ਖਬਰਿਸਤਾਨ ਨੈੱਟਵਰਕ ਰੋਪੜ- ਮੁੱਖ ਮੰਤਰੀ ਭਗਵੰਤ ਮਾਨ ਅੱਜ ਝੋਨੇ ਦੀ ਫਸਲ ਦਾ ਜਾਇਜ਼ਾ ਲੈਣ ਲਈ ਸ੍ਰੀ ਚਮਕੌਰ ਸਾਹਿਬ ਦੀ ਦਾਣਾ ਮੰਡੀ ਪੁੱਜੇ। ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਝੋਨੇ ਦੀ ਖਰੀਦ ਦੀ ਸ਼ੁਰੂਆਤ ਕਰਵਾਈ।
ਕਿਸਾਨਾਂ ਨੂੰ ਨਹੀਂ ਹੋਣ ਦਿੱਤਾ ਜਾਵੇਗਾ ਖੱਜਲ
ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕਿਸਾਨਾਂ ਨੂੰ ਮਡੀਆਂ ਵਿਚ ਰੁਲਣ ਨਹੀਂ ਦਿੱਤਾ ਜਾਵੇਗਾ। ਕਿਸਾਨਾਂ ਦੀ ਇਧਰ ਫਸਲ ਮੰਡੀ ਵਿਚ ਡਿੱਗੇਗੀ, ਓਧਰ ਪੈਸੇ ਕਿਸਾਨਾਂ ਦੇ ਖਾਤਿਆਂ ਵਿਚ ਆਉਣਗੇ।
ਕਿਸਾਨਾਂ ਦੀ ਮਿਹਨਤ ਦਾ ਮੁੱਲ ਮੋੜਾਂਗੇ
ਉਨ੍ਹਾਂ ਕਿਹਾ ਕਿ ਜਿੰਨਾ ਪਿਆਰ ਕਿਸਾਨ ਫਸਲ ਨੂੰ ਕਰਦਾ ਹੈ, ਅਸੀਂ ਵੀ ਓਨਾ ਹੀ ਕਰਦੇ ਹਾਂ। ਕਿਸਾਨਾਂ ਦੀ ਮਿਹਨਤ ਦਾ ਮੁੱਲ ਪੂਰੀ ਤਰ੍ਹਾਂ ਮੋੜਿਆ ਜਾਵੇਗਾ। ਕਿਸਾਨਾਂ ਨੂੰ ਪਹਿਲਾਂ ਰਾਤਾਂ ਮੰਡੀਆਂ ਵਿਚ ਕੱਟਣੀਆਂ ਪੈਂਦੀਆਂ ਸਨ। ਹੁਣ ਉਨਾਂ ਨੂੰ ਫਸਲ ਦਾ ਮੁੱਲ ਲੈਂ ਲਈ ਹਾੜੇ ਨਹੀਂ ਕੱਢਣੇ ਪੈਣਗੇ।