View All Topics

ਵਿਕਰੇਤਾ ਤੋਂ ਇਸ਼ਤਿਹਾਰ

View All Topics

Search Based Ads

ਖਬਰਿਸਤਾਨ ਨੈੱਟਵਰਕ

ਸਟੋਰੀਜ਼ ਦੇਖੋ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਦੇਸ਼ ਦਾ ਕੇਂਦਰੀ ਬਜਟ 2025-26 ਪੇਸ਼ ਕੀਤਾ। ਉਨ੍ਹਾਂ ਦਾ ਇਹ ਲਗਾਤਾਰ ਅੱਠਵਾਂ ਬਜਟ ਸੀ। ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦੇ ਪੂਰੇ ਬਜਟ ਵਿਚ ਕਈ ਵੱਡੇ ਐਲਾਨ ਕੀਤੇ ਗਏ ਹਨ।

ਤੁਹਾਡੇ ਨਾਲ ਅੱਜ ਬਜਟ ਨਾਲ ਜੁੜੀਆਂ ਕੁਝ ਰੌਚਕ ਜਾਣਕਾਰੀ ਸਾਂਝੀ ਕਰ ਰਹੇ ਹਾਂ ਕਿ ਬਜਟ ਕੀ ਹੁੰਦਾ ਹੈ, ਪਹਿਲਾ ਬਜਟ ਕਦੋਂ ਪੇਸ਼ ਕੀਤਾ ਗਿਆ ਅਤੇ ਇਹ ਹਰ ਸਾਲ 1 ਫਰਵਰੀ ਨੂੰ 11 ਵਜੇ ਹੀ ਕਿਉਂ ਪੇਸ਼ ਕੀਤਾ ਜਾਂਦਾ ਹੈ।

ਬਜਟ ਸਿਰਫ਼ ਆਰਥਿਕ ਅੰਕੜਿਆਂ ਦਾ ਲੇਖਾ-ਜੋਖਾ ਨਹੀਂ ਹੁੰਦਾ, ਸਗੋਂ ਇਹ ਦੇਸ਼ ਦੀਆਂ ਨੀਤੀਆਂ ਅਤੇ ਯੋਜਨਾਵਾਂ ਦਾ ਵੀ ਮਹੱਤਵਪੂਰਨ ਨੁਕਤਾ ਹੁੰਦਾ ਹੈ। 

ਕਿੱਥੋਂ ਆਇਆ ਬਜਟ ਸ਼ਬਦ

‘ਬਜਟ’ ਸ਼ਬਦ ਦੀ ਗੱਲ ਕਰੀਏ ਤਾਂ ਇਹ ਸ਼ਬਦ ਫਰਾਂਸੀਸੀ ਸ਼ਬਦ ‘ਬੁਲਗਾ’ ਤੋਂ ਆਇਆ ਹੈ, ਜਿਸ ਦਾ ਅਰਥ ਹੈ ‘ਚਮੜੇ ਦਾ ਬੈਗ’। ਇਸ ਸ਼ਬਦ ਨੇ ਬਾਅਦ ਵਿੱਚ ਅੰਗਰੇਜ਼ੀ ਵਿੱਚ ‘ਬੋਗੇਟ’ ਦਾ ਰੂਪ ਲੈ ਲਿਆ ਅਤੇ ਅੰਤ ਵਿੱਚ ‘ਬਜਟ’ ਸ਼ਬਦ ਦਾ ਜਨਮ ਹੋਇਆ। ਇਸ ਤੋਂ ਪਹਿਲਾਂ ਸੰਸਦ ਵਿੱਚ ਚਮੜੇ ਦੇ ਥੈਲੇ ਵਿੱਚ ਬਜਟ ਪੇਸ਼ ਕੀਤਾ ਜਾਂਦਾ ਸੀ, ਜਿਥੋਂ ਇਸ ਦਾ ਇਹ ਨਾਂ ਪੈ ਗਿਆ। 

ਅੰਗਰੇਜ਼ਾਂ ਦੇ ਸਮੇਂ ਦੌਰਾਨ ਪ੍ਰਸ਼ਾਸਨ ਨੇ ਖਰਚੇ ਅਤੇ ਆਮਦਨ ਦੀ ਜਾਣਕਾਰੀ ਦਿੰਦੇ ਹੋਏ ਇਸ ਨੂੰ ਲਾਲ ਚਮੜੇ ਦੇ ਬੈਗ ਵਿੱਚ ਰੱਖਿਆ ਸੀ। ਇਹ ਪਰੰਪਰਾ ਉਦੋਂ ਤੱਕ ਜਾਰੀ ਰਹੀ ਜਦੋਂ ਤੱਕ ਨਿਰਮਲਾ ਸੀਤਾਰਮਨ ਨੇ 2019 ਵਿੱਚ ਇਸ ਪਰੰਪਰਾ ਨੂੰ ਤੋੜਿਆ। ਉਸ ਸਮੇਂ ਤੋਂ, ਬਜਟ ਦਸਤਾਵੇਜ਼ਾਂ ਨੂੰ ਬਹੀ (ਰਵਾਇਤੀ ਲਾਲ ਕੱਪੜੇ ਵਿੱਚ ਲਪੇਟਿਆ ਕਾਗਜ਼) ਵਿੱਚ ਪੇਸ਼ ਕੀਤਾ ਜਾਂਦਾ ਰਿਹਾ ਅਤੇ ਅੱਜਕੱਲ੍ਹ ਡਿਜੀਟਲ ਫਾਰਮੈਟ ਵਿੱਚ ਵੀ।

ਹਰ ਸਾਲ 1 ਫਰਵਰੀ ਨੂੰ 11 ਵਜੇ ਹੀ ਕਿਉਂ ਪੇਸ਼ ਕੀਤਾ ਜਾਂਦੈ ਬਜਟ

 ਬਜਟ ਹਮੇਸ਼ਾ 11 ਵਜੇ ਫਰਵਰੀ 1 ਨੂੰ ਹੀ ਕਿਉਂ ਪੇਸ਼ ਕੀਤਾ ਜਾਂਦਾ ਹੈ? ਇਸ ਬਾਰੇ ਦੱਸ ਦੇਈਏ ਕਿ ਆਮ ਤੌਰ ‘ਤੇ ਇਹ ਕੋਈ ਪੁਰਾਣੀ ਪਰੰਪਰਾ ਨਹੀਂ ਹੈ। ਅੰਗਰੇਜ਼ਾਂ ਦੇ ਸਮੇਂ ਵਿੱਚ ਸ਼ਾਮ 5 ਵਜੇ ਬਜਟ ਪੇਸ਼ ਕੀਤਾ ਜਾਂਦਾ ਸੀ ਤਾਂ ਜੋ ਅਧਿਕਾਰੀਆਂ ਨੂੰ ਰਾਤ ਭਰ ਕੰਮ ਕਰਨ ਦਾ ਸਮਾਂ ਮਿਲ ਸਕੇ। ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਕਾਰਜਕਾਲ ਦੌਰਾਨ 1999 ਵਿੱਚ ਇਸ ਨੂੰ ਬਦਲਿਆ ਗਿਆ ਸੀ। ਬਜਟ ਪੇਸ਼ ਕਰਨ ਦਾ ਸਮਾਂ ਸ਼ਾਮ 5 ਵਜੇ ਦੀ ਬਜਾਏ ਸਵੇਰੇ 11 ਵਜੇ ਤੈਅ ਕੀਤਾ ਗਿਆ ਸੀ। ਉਸ ਸਮੇਂ ਵਿੱਤ ਮੰਤਰੀ ਯਸ਼ਵੰਤ ਸਿਨਹਾ ਸਨ। ਸਿਨਹਾ 1998 ਤੋਂ 2002 ਤੱਕ ਭਾਰਤ ਦੇ ਵਿੱਤ ਮੰਤਰੀ ਰਹੇ। 1955 ਤੱਕ ਬਜਟ ਸਿਰਫ਼ ਅੰਗਰੇਜ਼ੀ ਵਿੱਚ ਹੀ ਪ੍ਰਕਾਸ਼ਿਤ ਹੁੰਦਾ ਸੀ, ਪਰ ਉਸ ਤੋਂ ਬਾਅਦ ਇਸਨੂੰ ਹਿੰਦੀ ਵਿੱਚ ਪੇਸ਼ ਕਰਨ ਦੀ ਪਰੰਪਰਾ ਵੀ ਸ਼ੁਰੂ ਹੋ ਗਈ।

 ਪਹਿਲਾਂ ਬਜਟ ਫਰਵਰੀ ਦੇ ਆਖਰੀ ਦਿਨ, ਆਮ ਤੌਰ ‘ਤੇ 28 ਫਰਵਰੀ ਨੂੰ ਪੇਸ਼ ਕੀਤਾ ਜਾਂਦਾ ਸੀ ਪਰ ਮੋਦੀ ਸਰਕਾਰ ਨੇ 2017 ਵਿੱਚ ਇਸ ਪਰੰਪਰਾ ਨੂੰ ਬਦਲ ਦਿੱਤਾ। ਸਾਲ 2017 ਵਿੱਚ, ਵਿੱਤ ਮੰਤਰੀ ਅਰੁਣ ਜੇਤਲੀ ਨੇ 1 ਫਰਵਰੀ ਨੂੰ ਬਜਟ ਪੇਸ਼ ਕਰਨ ਦਾ ਫੈਸਲਾ ਕੀਤਾ ਸੀ। ਦਰਅਸਲ, ਫਰਵਰੀ ਦੇ ਅੰਤ ਵਿੱਚ ਬਜਟ ਪੇਸ਼ ਕਰਨ ਨਾਲ ਆਉਣ ਵਾਲੇ ਵਿੱਤੀ ਸਾਲ ਲਈ ਯੋਜਨਾਵਾਂ ਨੂੰ ਲਾਗੂ ਕਰਨ ਵਿੱਚ ਕੁਝ ਦੇਰੀ ਹੋਈ। 1 ਫਰਵਰੀ ਤੋਂ ਬਜਟ ਨੂੰ ਪਹਿਲਾਂ ਤੋਂ ਲਾਗੂ ਕਰਨਾ ਸੌਖਾ ਹੋ ਜਾਂਦਾ ਹੈ, ਜਿਸ ਨਾਲ ਸਰਕਾਰ ਨੂੰ ਸਮੇਂ ਸਿਰ ਨਵੀਆਂ ਯੋਜਨਾਵਾਂ ਲਾਗੂ ਕਰਨ ਦਾ ਮੌਕਾ ਮਿਲਦਾ ਹੈ। ਇਸ ਬਦਲਾਅ ਨੇ ਨਾ ਸਿਰਫ਼ ਪ੍ਰਕਿਰਿਆ ਨੂੰ ਤੇਜ਼ ਕੀਤਾ ਸਗੋਂ ਸਰਕਾਰ ਨੂੰ ਕੰਮ ਸ਼ੁਰੂ ਕਰਨ ਦਾ ਸਮਾਂ ਵੀ ਦਿੱਤਾ।

ਭਾਰਤੀ ਬਜਟ ਦਾ ਇਤਿਹਾਸ

ਭਾਰਤ ਵਿੱਚ ਪਹਿਲਾ ਕੇਂਦਰੀ ਬਜਟ 26 ਨਵੰਬਰ 1947 ਨੂੰ ਪੇਸ਼ ਕੀਤਾ ਗਿਆ ਸੀ, ਜੋ ਕਿ ਆਰ ਕੇ ਸ਼ਨਮੁਗਮ ਚੇਟੀ ਦੁਆਰਾ ਪੇਸ਼ ਕੀਤਾ ਗਿਆ ਸੀ। ਚੇਟੀ ਇੱਕ ਉੱਘੇ ਵਕੀਲ, ਸਿਆਸਤਦਾਨ ਅਤੇ ਅਰਥ ਸ਼ਾਸਤਰੀ ਸਨ। ਇਸ ਤੋਂ ਪਹਿਲਾਂ ਭਾਰਤ ਵਿੱਚ ਪਹਿਲਾ ਬਜਟ 7 ਅਪ੍ਰੈਲ 1860 ਨੂੰ ਪੇਸ਼ ਕੀਤਾ ਗਿਆ ਸੀ, ਜੋ ਕਿ ਬ੍ਰਿਟਿਸ਼ ਰਾਜ ਦੌਰਾਨ ਸੀ। ਇਹ ਬਜਟ ਜੇਮਸ ਵਿਲਸਨ ਦੁਆਰਾ ਪੇਸ਼ ਕੀਤਾ ਗਿਆ ਸੀ, ਜੋ ਇੱਕ ਸਕਾਟਿਸ਼ ਅਰਥ ਸ਼ਾਸਤਰੀ ਸੀ।

ਵਿਆਜ ਆਧਾਰਿਤ ਵਿਗਿਆਪਨ

|

|

ਇਸ ਖ਼ਬਰ ਨੂੰ ਇੱਥੇ ਪੜ੍ਹੋ:

|

ਜ਼ਰੂਰ ਪੜ੍ਹੋ

ਇਹਨਾਂ ਨੂੰ ਪੜ੍ਹਨਾ ਨਾ ਭੁੱਲੋ :

|

|

|

ਜਲੰਧਰ ਦੇ ਮਾਡਲ ਟਾਊਨ ਇਲਾਕੇ ਵਿੱਚ ਕੇਐਫਸੀ ਦੇ ਨੇੜੇ ਸਥਿਤ

|

|

|

ਖਬਰਿਸਤਾਨ ਨੈੱਟਵਰਕ– ਪੰਜਾਬ ਵਿਚ ਲੁੱਟਾਂ-ਖੋਹਾਂ ਤੇ ਚੋਰੀ ਦੀਆਂ ਘਟਨਾਵਾਂ ਲਗਾਤਾਰ

|

|

|

ਖਬਰਿਸਤਾਨ ਨੈੱਟਵਰਕ- ਥਾਈਲੈਂਡ ਵਿੱਚ ਅੱਜ ਸਵੇਰੇ ਇੱਕ ਦਰਦਨਾਕ ਰੇਲ ਹਾਦਸਾ

|

|

|

ਖਬਰਿਸਤਾਨ ਨੈੱਟਵਰਕ- ਪੰਜਾਬ ਵਿੱਚ ਸਵੇਰ ਤੋਂ ਹੀ ਧਮਕੀਆਂ ਦਾ ਸਿਲਸਿਲਾ

ਸੂਚਨਾਵਾਂ: ਸਾਡੀ ਐਪ ਡਾਊਨਲੋਡ ਕਰੋ

ਖੋਜ-ਅਧਾਰਿਤ ਵਿਗਿਆਪਨ

ਸ਼ੇਅਰ ਬਾਜ਼ਾਰ

NIFTY 50.Live - Live Chart, Live Stock Market News, Live Chart Analysis, International Charts

ਮੌਸਮ

More forecasts: 30 day forecast Orlando

ਅੱਜ ਦਾ ਰਾਸ਼ੀਫਲ