ਖ਼ਬਰਿਸਤਾਨ ਨੈੱਟਵਰਕ: ਪੰਜਾਬ ਸਮੇਤ ਦੇਸ ਦੇ ਕਈ ਰਾਜਾਂ ‘ਚ ਗਰਮੀਆਂ ਦੀਆਂ ਛੁੱਟੀਆਂ ਚੱਲ ਰਹੀਆਂ ਹਨ | ਕਈ ਰਾਜਾਂ ਦੇ ਸਕੂਲ ਕਰੀਬ 1 ਜੁਲਈ ਤੋਂ ਖੁੱਲ੍ਹ ਜਾਣਗੇ | ਪਰ ਕਸ਼ਮੀਰ ‘ਚ ਗਰਮੀ ਦੇ ਮੱਦੇਨਜ਼ਰ ਸਰਕਾਰ ਨੇ ਛੁੱਟੀਆਂ ਵਧਾ ਦਿੱਤੀਆਂ ਸਨ | ਬਾਕੀ ਰਾਜਾਂ ਵਾਂਗ ਕਸ਼ਮੀਰ ‘ਚ ਵੀ ਗਰਮੀ ਪੈ ਰਹੀ ਹੈ, ਜਿਸ ਕਾਰਨ ਉੱਥੋਂ ਦੇ ਸਾਰੇ ਸਰਕਾਰੀ ਅਤੇ ਨਿੱਜੀ ਸਕੂਲ 7 ਜੁਲਾਈ ਤੱਕ ਬੰਦ ਰੱਖਣ ਦੇ ਆਦੇਸ਼ ਦਿੱਤੇ ਹਨ | ਸਰਕਾਰ ਨੇ ਸੋਮਵਾਰ ਨੂੰ ਇਹ ਆਦੇਸ਼ ਜਾਰੀ ਕੀਤੇ ਸਨ | ਜਦਕਿ ਪੰਜਾਬ, ਦਿੱਲੀ, ਹਰਿਆਣਾ ਅਮੇਟ ਕਈ ਰਾਜਾਂ ‘ਚ 1 ਜੁਲਾਈ ਤੋਂ ਸਕੂਲ ਖੁੱਲਣਗੇ |
Kashmir based schools to observe summer vacations from 23rd June to 7th July. Let this be a time of rest, reading, and reconnecting. Stay hydrated, stay safe, and use the time wisely. pic.twitter.com/Rm9NCTDwLF
— Sakina Itoo (@sakinaitoo) June 21, 2025
ਪੰਜਾਬ ਦੇ ਸਕੂਲਾਂ ‘ਚ ਵੀ ਨਵੇਂ ਹੁਕਮ ਜਾਰੀ ਕੀਤੇ
ਉੱਥੇ ਹੀ ਪੰਜਾਬ ਦੇ ਸਾਰੇ ਸਕੂਲ ਮੁਖੀਆਂ ਨੁੰ ਨਿਰਦੇਸ਼ ਜਾਰੀ ਕੀਤੇ ਗਏ ਹਨ | ਸਟੇਟ ਕੌਂਸਲ ਫਾਰ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ (ਐਸ.ਸੀ.ਈ.ਆਰ.ਟੀ.) ਪੰਜਾਬ ਨੇ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਅਤੇ ਸਕੂਲ ਮੁਖੀਆਂ ਨੂੰ ਪੱਤਰ ਜਾਰੀ ਕਿਹਾ ਹੈ ਕਿ ਸੈਸ਼ਨ 2025-26 ਦੌਰਾਨ 6ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਦੋ-ਮਾਸਿਕ ਟੈਸਟ-1 ਕਰਵਾਉਣ ਲਈ ਨਿਰਦੇਸ਼ ਦਿੱਤੇ ਹਨ|
ਆਫਲਾਈਨ ਮੋਡ ‘ਚ ਲਿਆ ਜਾਵੇਗਾ ਟੈਸਟ
ਇਹ ਟੈਸਟ 10 ਜੁਲਾਈ 2025 ਤੋਂ 19 ਜੁਲਾਈ 2025 ਤੱਕ ਆਫਲਾਈਨ ਮੋਡ ਵਿੱਚ ਲਿਆ ਜਾਵੇਗਾ। ਸਾਰੇ ਸਕੂਲ ਮੁਖੀ ਆਪਣੇ ਪੱਧਰ ‘ਤੇ ਡੇਟਸ਼ੀਟ ਤਿਆਰ ਕਰਨ ਅਤੇ ਟੈਸਟ ਨੂੰ ਯੋਜਨਾਬੱਧ ਢੰਗ ਨਾਲ ਕਰਵਾਉਣ ਲਈ ਜ਼ਿੰਮੇਵਾਰ ਹੋਣਗੇ। ਜਾਰੀ ਪੱਤਰ ਅਨੁਸਾਰ, 6ਵੀਂ ਤੋਂ 8ਵੀਂ ਜਮਾਤ ਲਈ ਪੰਜਾਬੀ, ਅੰਗਰੇਜ਼ੀ ਅਤੇ ਗਣਿਤ ਵਿਸ਼ਿਆਂ ਦਾ ਦੋ-ਮਾਸਿਕ ਟੈਸਟ ਉਨ੍ਹਾਂ ਵਿਸ਼ਿਆਂ ਤੋਂ ਲਿਆ ਜਾਵੇਗਾ ਜੋ ਮਿਸ਼ਨ ਸਮਰਥ ਯੋਜਨਾ ਤਹਿਤ ਜੁਲਾਈ ਵਿੱਚ ਪੜ੍ਹਾਏ ਜਾਂਦੇ ਸਨ, ਜਦੋਂ ਕਿ ਹੋਰ ਵਿਸ਼ਿਆਂ ਦਾ ਟੈਸਟ ਅਪ੍ਰੈਲ ਅਤੇ ਮਈ ਦੇ ਸਿਲੇਬਸ ਤੋਂ ਹੋਵੇਗਾ। 9ਵੀਂ ਤੋਂ 12ਵੀਂ ਜਮਾਤ ਤੱਕ ਦੀਆਂ ਸਾਰੀਆਂ ਸਟ੍ਰੀਮਾਂ ਵਿੱਚ ਦੋ-ਮਾਸਿਕ ਟੈਸਟ ਅਪ੍ਰੈਲ ਅਤੇ ਮਈ ਦੇ ਸਿਲੇਬਸ ਤੋਂ ਹੀ ਲਏ ਜਾਣਗੇ।