ਕੈਨੇਡਾ ਦੇ ਕੈਲਗਰੀ ਗੁਰਦੁਆਰੇ 'ਚ 100 ਤੋਂ ਵੱਧ ਲੋਕ ਆਪਸ 'ਚ ਭਿੜ ਗਏ ਅਤੇ ਲੜ ਪਏ। ਲੜਾਈ ਵਿਚ ਕਈ ਲੋਕ ਜ਼ਖਮੀ ਹੋ ਗਏ। ਘਟਨਾ ਸਬੰਧੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਸਾਹਮਣੇ ਧਰਨਾਕਾਰੀਆਂ ਅਤੇ ਕਮੇਟੀ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਜਿਸ ਵਿਚ ਕਈ ਲੋਕ ਜ਼ਖਮੀ ਹੋ ਗਏ।
ਪ੍ਰਦਰਸ਼ਨਕਾਰੀਆਂ ਨਾਲ ਲੜਾਈ
ਪੁਲਿਸ ਨੇ ਦੱਸਿਆ ਕਿ ਪਹਿਲਾਂ ਦਸਮੇਸ਼ ਸੰਸਕ੍ਰਿਤੀ ਕੇਂਦਰ ਤੋਂ ਦੋ ਫੋਨ ਆਏ ਸਨ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਅਤੇ ਇਮਾਰਤ 'ਚ ਰਹਿੰਦੇ ਲੋਕਾਂ ਵਿਚਾਲੇ ਝੜਪ ਹੋਣ ਦੀ ਸੂਚਨਾ ਮਿਲੀ। ਕੁਝ ਸਮੇਂ ਬਾਅਦ ਇਕ ਹੋਰ ਫੋਨ ਆਇਆ ਕਿ ਪ੍ਰਦਰਸ਼ਨਕਾਰੀ ਇਮਾਰਤ ਦੇ ਅੰਦਰ ਚਲੇ ਗਏ ਹਨ ਅਤੇ ਅੰਦਰ ਹਫੜਾ-ਦਫੜੀ ਮਚ ਗਈ ਹੈ।
ਅਜੇ ਤੱਕ ਨਹੀਂ ਹੋਈ ਕਿਸੇ ਦੀ ਗ੍ਰਿਫ਼ਤਾਰੀ
ਪੁਲਿਸ ਨੇ ਦੱਸਿਆ ਕਿ ਦੋਵੇਂ ਧੜੇ ਆਪਸ ਵਿੱਚ ਲੜ ਰਹੇ ਸਨ। ਲੜਾਈ ਵਿੱਚ ਕਿਸੇ ਕੋਲ ਕੋਈ ਹਥਿਆਰ ਨਹੀਂ ਸੀ। ਜਿਸ ਮਾਮਲੇ ਸਬੰਧੀ ਇਹ ਲੜਾਈ ਹੋਈ, ਉਸ ਦੀ ਜਾਂਚ ਕੀਤੀ ਜਾ ਰਹੀ ਹੈ। ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।
ਪਿਛਲੇ 15 ਦਿਨਾਂ ਤੋਂ ਦਿੱਤਾ ਜਾ ਰਿਹਾ ਗੁਰਦੁਆਰਾ ਕਮੇਟੀ ਖਿਲਾਫ ਧਰਨਾ
ਧਰਨੇ ਦੀ ਅਗਵਾਈ ਕਰ ਰਹੇ ਗੁਰਪ੍ਰਤਾਪ ਬੈਦਵਾਨ ਨੇ ਦੱਸਿਆ ਕਿ ਗੁਰਦੁਆਰਾ ਸੰਗਤ ਦੇ ਕੁਝ ਲੋਕ ਚੁਣੀ ਹੋਈ ਅਗਵਾਈ ਕਮੇਟੀ ਖ਼ਿਲਾਫ਼ ਰੋਸ ਪ੍ਰਗਟਾਉਣ ਲਈ ਇਕੱਠੇ ਹੋਏ ਸਨ। ਕਮੇਟੀ ਵਿਰੁੱਧ ਕੁਝ ਨਿਯਮਾਂ ਦੀ ਉਲੰਘਣਾ ਅਤੇ ਗਲਤ ਕੰਮਾਂ ਦੀਆਂ ਸ਼ਿਕਾਇਤਾਂ ਆਈਆਂ ਸਨ। ਜਿਸਦੇ ਲਈ ਸ਼ਾਂਤਮਈ ਧਰਨਾ ਚੱਲ ਰਿਹਾ ਸੀ। ਇਹ ਪ੍ਰਦਰਸ਼ਨ 15 ਦਿਨਾਂ ਤੋਂ ਚੱਲ ਰਿਹਾ ਸੀ ਅਤੇ ਇੱਕ ਵਾਰ ਵੀ ਕਮੇਟੀ ਮੈਂਬਰ ਬਾਹਰ ਨਹੀਂ ਆਏ। ਜਿਸ ਤੋਂ ਬਾਅਦ ਸਾਰਿਆਂ ਨੂੰ ਅੰਦਰ ਜਾਣਾ ਪਿਆ ਅਤੇ ਅੰਦਰ ਇਹ ਸਥਿਤੀ ਬਣ ਗਈ।