ਖ਼ਬਰਿਸਤਾਨ ਨੈੱਟਵਰਕ: ਤਰਨਤਾਰਨ ‘ਚ ਸਰਪੰਚ ਕਤਲ ਮਾਮਲੇ ‘ਚ ਪੁਲਿਸ ਨੇ ਦੋ ਮੁਲਜਮਾਂ ਦਾ ਐਨਕਾਊਂਟਰ ਕਰ ਕਾਬੂ ਕਰ ਲਿਆ ਹੈ। ਇਹ ਗੋਲੀਬਾਰੀ ਪਿੰਡ ਘਰਕਾ ‘ਚ ਹੋਇਆ ਹੈ। ਪੁਲਿਸ ਦੀ ਜਵਾਬੀ ਕਾਰਵਾਈ ‘ਚ ਦੋਵੇਂ ਜ਼ਖਮੀ ਹੋ ਗਏ। ਇਹ ਦੋਵੇਂ ਮੁਲਜ਼ਮ ਸਾਬਕਾ ਸਰਪੰਚ ਹਰਵਿੰਦਰ ਸਿੰਘ ਦੇ ਕਤਲ ਕੇਸ ਵਿੱਚ ਲੋੜੀਂਦੇ ਸਨ।
ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ‘ਸਿੱਧੂ ਫਾਰਮ’ ‘ਤੇ ਪਿੰਡ ਅੱਲੂਵਾਲ (ਅਲਾੱਲੂਗੁਮਣ) ਦੇ ਸਾਬਕਾ ਸਰਪੰਚ ਹਰਵਿੰਦਰ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਉਦੋਂ ਤੋਂ ਹੀ ਇਨ੍ਹਾਂ ਦੀ ਭਾਲ ਕਰ ਰਹੀ ਸੀ। ਅੱਜ ਪੁਲਿਸ ਨੂੰ ਪਿੰਡ ਘਰਕਾ ਦੇ ਮੰਡ ਇਲਾਕੇ ਵਿੱਚ ਸਥਿਤ ਇੱਕ ਮੋਟਰ ਵਾਲਾ ਕਮਰਾ ‘ਚ ਉਨਾਂ ਦੇ ਲੁਕਣ ਦੀ ਖਬਰ ਮਿਲੀ ਸੀ।
ਦੋਸ਼ੀਆਂ ਦੀ ਪਛਾਣ
ਦੋਸ਼ੀ ਗੁਰਦੇਵ ਸਿੰਘ ਬਾਬਾ ਵਾਸੀ ਖਡੂਰ ਸਾਹਿਬ ਤੇ ਮਨਪ੍ਰੀਤ ਸਿੰਘ ਮੰਨਾ ਵਰਪਾਲ ਦਾ ਰਹਿਣ ਵਾਲਾ ਹੈ। ਗੋਲੀ ਲੱਗਣ ਕਾਰਣ ਦੋਵੇਂ ਮੁਲਜ਼ਮ ਜ਼ਖਮੀ ਹੋ ਗਏ। ਐਸ.ਐਸ.ਪੀ. (SSP) ਸੁਰਿੰਦਰ ਲਾਂਬਾ ਨੇ ਦੱਸਿਆ ਕਿ ਦੋਵਾਂ ਨੂੰ ਤਰਨਤਾਰਨ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਮੁਤਾਬਕ ਜਦੋਂ ਇਨ੍ਹਾਂ ਦੀ ਹਾਲਤ ਵਿੱਚ ਸੁਧਾਰ ਹੋਵੇਗਾ, ਤਾਂ ਇਨ੍ਹਾਂ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਕਤਲ ਕੇਸ ਦੀ ਹੋਰ ਜਾਣਕਾਰੀ ਮਿਲ ਸਕੇ।