ਅਰੁਣਾਚਲ ਪ੍ਰਦੇਸ਼ ਦੇ ਅੰਜਾਵ ਜ਼ਿਲ੍ਹੇ ਦੇ ਹਯੁਲਿਯਾਂਗ ਖੇਤਰ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ। ਟਰੱਕ ਪਹਾੜੀ ਤੋਂ ਫਿਸਲ ਕੇ 1000 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਿਆ। ਜਿਸ ਕਾਰਨ 22 ਮਜ਼ਦੂਰਾਂ ਦੀ ਮੌਤ ਹੋ ਗਈ। ਟਰੱਕ ਵਿੱਚ 25 ਤੋਂ ਵੱਧ ਲੋਕ ਸਵਾਰ ਹੋਣ ਦੀ ਖ਼ਬਰ ਹੈ। ਇਹ ਘਟਨਾ ਹਯੁਲਿਯਾਂਗ-ਚਗਲਗਾਮ ਸੜਕ ‘ਤੇ ਲੈਲਾਂਗ ਬਸਤੀ ਦੇ ਨੇੜੇ ਵਾਪਰੀ।
ਅਸਾਮ ਦੇ ਤਿਨਸੁਕੀਆ ਤੋਂ ਮਜ਼ਦੂਰਾਂ ਨੂੰ ਲੈ ਕੇ ਜਾ ਰਿਹਾ ਇੱਕ ਟਰੱਕ ਦਾ ਸੰਤੁਲਨ ਵਿਗੜ ਗਿਆ ਤੇ ਟਰੱਕ ਲਗਭਗ 1,000 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਿਆ। ਮਜ਼ਦੂਰ ਹਯੁਲਿਯਾਂਗ ਵਿੱਚ ਉਸਾਰੀ ਦੇ ਕੰਮ ਲਈ ਜਾ ਰਹੇ ਸਨ। ਹੁਣ ਤੱਕ 13 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਅਤੇ ਇੱਕ ਵਿਅਕਤੀ ਜ਼ਖਮੀ ਹੈ। ਇੱਕ ਨੂੰ ਛੱਡ ਕੇ ਸਾਰੇ ਯਾਤਰੀਆਂ ਦੀ ਮੌਤ ਹੋ ਗਈ। ਜ਼ਿਲ੍ਹਾ ਪ੍ਰਸ਼ਾਸਨ ਨੇ ਹਾਦਸੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਬਚਾਅ ਟੀਮਾਂ ਨੂੰ ਘਟਨਾ ਸਥਾਨ ‘ਤੇ ਭੇਜਿਆ।