ਖਬਰਿਸਤਾਨ ਨੈੱਟਵਰਕ- ਪ੍ਰਸਿੱਧ ਪੰਜਾਬੀ ਗਾਇਕ ਮਾਸਟਰ ਸਲੀਮ ਤੇ ਪੇਜੀ ਸ਼ਾਹਕੋਟੀ ਦੇ ਪਿਤਾ ਉਸਤਾਦ ਪੂਰਨ ਸ਼ਾਹ ਕੋਟੀ ਨਮਿਤ ਅੱਜ ਜਲੰਧਰ ਦੇ ਮਾਡਲ ਟਾਊਨ ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਚ ਅੰਤਿਮ ਅਰਦਾਸ ਹੋਈ।
ਇਸ ਦੌਰਾਨ ਸੰਗੀਤ ਜਗਤ ਤੋਂ ਵੱਡੀਆਂ ਸ਼ਖਸੀਅਤਾਂ ਨੇ ਭੋਗ ਸਮਾਗਮ ਵਿਚ ਪੁੱਜ ਕੇ ਉਸਤਾਦ ਪੂਰਨ ਸ਼ਾਹ ਕੋਟੀ ਜੀ ਨੂੰ ਸ਼ਰਧਾਂਜਲੀ ਦਿੱਤੀ। ਉਥੇ ਹੀ ਇਕ ਨੌਜਵਾਨ ਨੇ ਉਸਤਾਦ ਜੀ ਦੀ ਤਸਵੀਰ ਬਣਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਸਕੈੱਚ ਬਣਾ ਕੇ ਦਿੱਤੀ ਸ਼ਰਧਾਂਜਲੀ
ਇਸ ਦੌਰਾਨ ਖੁਰਲਾਪੁਰ ਪਿੰਡ ਦੇ ਸ਼ਰਨਜੀਤ ਸਿੰਘ ਨੇ ਉਸਤਾਦ ਪੂਰਨ ਸ਼ਾਹ ਕੋਟੀ ਦੀ ਇੱਕ ਤਸਵੀਰ ਬਣਾ ਕੇ ਲਿਆਇਆ ਅਤੇ ਆਪਣੀ ਕਲਾ ਰਾਹੀਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਸ਼ਰਨਜੀਤ ਸਿੰਘ ਨੇ ਦੱਸਿਆ ਕਿ ਉਹ ਉਸਤਾਦ ਪੂਰਨ ਸ਼ਾਹ ਕੋਟੀ ਦੇ ਅੰਤਿਮ ਸਸਕਾਰ ਵਿੱਚ ਸ਼ਾਮਲ ਨਹੀਂ ਹੋ ਸਕੇ ਸਨ ਪਰ ਉਹ ਪੇਂਟਿੰਗ ਬਣਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਮਾਡਲ ਟਾਊਨ ਦੇ ਗੁਰਦੁਆਰਾ ਸਾਹਿਬ ਪੁੱਜੇ।ਨੌਜਵਾਨ ਦੇ ਨਾਲ ਉਸ ਦੇ ਪਿਤਾ ਅਤੇ ਭੈਣ ਵੀ ਮੌਜੂਦ ਸਨ।
ਪੰਜਾਬੀ ਸੰਗੀਤ ਜਗਤ ਤੋਂ ਇਹ ਹਸਤੀਆਂ ਪੁੱਜੀਆਂ
ਅੰਤਿਮ ਅਰਦਾਸ ਵਿਚ ਗਾਇਕ ਹੰਸ ਰਾਜ ਹੰਸ, ਬੂਟਾ ਮੁਹੰਮਦ, ਸੁੱਖੀ ਬਰਾੜ, ਸੱਤੀ ਖੋਖੇਵਾਲੀਆ, ਸਤਵਿੰਦਰ ਬੁੱਗਾ, ਮੰਗੀ ਮਾਹਲ, ਰੁਪਿੰਦਰ ਹਾਂਡਾ, ਗਗਨ ਕੋਕਰੀ, ਗਾਇਕ ਜੈਜ਼ੀ ਬੀ, ਕੰਠ ਕਲੇਰ, ਗਾਇਕ ਆਦਿਲ, ਮਿਊਜ਼ਿਕ ਡਾਇਰੈਕਟਰ ਸਚਿਨ ਅਹੂਜਾ, ਕਾਮੇਡੀ ਕਲਾਕਾਰ ਹਾਰਬੀ ਸੰਘਾ, ਅਲਾਪ ਸਿਕੰਦਰ, ਮੁਹੰਮਦ ਸਦੀਕ, ਪਾਲੀ ਦੇਤਵਾਲੀਆ, ਪੂਰਨਚੰਦ ਵਡਾਲੀ, ਲਖਵਿੰਦਰ ਵਡਾਲੀ, ਯੁੱਧਵੀਰ ਮਾਣਕ ਤੋਂ ਇਲਾਵਾ ਸੀ ਪੀ ਧਨਪ੍ਰੀਤ ਕੌਰ, ਡੀ ਸੀ ਹਿਮਾਂਸ਼ੂ ਅਗਰਵਾਲ ਤੇ ਹੋਰ ਸ਼ਖਸੀਅਤਾਂ ਸ਼ਾਮਲ ਹੋਈਆਂ।