ਖ਼ਬਰਿਸਤਾਨ ਨੈੱਟਵਰਕ: 13 ਮਹੀਨਿਆਂ ਤੋਂ ਕਿਸਾਨਾਂ ਦਾ ਪੰਜਾਬ ਅਤੇ ਹਰਿਆਣਾ ਦੇ ਸ਼ੰਭੂ ਅਤੇ ਖਨੌਰੀ ਸਰਹੱਦਾਂ 'ਤੇ ਚੱਲ ਰਿਹਾ ਕਿਸਾਨ ਅੰਦੋਲਨ ਖਤਮ ਪ੍ਰਸ਼ਾਸਨ ਨੇ ਬੀਤੇ ਦਿਨੀਂ ਚੁਕਵਾ ਦਿੱਤਾ ਸੀ। ਪੁਲਸ ਨੇ ਬੁਲਡੋਜ਼ਰ ਦੀ ਮਦਦ ਨਾਲ ਸੜਕ 'ਤੇ ਰੱਖੇ ਟੈਂਟ ਅਤੇ ਹੋਰ ਸਾਮਾਨ ਨੂੰ ਹਟਾ ਦਿੱਤਾ ਸੀ। ਇਸ ਦੇ ਨਾਲ ਹੀ ਕਈ ਕਿਸਾਨਾਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਸੀ, ਜਿਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ।
ਰਾਤ ਨੂੰ ਪਟਿਆਲਾ ਜੇਲ੍ਹ ਤੋਂ 132 ਕਿਸਾਨ ਰਿਹਾਅ
ਪਟਿਆਲਾ ਜੇਲ੍ਹ ਵਿੱਚੋਂ ਦੇਰ ਰਾਤ ਹਿਰਾਸਤ ਵਿੱਚ ਲਏ ਗਏ 150 ਕਿਸਾਨਾਂ ਵਿੱਚੋਂ 132 ਨੂੰ ਰਿਹਾਅ ਕਰ ਦਿੱਤਾ ਗਿਆ ਸੀ। ਤੁਹਾਨੂੰ ਦੱਸ ਦੇਈਏ ਕਿ ਹੁਣ ਸਿਰਫ਼ 17 ਕਿਸਾਨ ਹਿਰਾਸਤ ਵਿੱਚ ਹਨ। ਉਕਤ 150 ਕਿਸਾਨਾਂ ਵਿੱਚੋਂ ਇੱਕ ਕਿਸਾਨ ਪਹਿਲਾਂ ਹੀ ਜ਼ਮਾਨਤ ਲੈ ਚੁੱਕਾ ਸੀ। ਨਵੀਂ ਜ਼ਿਲ੍ਹਾ ਜੇਲ੍ਹ ਨਾਭਾ ਤੋਂ ਰਿਹਾਅ ਹੋਏ 132 ਕਿਸਾਨ ਵੱਖ-ਵੱਖ ਜ਼ਿਲ੍ਹਿਆਂ ਨਾਲ ਸਬੰਧਤ ਹਨ।
ਹੁਣ ਸਿਰਫ਼ 17 ਕਿਸਾਨ ਹਿਰਾਸਤ ਵਿੱਚ
ਪਹਿਲਾਂ 800 ਕਿਸਾਨਾਂ ਨੂੰ ਰਿਹਾਅ ਕੀਤਾ ਗਿਆ ਸੀ ਅਤੇ ਫਿਰ ਬਾਅਦ ਵਿੱਚ 450 ਕਿਸਾਨਾਂ ਨੂੰ ਰਿਹਾਅ ਕੀਤਾ ਗਿਆ। ਜੇਲ੍ਹ ਸੁਪਰਡੈਂਟ ਇੰਦਰਜੀਤ ਸਿੰਘ ਕਾਹਲੋਂ ਨੇ ਕਿਹਾ ਕਿ ਹੁਣ ਉਨ੍ਹਾਂ ਦੀ ਹਿਰਾਸਤ ਵਿੱਚ ਸਿਰਫ਼ 17 ਕਿਸਾਨ ਹਨ।
ਸ਼ੰਭੂ ਅਤੇ ਖਨੌਰੀ ਸਰਹੱਦ 13 ਮਹੀਨਿਆਂ ਤੋਂ ਬੰਦ ਸੀ
ਪੰਜਾਬ ਪੁਲਿਸ ਨੇ ਹਰਿਆਣਾ ਅਤੇ ਪੰਜਾਬ ਦੀਆਂ ਸ਼ੰਭੂ ਅਤੇ ਖਨੌਰੀ ਸਰਹੱਦਾਂ ਖੋਲ੍ਹ ਦਿੱਤੀਆਂ ਹਨ, ਜੋ ਕਿ 13 ਮਹੀਨਿਆਂ ਤੋਂ ਬੰਦ ਸਨ। ਇਸ ਦੌਰਾਨ, ਪੁਲਿਸ ਨੇ ਤੁਰੰਤ ਪ੍ਰਭਾਵ ਨਾਲ ਹਜ਼ਾਰਾਂ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ।