View All Topics

ਵਿਕਰੇਤਾ ਤੋਂ ਇਸ਼ਤਿਹਾਰ

View All Topics

Search Based Ads

ਖਬਰਿਸਤਾਨ ਨੈੱਟਵਰਕ

ਸਟੋਰੀਜ਼ ਦੇਖੋ

ਪੰਜਾਬ ਗੁਰੂਆਂ, ਪੀਰਾਂ ਤੇ ਪੈਗੰਬਰਾਂ ਦੀ ਧਰਤੀ ਹੈ, ਜਿਥੇ ਵੰਨ-ਸੁਵੰਨੇ ਤਿਉਹਾਰ ਮਨਾਏ ਜਾਂਦੇ ਹਨ। ਸਾਲ 2025 ਦਾ ਪਹਿਲਾ ਤਿਉਹਾਰ ਲੋਹੜੀ ਵੀ ਲੋਕ ਬੜੇ ਉਤਸ਼ਾਹ ਨਾਲ ਮਨਾਉਂਦੇ ਹਨ। ਲੋਹੜੀ ਦਾ ਤਿਉਹਾਰ ਭਾਰਤ ਦੇ ਕਈ ਉੱਤਰੀ ਖੇਤਰਾਂ ਜਿਵੇਂ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ ਅਤੇ ਜੰਮੂ ਵਿੱਚ ਵੀ ਵਿੱਚ ਮਨਾਇਆ ਜਾਂਦਾ ਹੈ।

ਲੋਹੜੀ ਦਾ ਅਰਥ

ਪੰਜਾਬੀ ਭਾਸ਼ਾ ਵਿੱਚ ਲੋਹੜੀ ਦੇ ਤਿਉਹਾਰ ਦਾ ਅਰਥ- ਲੋਹੜੀ ਦਾ ਅਰਥ ‘ਤਿਲ ਅਤੇ ਰਿਉੜੀ’(Meaning of Lohri)  ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੋਇਆ ਹੈ। ਤਿਲ ਅਤੇ ਰਿਉੜੀ ਦੇ ਤਿਉਹਾਰ ਕਾਰਨ ਇਸ ਦਾ ਨਾਂ ‘ਤਿਲੋੜੀ’ ਪਿਆ, ਜੋ ਬਾਅਦ ਵਿਚ ‘ਲੋਹੜੀ’ ਸ਼ਬਦ ਵਿਚ ਬਦਲ ਗਿਆ। ਲੋਹੜੀ ਪੋਹ ਮਹੀਨੇ ਦਾ ਇੱਕ ਪ੍ਰਸਿੱਧ ਤਿਉਹਾਰ ਹੈ, ਇਹ ਆਮ ਤੌਰ ‘ਤੇ ਪੋਹ ਮਹੀਨੇ ਦੇ ਆਖਰੀ ਦਿਨ 13 ਜਨਵਰੀ ਨੂੰ ਮਨਾਇਆ ਜਾਂਦਾ ਹੈ। ਲੋਹੜੀ ਤੋਂ ਅਗਲੇ ਦਿਨ ਮਾਘ ਮਹੀਨੇ ਦੀ ਸੰਗਰਾਂਦ ਹੁੰਦੀ ਹੈ ਅਤੇ ਇਸ ਦਿਨ ਮਾਘੀ ਦਾ ਤਿਉਹਾਰ ਮਨਾਇਆ ਜਾਂਦਾ ਹੈ।

ਇਹ ਤਿਉਹਾਰ ਸਾਰਿਆਂ ਲਈ ਬਹੁਤ ਸੱਭਿਆਚਾਰਕ ਮਹੱਤਵ ਰੱਖਦਾ ਹੈ। ਮੰਨਿਆ ਜਾਂਦਾ ਹੈ ਕਿ ਲੋਹੜੀ ਸਰਦੀਆਂ ਦੇ ਮੌਸਮ ਦਾ ਸਭ ਤੋਂ ਛੋਟਾ ਦਿਨ ਅਤੇ ਸਭ ਤੋਂ ਲੰਬੀ ਰਾਤ ਲਿਆਉਂਦਾ ਹੈ ਅਤੇ ਇਸ ਤੋਂ ਬਾਅਦ ਦਿਨ ਲੰਬੇ ਅਤੇ ਰਾਤਾਂ ਛੋਟੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਸ ਲੇਖ ਵਿੱਚ ਲੋਹੜੀ ਦੇ ਅਰਥ, ਇਸਦੀ ਮਹੱਤਤਾ, ਲੋਹੜੀ ਮਨਾਉਣ ਦੀ ਕਹਾਣੀ ਅਤੇ ਲੋਹੜੀ ਦਾ ਤਿਉਹਾਰ ਕਿਵੇਂ ਮਨਾਇਆ ਜਾਂਦਾ ਹੈ (How is Lohri festival celebrated?) ਬਾਰੇ ਚਰਚਾ ਕੀਤੀ ਜਾਵੇਗੀ। 

ਲੋਹੜੀ ਦਾ ਤਿਉਹਾਰ ਸਰਦੀਆਂ ਦੀ ਰੁੱਤ ਦੇ ਅੰਤ ਨਾਲ ਜੁੜਿਆ ਹੋਇਆ ਹੈ। ਸਾਲ ਦੇ ਇਸ ਸਮੇਂ ਉੱਤਰੀ ਭਾਰਤ ਵਿੱਚ ਸਰਦੀਆਂ ਦਾ ਮੌਸਮ ਪੂਰੇ ਜ਼ੋਰਾਂ ‘ਤੇ ਹੁੰਦਾ ਹੈ। ਕਿਹਾ ਜਾਂਦਾ ਹੈ ਕਿ ਲੋਹੜੀ ਦੀ ਰਾਤ ਨੂੰ ਸਰਦੀਆਂ ਦੀ ਸਮਾਪਤੀ ਦਾ ਜਸ਼ਨ ਪੁੱਗਾ ਬਾਲ ਕੇ ਮਨਾਇਆ ਜਾਂਦਾ ਹੈ ਅਤੇ ਇਸ ਤੋਂ ਬਾਅਦ ਠੰਡ ਘੱਟਣੀ ਸ਼ੁਰੂ ਹੋ ਜਾਂਦੀ ਹੈ।

ਪੰਜਾਬੀ ਭਾਸ਼ਾ ਵਿੱਚ ਕਿਸਾਨਾਂ ਲਈ ਲੋਹੜੀ ਦੇ ਤਿਉਹਾਰ ਦੀ ਮਹੱਤਤਾ 

ਪੰਜਾਬ ਰਾਜ ਦੇ ਨਾਲ-ਨਾਲ ਭਾਰਤ ਦੇ ਕਈ ਉੱਤਰੀ ਰਾਜਾਂ ਵਿੱਚ ਲੋਹੜੀ ਦਾ ਬਹੁਤ ਮਹੱਤਵ ਹੈ। ਹਾੜ੍ਹੀ-ਕਣਕ ਪੰਜਾਬ ਵਿੱਚ ਸਰਦੀਆਂ ਦੀ ਪ੍ਰਮੁੱਖ ਫਸਲ ਹੈ ਜੋ ਅਕਤੂਬਰ ਦੇ ਮਹੀਨੇ ਵਿੱਚ ਬੀਜੀ ਜਾਂਦੀ ਹੈ ਅਤੇ ਮਾਰਚ ਜਾਂ ਅਪ੍ਰੈਲ ਵਿੱਚ ਕਣਕਾਂ ਦੀ ਕੀਤੀ ਜਾਂਦੀ ਹੈ। ਜਨਵਰੀ ਦੇ ਮਹੀਨੇ ਤੱਕ ਸਾਰੇ ਖੇਤਾਂ ਵਿੱਚ ਫ਼ਸਲਾਂ ਉੱਗ ਜਾਂਦੀਆਂ ਹਨ ਅਤੇ ਸਾਰਾ ਖੇਤ ਸੋਨੇ ਵਰਗਾ ਹੋ ਜਾਂਦਾ ਹੈ। ਇਹ ਹਾੜ੍ਹੀ ਦੀਆਂ ਫ਼ਸਲਾਂ ਦੇ ਫੁੱਲ ਖਿੜਨ ਦਾ ਤਿਉਹਾਰ ਹੈ। ਇਸ ਲਈ ਕਿਸਾਨ ਆਪਣੀ ਫ਼ਸਲ ਦੀ ਕਟਾਈ ਤੋਂ ਪਹਿਲਾਂ ਲੋਹੜੀ ਮਨਾਉਂਦੇ ਹਨ ਅਤੇ ਰੱਬ ਦਾ ਸ਼ੁਕਰਾਨਾ ਕਰਦੇ ਹਨ ਅਤੇ ਖੁਸ਼ਹਾਲ ਭਵਿੱਖ ਲਈ ਅਸੀਸਾਂ ਮੰਗਦੇ ਹਨ।

ਲੋਹੜੀ ਦਾ ਤਿਉਹਾਰ ਠੰਡੇ ਸਰਦੀਆਂ ਦੇ ਦਿਨਾਂ ਦੇ ਅੰਤ ਨੂੰ ਦਰਸਾਉਂਦਾ ਹੈ। ਇਸ ਤੋਂ ਬਾਅਦ ਦਿਨ ਲੰਬੇ ਅਤੇ ਰਾਤਾਂ ਛੋਟੀਆਂ ਹੋ ਜਾਂਦੀਆਂ ਹਨ। ਲੋਹੜੀ ਬਹੁਤ ਉਤਸ਼ਾਹ ਨਾਲ ਮਨਾਈ ਜਾਂਦੀ ਹੈ ਜਿੱਥੇ ਸਾਰੇ ਲੋਹੜੀ ਦੀ ਅੱਗ ਬਾਲ ਕੇ ਉਸ ਦੇ ਆਲੇ-ਦੁਆਲੇ ਇਕੱਠੇ ਹੁੰਦੇ ਹਨ, ਮੱਥਾ ਟੇਕਦੇ ਹਨ ਅਤੇ ਮੁਫਲੀ, ਗੱਚਕ, ਰਿਉੜੀ ਖਾਂਦੇ ਹਨ ਅਤੇ ਢੋਲ ਦੀ ਤਾਲ ‘ਤੇ ਨੱਚਦੇ-ਟੱਪਦੇ ਹਨ।

ਨਵ-ਵਿਆਹੇ ਜੋੜੇ ਤੇ ਨਵਜੰਮੇ ਬੱਚੇ ਦੀ ਪਹਿਲੀ ਲੋਹੜੀ

ਨਵ-ਵਿਆਹੇ ਜੋੜੇ ਅਤੇ ਨਵਜੰਮੇ ਬੱਚੇ ਲਈ ਪਹਿਲੀ ਲੋਹੜੀ ਬਹੁਤ ਸ਼ੁਭ ਅਤੇ ਮਹੱਤਵਪੂਰਨ ਮੰਨੀ ਜਾਂਦੀ ਹੈ। ਜਿਨ੍ਹਾਂ ਘਰਾਂ ਵਿੱਚ ਹਾਲ ਹੀ ਵਿੱਚ ਵਿਆਹ ਜਾਂ ਬੱਚੇ ਦਾ ਜਨਮ ਹੁੰਦਾ ਹੈ, ਉਸ ਘਰ ਵਿੱਚ ਲੋਹੜੀ ਮਨਾਉਣ ਲਈ ਬਹੁਤ ਸਾਰੇ ਮਹਿਮਾਨ ਬੁਲਾਏ ਜਾਂਦੇ ਹਨ। ਮਹਿਮਾਨ ਨਵੇਂ ਵਿਆਹੇ ਜੋੜੇ ਜਾਂ ਬੱਚੇ ਲਈ ਬਹੁਤ ਸਾਰੇ ਤੋਹਫ਼ੇ ਪੇਸ਼ ਕਰਦੇ ਹਨ ਅਤੇ ਅਸੀਸਾਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਜਾਂਦੀਆਂ ਹਨ।

ਲੋਹੜੀ ਦੇ ਤਿਉਹਾਰ ਦਾ ਇਤਿਹਾਸ

ਲੋਹੜੀ ਦੇ ਪਿੱਛੇ ਕਈ ਲੋਕ-ਕਥਾਵਾਂ ਜੁੜੀਆਂ ਹੋਈਆਂ ਹਨ। ਲੋਹੜੀ ਨਾਲ ਜੁੜੀ ਇੱਕ ਪ੍ਰਸਿੱਧ ਕਹਾਣੀ ਦੁੱਲਾ ਭੱਟੀ ਨਾਲ ਜੁੜੀ ਹੋਈ ਹੈ । ਇਸ ਕਹਾਣੀ ਦੇ ਅਨੁਸਾਰ ਦੁੱਲਾ ਭੱਟੀ ਇੱਕ ਸ਼ੂਰਬੀਰ ਸੀ ਜੋ ਅਕਬਰ ਦੇ ਰਾਜ ਵਿਚ ਰਹਿੰਦਾ ਸੀ। ਉਹ ਅਕਬਰ ਦੇ ਰਾਜ ਦੌਰਾਨ ਇੱਕ ਬਾਗੀ ਸੀ ਜੋ ਅਮੀਰਾਂ ਦੀ ਦੌਲਤ ਲੁੱਟ ਕੇ ਗਰੀਬਾਂ ਵਿੱਚ ਵੰਡ ਦਿੰਦਾ ਸੀ। ਉਸ ਇਲਾਕੇ ਦੇ ਗ਼ਰੀਬ ਲੋਕ ਦੁੱਲਾ ਭੱਟੀ ਦੀ ਦਰਿਆਦਿਲੀ ਦੇ ਕਾਇਲ ਸਨ ਅਤੇ ਉਸ ਦਾ ਸਤਿਕਾਰ ਕਰਦੇ ਸਨ। ਕਿਹਾ ਜਾਂਦਾ ਹੈ ਕਿ ਦੁੱਲਾ ਭੱਟੀ ਨੇ ਇੱਕ ਵਾਰ ਇੱਕ ਗਰੀਬ ਬ੍ਰਾਹਮਣ ਦੀਆਂ ਦੋ ਧੀਆਂ ਸੁੰਦਰ ਅਤੇ ਮੁੰਦਰੀ ਨੂੰ ਅਗਵਾ ਹੋਣ ਤੋਂ ਬਚਾਇਆ ਅਤੇ ਪਿੰਡ ਵਾਸੀਆਂ ਦੀ ਮਦਦ ਨਾਲ ਉਨ੍ਹਾਂ ਦਾ ਵਿਆਹ ਕਰਵਾ ਦਿੱਤਾ।

ਉਸ ਸਮੇਂ ਤੋਂ ਹੀ ਲੋਹੜੀ ਮਨਾਉਣ ਦਾ ਰਿਵਾਜ  ਸ਼ੁਰੂ ਹੋਇਆ ਸੀ ਅਤੇ ਹਰ ਲੋਹੜੀ ‘ਤੇ ਦੁੱਲਾ ਭੱਟੀ ਨੂੰ ਯਾਦ ਕੀਤਾ ਜਾਂਦਾ ਹੈ। ਲੋਹੜੀ ਵਾਲੇ ਦਿਨ ਬੱਚੇ ਇਕੱਠੇ ਹੋ ਕੇ ਆਲੇ-ਦੁਆਲੇ ਦੇ ਲੋਕਾਂ ਦੇ ਘਰਾਂ ਵਿਚ ਜਾ ਕੇ ਲੋਹੜੀ ਮੰਗਦੇ ਹਨ ਅਤੇ ਗੀਤ ਗਾਉਂਦੇ ਹਨ-

ਸੁੰਦਰ ਮੁੰਦਰੀਏ ਹੋ!

ਤੇਰਾ ਕੌਣ ਵਿਚਾਰਾ, ਹੋ!

ਦੁੱਲਾ ਭੱਟੀ ਵਾਲਾ, ਹੋ!

ਦੁੱਲੇ ਧੀ ਵਿਆਹੀ, ਹੋ!

ਸੇਰ ਸੱਕਰ ਪਾਈ, ਹੋ!

ਕੁੜੀ ਦਾ ਲਾਲ ਪਤਾਕਾ, ਹੋ!

ਕੁੜੀ ਦਾ ਸਾਲੂ ਪਾਟਾ, ਹੋ!

ਸਾਲੂ ਕੌਣ ਸਮੇਟੇ! ਹੋ!

ਚਾਚਾ ਗਾਲ਼ੀ ਦੇਸੇ! ਹੋ!

ਚਾਚੇ ਚੂਰੀ ਕੁੱਟੀ! ਹੋ!

ਜ਼ਿੰਮੀਦਾਰਾਂ ਲੁੱਟੀ! ਹੋ!

ਜ਼ਿੰਮੀਦਾਰ ਸੁਧਾਏ! ਹੋ!

ਬਮ ਬਮ ਭੋਲ਼ੇ ਆਏ! ਹੋ!

ਇੱਕ ਭੋਲ਼ਾ ਰਹਿ ਗਿਆ!

ਸਿਪਾਹੀ ਫੜ ਕੇ ਲੈ ਗਿਆ!

ਸਿਪਾਹੀ ਨੇ ਮਾਰੀ ਇੱਟ!

ਭਾਵੇਂ ਰੋ ਤੇ ਭਾਵੇਂ ਪਿੱਟ!

“ਲੋਹੜੀ ਦੋ ਜੀ ਲੋਹੜੀ,

ਜੀਵੇ ਤੁਹਾਡੀ ਜੋੜੀ!”


 

ਵਿਆਜ ਆਧਾਰਿਤ ਵਿਗਿਆਪਨ

|

|

ਇਸ ਖ਼ਬਰ ਨੂੰ ਇੱਥੇ ਪੜ੍ਹੋ:

|

ਜ਼ਰੂਰ ਪੜ੍ਹੋ

ਇਹਨਾਂ ਨੂੰ ਪੜ੍ਹਨਾ ਨਾ ਭੁੱਲੋ :

|

|

|

ਵੀਰਵਾਰ, ੮ ਸਾਵਣ (ਸੰਮਤ ੫੫੮ ਨਾਨਕਸ਼ਾਹੀ) ਧਨਾਸਰੀ ਭਗਤ ਰਵਿਦਾਸ ਜੀ

|

|

|

ਪੰਜਾਬ ਵਿੱਚ ਅੱਜ ਮੌਸਮ ਇੱਕ ਵਾਰ ਫਿਰ ਬਦਲ ਗਿਆ ਹੈ।

|

|

|

|

|

|

ਖ਼ਬਰਿਸਤਾਨ ਨੈੱਟਵਰਕ: ਇੰਗਲੈਂਡ ਤੋਂ ਇਕ ਬੇਹੱਦ ਹੀ ਮੰਦਭਾਗੀ ਖਬਰ ਸਾਹਮਣੇ

|

|

|

ਖ਼ਬਰਿਸਤਾਨ ਨੈੱਟਵਰਕ: ਪੰਜਾਬ ਵਿੱਚ ਸਫ਼ਰ ਕਰਨ ਵਾਲੇ ਲੋਕਾਂ ਲਈ ਇੱਕ

|

|

|

ਪੰਜਾਬ ਵਿੱਚ ਮਾਨਸੂਨ ਦੀ ਰਫ਼ਤਾਰ ਫਿਲਹਾਲ ਹੌਲੀ ਪੈ ਗਈ ਹੈ।

|

|

|

ਮੰਗਲਵਾਰ, ੩੦ ਹਾੜ (ਸੰਮਤ ੫੫੮ ਨਾਨਕਸ਼ਾਹੀ) ਧਨਾਸਰੀ ਭਗਤ ਰਵਿਦਾਸ ਜੀ

ਸੂਚਨਾਵਾਂ: ਸਾਡੀ ਐਪ ਡਾਊਨਲੋਡ ਕਰੋ

ਖੋਜ-ਅਧਾਰਿਤ ਵਿਗਿਆਪਨ

ਸ਼ੇਅਰ ਬਾਜ਼ਾਰ

NIFTY 50.Live - Live Chart, Live Stock Market News, Live Chart Analysis, International Charts

ਮੌਸਮ

More forecasts: 30 day forecast Orlando

ਅੱਜ ਦਾ ਰਾਸ਼ੀਫਲ