View All Topics

ਵਿਕਰੇਤਾ ਤੋਂ ਇਸ਼ਤਿਹਾਰ

View All Topics

Search Based Ads

ਖਬਰਿਸਤਾਨ ਨੈੱਟਵਰਕ

ਸਟੋਰੀਜ਼ ਦੇਖੋ

ਖਬਰਿਸਤਾਨ ਨੈੱਟਵਰਕ- ਨਵਾਂਸ਼ਹਿਰ ਦੇ ਬਰਾਦਰੀ ਗਾਰਡਨ ਵਿਖੇ ਜ਼ਿਲ੍ਹਾ ਪੱਧਰੀ 12ਵਾਂ ਅੰਤਰਰਾਸ਼ਟਰੀਯ ਯੋਗ ਦਿਵਸ ਧੂਮ-ਧਾਮ ਨਾਲ ਮਨਾਇਆ ਗਿਆ। ਇਹ ਅੰਤਰਰਾਸ਼ਟਰੀਯ ਯੋਗ ਦਿਵਸ ਭਾਰਤ ਸਰਕਾਰ ਦੇ ਆਯੁਸ਼ ਮੰਤਰਾਲਿਆ ਅਤੇ ਡਾਇਰੈਕਟਰ ਆਯੁਰਵੇਦ ਪੰਜਾਬ ਡਾਕਟਰ ਰਮਨ ਖੰਨਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ, ਜ਼ਿਲ੍ਹਾ ਆਯੁਸ਼ ਵਿਭਾਗ ਅਤੇ ਆਰਟ ਆਫ ਲਿਵਿੰਗ ਵਲੋਂ ਆਪਣਾ ਸਹਿਯੋਗ ਦਿੱਤਾ ਗਿਆ।

ਮੰਚ ਦਾ ਸੰਚਾਲਨ

ਪ੍ਰੋਗਰਾਮ ਦੀ ਸ਼ੁਰੂਆਤ ਮੰਚ ਦਾ ਸੰਚਾਲਨ ਕਰਦੇ ਹੋਏ ਵਿਗਿਆਨ ਭਾਰਤੀ ਦੇ ਪੰਜਾਬ ਕਨਵੀਨਰ ਸੰਜੀਵ ਦੁੱਗਲ ਨੇ ਅੰਤਰਰਾਸ਼ਟਰੀਯ ਯੋਗ ਦਿਵਸ ਦੇ ਮਹੱਤਵ ਦੇ ਬਾਰੇ ਦੱਸਦੇ ਹੋਏ ਕੀਤੀ। ਆਰਟ ਆਫ ਲਿਵਿੰਗ ਦੇ ਸ਼ਿਕਸ਼ਕ ਮਨੋਜ ਕੰਡਾ ਨੇ ਯੋਗ ਇੰਸਟ੍ਰਕਟਰ ਦੀ ਭੂਮਿਕਾ ਵਜੋਂ, ਆਯੂਸ਼ ਤੋਂ ਡਾਕਟਰ ਜਯੋਤੀ, ਡਾਕਟਰ ਰਮਗੀਤ, ਇੰਸਟ੍ਰਕਟਰ ਦੀਪਕ, ਅਤੁਲ੍ਯ ਅਤੇ ਬੀ ਐਮ ਪੀ ਐਸ ਸਕੂਲ ਦੀ ਵਿਦਿਆਰਥਣ ਅਦਿਤੀ ਕੰਡਾ ਨੇ ਪਰਫੋਰਮਰ ਵਜੋਂ ਆਪਣੀ ਸੇਵਾਵਾਂ ਦਿਤੀਆਂ।

ਨਵਾਂਸ਼ਹਿਰ ਦੇ ਬਰਾਦਰੀ ਗਾਰਡਨ ਵਿਖੇ

ਇਸ ਮੌਕੇ ਮਾਣਯੋਗ ਐਮ ਐਲ ਏ ਡਾਕਟਰ ਨੱਛਤਰ ਪਾਲ , ਸਹਾਇਕ ਕਮਿਸ਼ਨਰ ਜਨਰਲ ਰਮਨਜੀਤ ਸਿੰਘ, ਸਿਵਲ ਸਰਜਨ ਡਾਕਟਰ ਗੁਰਿੰਦਰਜੀਤ ਸਿੰਘ, ਡਾ. ਸਰਬਜੀਤ ਕੌਰ ਜਿਲਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ , ਡਾਕਟਰ ਅਮਰਪ੍ਰੀਤ ਕੌਰ ਢਿੱਲੋਂ, ਡਾਕਟਰ ਪ੍ਰਦੀਪ ਅਰੋੜਾ ਸੰਦੀਪ ਜੈਨ, ਸੰਜੀਵ ਦੁੱਗਲ, ਵਿਨੋਦ ਕੁਮਾਰ ਨੇ ਯੋਗ ਦਿਵਸ ਦੀ ਸ਼ੁਰੂਆਤ ਜਯੋਤੀ ਪ੍ਰਜਵਲਿਤ ਕਰ ਕੇ ਕੀਤੀ।

ਇੱਸ ਤੋਂ ਬਾਅਦ ਆਰਟ ਆਫ ਲਿਵਿੰਗ ਤੋਂ ਮਨੋਜ ਕੰਡਾ ਨੇ ਕਾਮਨ ਯੋਗਾ ਪ੍ਰੋਟੋਕੋਲ ਦੀ ਸ਼ੁਰੂਆਤ ਕੀਤੀ ਅਤੇ ਯੋਗ ਦੇ ਸ਼ਰੀਰ ਤੇ ਹੋਣ ਵਾਲੇ ਪ੍ਰਭਾਵ ਬਾਰੇ ਆਏ ਹੋਏ ਲੋਕਾਂ ਨੂੰ ਜਾਣਕਾਰੀ ਦਿੱਤੀ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਵਲੋਂ 12ਵੇਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ‘ਤੇ ਨਵਾਂਸ਼ਹਿਰ ਦੇ ਬਾਰਾਦਰੀ ਗਾਰਡਨ ਵਿਖੇ ਯੋਗਾ ਸੈਸ਼ਨ ਦੇ ਸਫਲਤਾਪੂਰਵਕ ਸੰਪੂਰਨ ਹੋਣ ‘ਤੇ ਸਾਰਿਆਂ ਨੂੰ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਇਸ ਦੌਰਾਨ ਸਹਾਇਕ ਕਮਿਸ਼ਨਰ ਜਨਰਲ ਰਮਨਜੀਤ ਸਿੰਘ ਨੇ ਕਿਹਾ ਕਿ ਇਸ ਸ਼ਾਨਦਾਰ ਸਮਾਗਮ ਨੂੰ ਸਫਲ ਬਣਾਉਣ ਵਿੱਚ ਸਾਰੇ ਭਾਗੀਦਾਰਾਂ, ਯੋਗਾ ਇੰਸਟ੍ਰਕਟਰਾਂ,ਅਤੇ ਪ੍ਰਬੰਧਕਾਂ ਦਾ ਯੋਗਦਾਨ ਬਹੁਤ ਸ਼ਲਾਘਾਯੋਗ ਹੈ। ਉਹਨਾਂ ਨੇ ਕਿਹਾ ਕਿ ਯੋਗਾ ਰਾਹੀਂ ਸਿਹਤ, ਸਕਾਰਾਤਮਕਤਾ ਅਤੇ ਮਾਨਸਿਕ ਸ਼ਾਂਤੀ ਦਾ ਇਹ ਸੰਦੇਸ਼ ਹਰ ਕਿਸੇ ਦੇ ਜੀਵਨ ਨੂੰ ਖੁਸ਼ਹਾਲ ਬਣਾਏਗਾ।

ਯੋਗ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਈਏ

ਇਸ ਸਮੇਂ ਸਿਵਲ ਸਰਜਨ ਡਾਕਟਰ ਗੁਰਿੰਦਰਜੀਤ ਸਿੰਘ ਜੀ ਨੇ ਦੱਸਿਆ ਕਿ ਅੱਜ ਇਸ ਸੈਸ਼ਨ ਵਿੱਚ ਸਾਰਿਆਂ ਨੇ ਜਿਸ ਉਤਸ਼ਾਹ, ਅਨੁਸ਼ਾਸਨ ਅਤੇ ਊਰਜਾ ਨਾਲ ਹਿੱਸਾ ਲਿਆ, ਉਸ ਨੇ ਇਸ ਸਮਾਗਮ ਨੂੰ ਬਹੁਤ ਖਾਸ ਬਣਾ ਦਿੱਤਾ। ਯੋਗਾ ਸਿਰਫ਼ ਇੱਕ ਦਿਨ ਦਾ ਅਭਿਆਸ ਨਹੀਂ ਹੈ, ਸਗੋਂ ਇੱਕ ਸਿਹਤਮੰਦ ਅਤੇ ਸੰਤੁਲਿਤ ਜੀਵਨ ਜਿਊਣ ਦਾ ਰਸਤਾ ਹੈ। ਉਹਨਾਂ ਨੇ ਕਿਹਾ ਕਿ ਆਓ ਅੱਜ ਦੇ ਸੰਕਲਪ ਨੂੰ ਆਪਣੇ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਈਏ ਅਤੇ ਹਮੇਸ਼ਾ ਲਈ ਸਿਹਤਮੰਦ ਰਹੀਏ।

ਰਿਫਰੈਸ਼ਮੈਂਟ ਵੀ ਦਿੱਤੀ ਗਈ

ਇੱਸ ਪ੍ਰੋਗਰਾਮ ਵਿਚ ਤਕਰੀਬਨ 350 ਲੋਕਾਂ ਨੇ ਭਾਗ ਲਿਆ, ਜਿਸ ਵਿਚ ਭਾਰੀ ਗਿਣਤੀ ਵਿਚ ਜ਼ਿਲ੍ਹਾ ਪ੍ਰਸ਼ਾਸਨ ਦੇ ਅਫਸਰ ਸਾਹਿਬਾਨ,ਜ਼ਿਲ੍ਹਾ ਆਯੁਰਵੈਦਿਕ ਅਰੋਗਯਾ ਸੈਂਟਰ ਨਾਲ ਜੁੜੇ ਯੋਗ ਸਾਧਕ , ਸਰਕਾਰੀ ਕਰਮਚਾਰੀ ਅਤੇ ਅਲਗ-ਅਲਗ ਸਮਾਜਿਕ ਸੰਸਥਾਵਾਂ ਨਾਲ ਜੁੜੇ ਸ਼ਹਿਰ ਵਾਸੀ ਵੀ ਮੌਜੂਦ ਰਹੇ। ਰਿਫਰੈਸ਼ਮੈਂਟ ਵਜੋਂ ਲੱਸੀ, ਨੀਂਬੂ ਪਾਣੀ ਅਤੇ ਫਲ ਦਾ ਵਿਤਰਣ ਵੀ ਕੀਤਾ ਗਿਆ।

ਇਹ ਰਹੇ ਹਾਜ਼ਰ

ਇੱਸ ਮੌਕੇ ਆਯੂਸ਼ ਵਿਭਾਗ ਤੋਂ ਡਾ. ਸ਼ੁਭਕਾਮਨਾ, ਡਾਕਟਰ ਰਜਨੀਸ਼, ਡਾ. ਰੀਨਾ ਚੋਪੜਾ, ਡਾ: ਪੂਜਾ ਫਾਰਮਾਸਿਸਟ , ਇੰਸਪੈਕਟਰ ਅਵਤਾਰ ਸਿੰਘ, ਗੁਰਚਰਨ ਅਰੋੜਾ, ਪ੍ਰਦੀਪ ਸ਼ਾਰਦਾ, ਅਮਿਤ ਸ਼ਰਮਾ, ਰਾਜਨ ਬੁਧੀਰਾਜਾ, ਰਜਨੀ ਕੰਡਾ, ਹਰਸ਼ ਸ਼ਰਮਾ, ਅੰਕੁਸ਼ ਨਿਝਾਵਨ , ਪੰਕਜ ਨੰਦਾ , ਪੂਜਾ ਨੰਦਾ , ਭਾਰਤ ਜਯੋਤੀ ਕੁੰਦਰਾ, ਗੁਰਜੀਤ ਸਿੰਘ, ਪ੍ਰਵੇਸ਼ ਕੁਮਾਰ, ਚੇਤ ਰਾਮ ਰਤਨ, ਹਰਪ੍ਰੀਤ ਖਾਰਾ, ਨਿਸ਼ਾਨ ਪ੍ਰੀਤ ਸਿੰਘ, ਯੋਗੇਸ਼ ਕੁਮਾਰ ਸੀ ਏ, ਜਯੋਤੀ ਦੁੱਗਲ, ਰਾਜਨ ਅਰੋੜਾ, ਪਰਵਿੰਦਰ ਬੱਤਰਾ, ਹਤਿੰਦਰ ਖੰਨਾ, ਮਨੋਜ ਜਗਪਾਲ , ਸਤੀਸ਼ ਓਹਰੀ ,ਮਹੇਸ਼ ਕੁਮਾਰ ਹੈਪੀ , ਰਾਜਿੰਦਰ ਸੈਣੀ , ਨੰਦੇਸ਼ , ਗੁਰੂ ਰਾਮ ਦਾਸ ਸੇਵਾ ਸੋਸਾਇਟੀ ਤੋਂ ਅਮਰਜੀਤ ਸਿੰਘ, ਇੰਦਰਜੀਤ ਸਿੰਘ, ਹਰਪ੍ਰੀਤ ਸਿੰਘ ਸਮੇਤ ਕਈ ਸਾਧਕਾਂ ਨੇ ਯੋਗ ਕ੍ਰਿਆਵਾਂ ਕੀਤੀਆਂ।

ਸਭ ਨੂੰ 1-1 ਬੂਟਾ ਦਿੱਤਾ

ਪ੍ਰੋਗਰਾਮ ਦੇ ਅੰਤ ਵਿਚ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਡਾਕਟਰ ਸਰਬਜੀਤ ਕੌਰ ਨੇ ਜ਼ਿਲ੍ਹਾ ਪ੍ਰਸਾਸ਼ਨ, ਆਏ ਹੋਏ ਪਤਵੰਤੇ ਸੱਜਣਾਂ, ਸਮਾਜ ਸੇਵੀ ਸੰਸਥਾਵਾਂ, ਮੀਡੀਆ ਅਤੇ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ ਅਤੇ ਇਕ ਪੇੜ ਮਾਂ ਦੇ ਨਾਮ ਤਹਿਤ ਸਾਰਿਆਂ ਨੂੰ ਇਕ ਇਕ ਬੂਟਾ ਉਪਹਾਰ ਵਜੋਂ ਦਿੱਤਾ ਅਤੇ ਪਾਰਕ ਵਿਚ ਵੀ ਲਗਵਾਇਆ ਗਿਆ ਤਾਂ ਕਿ ਵਾਤਾਵਰਣ ਦੀ ਸੁਰੱਖਿਆ ਕੀਤੀ ਜਾ ਸਕੇ।

ਵਿਆਜ ਆਧਾਰਿਤ ਵਿਗਿਆਪਨ

|

|

ਇਸ ਖ਼ਬਰ ਨੂੰ ਇੱਥੇ ਪੜ੍ਹੋ:

|

ਜ਼ਰੂਰ ਪੜ੍ਹੋ

ਇਹਨਾਂ ਨੂੰ ਪੜ੍ਹਨਾ ਨਾ ਭੁੱਲੋ :

|

|

|

|

|

|

|

|

|

ਤਰਨਤਾਰਨ ਤੋਂ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ। ਪਿੰਡ ਦੁਗਲਵਾਲਾ

|

|

|

ਅਮਰੀਕਾ ਅਤੇ ਈਰਾਨ ਵਿਚਾਲੇ ਚੱਲ ਰਹੇ ਤਣਾਅ ਅਤੇ ਯੁੱਧ ਨੂੰ

|

|

|

ਚੰਡੀਗੜ੍ਹ ਪ੍ਰਸ਼ਾਸਨ ਨੇ ਕੈਬ ਸੇਵਾ ਕੰਪਨੀ ਓਲਾ ਦੀ ਮੂਲ ਕੰਪਨੀ

ਸੂਚਨਾਵਾਂ: ਸਾਡੀ ਐਪ ਡਾਊਨਲੋਡ ਕਰੋ

ਖੋਜ-ਅਧਾਰਿਤ ਵਿਗਿਆਪਨ

ਸ਼ੇਅਰ ਬਾਜ਼ਾਰ

NIFTY 50.Live - Live Chart, Live Stock Market News, Live Chart Analysis, International Charts

ਮੌਸਮ

More forecasts: 30 day forecast Orlando

ਅੱਜ ਦਾ ਰਾਸ਼ੀਫਲ