ਖਬਰਿਸਤਾਨ ਨੈੱਟਵਰਕ- ਜਲੰਧਰ ਵਿਚ ਅੱਜ ਬਿਜਲੀ ਦਾ ਲੰਬਾ ਪਾਵਰ ਕੱਟ ਲੱਗੇਗਾ, ਜਿਸ ਕਾਰਣ ਲੋਕਾਂ ਨੂੰ ਅੱਜ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਬੰਦ ਰਹੇਗੀ। ਇਸ ਸਮੇਂ ਦੌਰਾਨ, 66 ਕੇਵੀ ਅਰਬਨ ਅਸਟੇਟ ਸਬਸਟੇਸ਼ਨ ਅਧੀਨ ਬਿਜਲੀ ਗੁੱਲ਼ ਰਹੇਗੀ। ਇਸ ਕਾਰਣ 11 ਕੇਵੀ ਬੀਐਮਐਸਐਲ ਨਗਰ, ਜਲੰਧਰ ਹਾਈਟਸ, ਕਿਊਰੋ ਮਾਲ, ਰਾਇਲ ਰੈਜ਼ੀਡੈਂਸੀ, ਮੋਤਾ ਸਿੰਘ ਨਗਰ, ਮਿੱਠਾਪੁਰ ਅਤੇ ਗਾਰਡਨ ਕਲੋਨੀ ਫੀਡਰ ਬੰਦ ਰਹਿਣਗੇ।
ਇਹ ਇਲਾਕੇ ਪ੍ਰਭਾਵਿਤ ਹੋਣਗੇ
ਅਰਬਨ ਅਸਟੇਟ ਫੇਜ਼ 2, ਗਾਰਡਨ ਕਲੋਨੀ, ਕੇਸ਼ਵ ਨਗਰ, ਜਲੰਧਰ ਹਾਈਟਸ 1-2, ਮਾਡਲ ਟਾਊਨ, ਬੀਐਮਐਸਐਲ ਨਗਰ, ਪੀਪੀਆਰ ਮਾਰਕੀਟ, ਚੀਮਾ ਨਗਰ, ਪੀਪੀਆਰ ਮਾਲ, ਰਮਣੀਕ ਨਗਰ, ਮੋਤਾ ਸਿੰਘ ਨਗਰ, ਬੱਸ ਸਟੈਂਡ ਮਾਰਕੀਟ, ਗੁਰਮੀਤ ਨਗਰ, ਈਕੋ ਹੋਮ, ਗੋਲ ਮਾਰਕੀਟ, ਜਨਤਾ ਕੋਲਡ ਸਟੋਰ, ਵਰਿਆਮ ਨਗਰ, ਜੌਹਲ ਮਾਰਕੀਟ, 66 ਫੁੱਟੀ ਰੋਡ ਤੇ ਮਿੱਠਾਪੁਰ ਦੇ ਆਲੇ-ਦੁਆਲੇ ਦੇ ਖੇਤਰ ਪ੍ਰਭਾਵਿਤ ਹੋਣਗੇ।