ਖ਼ਬਰਿਸਤਾਨ ਨੈੱਟਵਰਕ: ਜਲੰਧਰ ਵਿੱਚ ਲਗਾਤਾਰ ਵਧ ਰਹੇ ਸੜਕੀ ਹਾਦਸਿਆਂ ਨੂੰ ਠੱਲ੍ਹ ਪਾਉਣ ਲਈ ਹੁਣ ਪ੍ਰਸ਼ਾਸਨ ਵੱਲੋਂ ਇੱਕ ਖ਼ਾਸ ਪ੍ਰੋਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸ਼ੇਖਾਂ ਬਜ਼ਾਰ ਦੇ ਪ੍ਰਧਾਨ ਜਸਪ੍ਰੀਤ ਸਿੰਘ ਰਿਪੀ ਨੇ ਦੱਸਿਆ ਕਿ ਡਾ. ਅੰਬੇਡਕਰ ਚੌਕ ਤੋਂ ਫੁੱਟਬਾਲ ਚੌਕ ਅਤੇ ਵਰਕਸ਼ਾਪ ਚੌਕ ਤੱਕ ਦੀ ਸੜਕ ‘ਤੇ ਹਾਦਸੇ ਕਾਫ਼ੀ ਵਧ ਗਏ ਸਨ, ਜਿਸ ਨੂੰ ਦੇਖਦੇ ਹੋਏ ਸੈਂਟਰਲ ਹਲਕਾ ਇੰਚਾਰਜ ਨਿਤਿਨ ਕੋਹਲੀ ਦੀ ਮੱਦਦ ਨਾਲ Two-Wheelers ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਜਾਵੇਗੀ।
ਇਹ ਪ੍ਰੋਜੈਕਟ ਸੰਵਿਧਾਨ ਚੌਕ ਤੋਂ ਲੈ ਕੇ ਵਰਕਸ਼ਾਪ ਚੌਕ ਤੱਕ ਸ਼ੁਰੂ ਹੋਵੇਗਾ। ਸੜਕਾਂ ਨੂੰ ਚਾਰ ਲੇਨਾਂ ਵਿੱਚ ਵੰਡਿਆ ਜਾਵੇਗਾ ਹੈ। ਸੜਕ ਦੇ ਕਿਨਾਰੇ ਪੀਲੀਆਂ ਪੱਟੀਆਂ ਲਗਾ ਕੇ ਟੂ-ਵ੍ਹੀਲਰ ਵਾਹਨਾਂ ਲਈ ਖਾਸ ਜਗ੍ਹਾ ਨਿਰਧਾਰਿਤ ਕੀਤੀ ਜਾਵੇਗੀ । ਇਸ ਪਹਿਲਕਦਮੀ ਦਾ ਮੁੱਖ ਉਦੇਸ਼ ਟ੍ਰੈਫਿਕ ਜਾਮ ਅਤੇ ਜਾਨਲੇਵਾ ਹਾਦਸਿਆਂ ਨੂੰ ਘਟਾਉਣਾ ਹੈ। ਇਹ ਪੱਟੀਆਂ ਖਾਸ ਤੌਰ ‘ਤੇ ਦੋ ਪਹੀਆ ਵਾਹਨਾਂ (Two-Wheelers) ਅਤੇ ਸਾਈਕਲ ਸਵਾਰਾਂ ਲਈ ਇੱਕ ਵੱਖਰਾ ਰਸਤਾ ਪ੍ਰਦਾਨ ਕਰਨਗੀਆਂ।