ਪੰਜਾਬ ਸਰਕਾਰ ਨੇ 21 ਆਈਏਐਸ/ਪੀਸੀਐਸ ਅਧਿਕਾਰੀਆਂ ਦੀਆਂ ਬਦਲੀਆਂ ਕੀਤੀਆਂ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅੱਜ ਪੰਜਾਬ ਸਰਕਾਰ ਨੇ 4 ਜ਼ਿਲ੍ਹਿਆਂ ਦੇ ਡੀਸੀ ਵੀ ਬਦਲ ਦਿੱਤੇ ਹਨ।


4 ਜ਼ਿਲ੍ਹਿਆਂ ਦੇ DC ਵੀ ਬਦਲੇ ਗਏ
ਪੰਜਾਬ ਸਰਕਾਰ ਨੇ ਇਸ ਤੋਂ ਪਹਿਲਾਂ 4 ਆਈਏਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਇਸ ਦੀ ਸੂਚੀ ਵੀ ਸਾਹਮਣੇ ਆਈ ਹੈ। ਜਿਸ ਵਿੱਚ ਮੋਗਾ ਅਤੇ ਗੁਰਦਾਸਪੁਰ ਦੇ ਡੀਸੀ ਸਮੇਤ 2 ਹੋਰ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਮੋਗਾ ਦੇ ਡੀਸੀ ਕੁਲਵੰਤ ਸਿੰਘ ਦੀ ਬਦਲੀ ਮਾਨਸਾ ਕਰ ਦਿੱਤੀ ਗਈ।
ਜਦੋਂ ਕਿ ਗੁਰਦਾਸਪੁਰ ਦੇ ਡੀਸੀ ਵਿਸ਼ੇਸ਼ ਸਾਰੰਗਲ ਨੂੰ ਮੋਗਾ ਭੇਜਿਆ ਗਿਆ ਹੈ। ਉਮਾ ਸ਼ੰਕਰ ਗੁਪਤਾ ਨੂੰ ਗੁਰਦਾਸਪੁਰ ਦਾ ਡੀਸੀ ਬਣਾਇਆ ਗਿਆ ਹੈ। ਜਦਕਿ ਰਾਜੇਸ਼ ਤ੍ਰਿਪਾਠੀ ਨੂੰ ਸ੍ਰੀ ਮੁਕਤਸਰ ਸਾਹਿਬ ਦਾ ਡੀਸੀ ਬਣਾਇਆ ਗਿਆ ਹੈ।