ਹਵਾਈ ਜਹਾਜ਼ ਦੇ ਦਰਵਾਜ਼ੇ ਤੋਂ ਡਿੱਗਿਆ ਵਿਅਕਤੀ, ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ
ਇੱਕ ਸਟਾਫ਼ ਮੈਂਬਰ ਰਨਵੇ 'ਤੇ ਖੜ੍ਹੇ ਜਹਾਜ਼ ਵਿਚੋਂ ਡਿੱਗ ਗਿਆ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਇਕ ਵਿਅਕਤੀ ਜਹਾਜ਼ ਦੇ ਦਰਵਾਜ਼ੇ ਤੋਂ ਜ਼ਮੀਨ 'ਤੇ ਡਿੱਗਦਾ ਹੈ। ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਇਹ ਵੀਡੀਓ ਕਿਸ ਦੇਸ਼ ਦੀ ਹੈ।
ਵਾਇਰਲ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਯਾਤਰੀ ਜਹਾਜ਼ ਰਨਵੇ 'ਤੇ ਖੜ੍ਹਾ ਹੈ। ਸਾਰੇ ਕਰਮਚਾਰੀ ਉਡਾਨ ਭਰਨ ਦੀ ਤਿਆਰੀ ਕਰ ਰਹੇ ਹਨ ਪਰ ਯਾਤਰੀਆਂ ਦੇ ਜਹਾਜ਼ 'ਚ ਸਵਾਰ ਹੋਣ ਤੋਂ ਬਾਅਦ ਗਰਾਊਂਡ ਸਟਾਫ ਨੇ ਪੌੜੀ ਹਟਾ ਦਿੱਤੀ ਤੇ ਉਸੇ ਸਮੇਂ ਇੱਕ ਸਟਾਫ਼ ਮੈਂਬਰ ਦੂਜੇ ਪਾਸੇ ਦੇਖਦਾ ਹੋਇਆ ਪੌੜੀਆਂ ਤੋਂ ਹੇਠਾਂ ਉਤਰਨ ਦੀ ਕੋਸ਼ਿਸ਼ ਕਰਨ ਲੱਗਦਾ ਹੈ ਜੋ ਕਿ ਹੇਠਾਂ ਡਿੱਗ ਪੈਂਦਾ ਹੈ। ਜਹਾਜ਼ ਤੋਂ ਉਤਰਨ ਵਾਲਾ ਵਿਅਕਤੀ ਸਿੱਧਾ ਜ਼ਮੀਨ 'ਤੇ ਡਿੱਗਦਾ ਹੈ। ਪਹਿਰਾਵੇ ਤੋਂ ਇਹ ਜਾਪਦਾ ਹੈ ਕਿ ਵਿਅਕਤੀ ਏਅਰਲਾਈਨਜ਼ ਦਾ ਕਰਮਚਾਰੀ ਸੀ। ਹੁਣ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
'airplane door','person falling','airplane'