ਖਬਰਿਸਤਾਨ ਨੈੱਟਵਰਕ– ਡੇਰਾਬੱਸੀ ਤੋਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ ਸ਼ਰਾਬੀ ਪੋਤੇ ਨੇ ਆਪਣੀ ਦਾਦੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜਾਣਕਾਰੀ ਅਨੁਸਾਰ ਗੁਲਾਬਗੜ੍ਹ ਰੋਡ ਦੀ ਗਲੀ ਨੰਬਰ 9 ਵਿਖੇ ਸਥਿਤ ਇਕ ਘਰ ਵਿਚ ਸ਼ਰਾਬੀ ਪੋਤੇ ਨੇ ਆਪਣੀ ਹੀ ਦਾਦੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ।
ਸ਼ਰਾਬ ਪੀਣ ਤੋਂ ਰੋਕਦੀ ਸੀ ਦਾਦੀ
ਰਿਪੋਰਟਾਂ ਅਨੁਸਾਰ, ਮੁਲਜ਼ਮ ਆਸ਼ੀਸ਼ ਜੋ ਕਿ ਸ਼ਰਾਬੀ ਸੀ, ਨੇ ਬੁੱਧਵਾਰ ਦੇਰ ਰਾਤ ਆਪਣੀ ਦਾਦੀ ਗੁਰਬਚਨ ਕੌਰ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਉਸਦੀ ਦਾਦੀ ਅਕਸਰ ਉਸ ਨੂੰ ਸ਼ਰਾਬ ਪੀਣ ਤੋਂ ਰੋਕਦੀ ਸੀ, ਜਿਸ ਕਾਰਨ ਆਸ਼ੀਸ਼ ਗੁੱਸੇ ਵਿੱਚ ਆ ਜਾਂਦਾ ਸੀ।
ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਆਸ਼ੀਸ਼ ਨੇ ਆਪਣੀ ਦਾਦੀ ਦੇ ਢਿੱਡ ‘ਤੇ ਗੈਸ ਸਿਲੰਡਰ ਰੱਖ ਦਿੱਤਾ ਅਤੇ ਉਸ ਨੂੰ ਚਾਦਰ ਨਾਲ ਢੱਕ ਦਿੱਤਾ ਸੀ। ਇਸ ਵਾਰਦਾਤ ਦਾ ਉਸ ਸਮੇਂ ਖੁਲਾਸਾ ਹੋਇਆ ਜਦੋਂ ਵੀਰਵਾਰ ਸਵੇਰੇ 3 ਵਜੇ ਦੇ ਕਰੀਬ ਗੁਆਂਢੀਆਂ ਨੇ ਘਰ ਖਾਲੀ ਦੇਖਿਆ। ਇਸ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ।ਆਸ਼ੀਸ਼ ਦੀ ਮਾਂ ਨੇ ਕਿਹਾ, “ਜਦੋਂ ਮੈਂ 2:50 ਵਜੇ ਸਕੂਲ ਤੋਂ ਵਾਪਸ ਆਈ, ਤਾਂ ਮੈਂ ਤਾਲਾ ਖੋਲ੍ਹਿਆ ਅਤੇ ਉਹ ਮੈਨੂੰ ਦੇਖ ਕੇ ਭੱਜ ਗਿਆ। ਆਸ਼ੀਸ਼ ਦੀ ਮਾਂ ਇੱਕ ਸਕੂਲ ਅਧਿਆਪਕ ਹੈ। ਉਹ ਅਤੇ ਉਸਦੀ ਦਾਦੀ ਸਾਰਾ ਦਿਨ ਘਰ ਵਿੱਚ ਇਕੱਲੇ ਸਨ।”
ਮੁਲਜ਼ਮ ਦੀ ਮਾਂ ਦਾ ਬਿਆਨ
ਆਸ਼ੀਸ਼ ਦੀ ਮਾਂ, ਬੀਨਾ ਸੈਣੀ ਦੇ ਅਨੁਸਾਰ, ਆਸ਼ੀਸ਼ ਦਾ ਇੱਕ ਕੁੜੀ ਨਾਲ ਪ੍ਰੇਮ ਸੰਬੰਧ ਸੀ। ਬ੍ਰੇਕਅੱਪ ਤੋਂ ਬਾਅਦ, ਉਸਨੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ। ਉਹ ਬੇਰੁਜ਼ਗਾਰ ਸੀ ਅਤੇ ਜ਼ਿਆਦਾਤਰ ਸਮਾਂ ਘਰ ਵਿੱਚ ਹੀ ਰਹਿੰਦਾ ਸੀ।ਘਟਨਾ ਸਮੇਂ ਸਿਰਫ਼ ਦਾਦੀ ਅਤੇ ਪੋਤਾ ਹੀ ਮੌਜੂਦ ਸਨ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮੁਲਜ਼ਮ ਆਸ਼ੀਸ਼ ਨੂੰ ਹਿਰਾਸਤ ਵਿੱਚ ਲੈ ਲਿਆ ਹੈ।