ਖਬਰਿਸਤਾਨ ਨੈੱਟਵਰਕ ਨਿਊਜ਼ ਡੈਸਕ- ਸਿੱਕਮ ਵਿਚ ਬੀਤੇ ਦਿਨੀਂ ਬੱਦਲ ਫਟਣ ਦੀ ਖਬਰ ਸਾਹਮਣੇ ਆਈ ਸੀ, ਜਿਸ ਤੋਂ ਬਾਅਦ ਤੀਸਤਾ ਨਦੀ ਵਿਚ ਹੜ੍ਹ ਆ ਗਿਆ ਸੀ। ਇਸ ਕਾਰਣ ਭਾਰੀ ਤਬਾਹ ਹੋਈ।
3,000 ਤੋਂ ਵੱਧ ਸੈਲਾਨੀਆਂ ਦੇ ਫਸੇ ਹੋਣ ਦਾ ਖ਼ਦਸ਼ਾ
ਮੀਡੀਆ ਦੀ ਰਿਪੋਰਟ ਮੁਤਾਬਕ ਸਿੱਕਮ ਸਰਕਾਰ ਨੇ ਪੁਸ਼ਟੀ ਕੀਤੀ ਹੈ ਕਿ ਬੀਤੇ ਦਿਨ ਆਏ ਹੜ੍ਹ ਵਿਚ ਹੁਣ ਤੱਕ 14 ਲੋਕਾਂ ਦੀ ਮੌਤ ਹੋ ਚੁੱਕੀ ਹੈ। 14 ਮ੍ਰਿਤਕ ਸਾਰੇ ਆਮ ਨਾਗਰਿਕ ਹਨ,ਫੌਜ ਦੇ 22 ਜਵਾਨਾਂ ਸਮੇਤ 102 ਲੋਕ ਅਜੇ ਵੀ ਲਾਪਤਾ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਵੱਖ-ਵੱਖ ਹਿੱਸਿਆਂ ’ਚ 3,000 ਤੋਂ ਵੱਧ ਸੈਲਾਨੀਆਂ ਦੇ ਫਸੇ ਹੋਣ ਦਾ ਖ਼ਦਸ਼ਾ ਹੈ।
ਅਜੇ ਵੀ ਕਈ ਲਾਪਤਾ
ਜਾਣਕਾਰੀ ਅਨੁਸਾਰ ਚੁੰਗਥਾਂਗ ਡੈਮ ਵਿਚ ਤੀਸਤਾ ਪੜਾਅ 3 ਡੈਮ ਵਿਚ ਕੰਮ ਕਰ ਰਹੇ 12-14 ਮਜ਼ਦੂਰ ਅਜੇ ਵੀ ਬੰਨ੍ਹ ਦੀਆਂ ਸੁਰੰਗਾਂ ਵਿਚ ਫਸੇ ਹੋਏ ਹਨ। ਮਾਂਗਨ ਜ਼ਿਲ੍ਹੇ ਦੇ ਚੁੰਗਥਾਂਗ, ਗੰਗਟੋਕ ਜ਼ਿਲ੍ਹੇ ਦੇ ਡਿਕਚੂ, ਸਿੰਗਟਾਮ ਅਤੇ ਪਾਕਯੋਂਗ ਜ਼ਿਲ੍ਹੇ ਦੇ ਰੰਗਪੋ ਤੋਂ ਜ਼ਖ਼ਮੀਆਂ ਅਤੇ ਵਿਅਕਤੀਆਂ ਦੇ ਲਾਪਤਾ ਹੋਣ ਦੀ ਸੂਚਨਾ ਹੈ।
ਨਦੀ ਦਾ ਪਾਣੀ ਹੜ੍ਹ ਕਾਰਣ ਵਧਿਆ
ਦੱਸਿਆ ਜਾ ਰਿਹਾ ਹੈ ਕਿ ਜਦੋਂ ਬੱਦਲ ਫਟਿਆ ਤਾਂ ਝੀਲ ਘੱਟ ਦਾਇਰੇ ਕਾਰਨ ਇੰਨਾ ਪਾਣੀ ਰੋਕ ਨਹੀਂ ਸਕੀ। ਇਸ ਕਾਰਨ ਤੀਸਤਾ ਨਦੀ ਵਿੱਚ ਹੜ੍ਹ ਆ ਗਿਆ।ਨਦੀ ਦੇ ਪਾਣੀ ਦਾ ਪੱਧਰ 15 ਤੋਂ 20 ਫੁੱਟ ਤੱਕ ਵੱਧ ਗਿਆ। ਇਸ ਤੋਂ ਬਾਅਦ ਨਦੀ ਦੇ ਨਾਲ ਲੱਗਦੇ ਇਲਾਕੇ ਹੜ੍ਹਾਂ ਦੀ ਮਾਰ ਹੇਠ ਆ ਗਏ। ਨਦੀ ਦੇ ਨਾਲ ਲੱਗਦੇ ਇਲਾਕੇ 'ਚ ਫੌਜ ਦਾ ਕੈਂਪ ਸੀ, ਜੋ ਹੜ੍ਹ 'ਚ ਵਹਿ ਗਿਆ ਅਤੇ ਉਥੇ ਖੜ੍ਹੇ 41 ਵਾਹਨ ਡੁੱਬ ਗਏ।