ਸਰਬਜੀਤ ਕੌਰ ਨੇ ਵਿਆਹ ਕਰਵਾਇਆ ਹੈ, ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਪਾਕਿਸਤਾਨ ਨੇ ਸਰਬਜੀਤ ਕੌਰ ਨੂੰ ਭਾਰਤ ਵਾਪਸ ਭੇਜਣ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ।