ਖਬਰਿਸਤਾਨ ਨੈਟਵਰਕ ਮੋਹਾਲੀ- ਭਾਰਤ ਅਤੇ ਆਸਟ੍ਰੇਲੀਆ ਵਿਚਾਲੇ 3 ਰੋਜ਼ਾ ਵਨਡੇ ਸੀਰੀਜ਼ ਹੋਣ ਜਾ ਰਹੀ ਹੈ,ਜਿਸ ਦਾ ਆਗਾਜ਼ 22 ਸਤੰਬਰ ਤੋਂ ਹੋਵੇਗਾ। ਇਸ ਸੀਰੀਜ਼ ਦਾ ਪਹਿਲਾ ਮੈਚ ਭਲਕੇ ਮੋਹਾਲੀ ਦੇ ਆਈਐਸ ਬਿੰਦਰਾ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾਵੇਗਾ।
ਡੇ-ਨਾਈਟ ਹੋਵੇਗਾ ਮੈਚ
ਦੱਸ ਦੇਈਏ ਕਿ ਭਲਕੇ ਹੋਣ ਵਾਲਾ ਮੈਚ ਡੇ-ਨਾਈਟ ਹੋਵੇਗਾ। ਦੋਵੇਂ ਟੀਮਾਂ ਚੰਡੀਗੜ੍ਹ ਪਹੁੰਚ ਚੁੱਕੀਆਂ ਹਨ।
ਸੁਰੱਖਿਆ ਦੇ ਕੜੇ ਇੰਤਜ਼ਾਮ
ਟੀਮਾਂ ਦੀ ਸੁਰੱਖਿਆ ਨੂੰ ਲੈ ਕੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਭਾਰਤ ਅਤੇ ਆਸਟ੍ਰੇਲੀਆ ਦੀਆਂ ਟੀਮਾਂ ਅੱਜ ਸਟੇਡੀਅਮ ਪਹੁੰਚ ਕੇ ਅਭਿਆਸ ਕਰਨਗੀਆਂ। ਇਸ ਵਿੱਚ ਆਸਟਰੇਲੀਆ ਦੀ ਟੀਮ ਦੁਪਹਿਰ 1 ਵਜੇ ਤੋਂ ਅਤੇ ਭਾਰਤੀ ਟੀਮ ਸ਼ਾਮ 5 ਵਜੇ ਤੋਂ ਕ੍ਰਿਕਟ ਅਭਿਆਸ ਕਰੇਗੀ।
ਮੈਚ 'ਤੇ ਮੀਂਹ ਦਾ ਖਤਰਾ
ਭਾਰਤ-ਆਸਟ੍ਰੇਲੀਆ ਵਨਡੇ ਮੈਚ 'ਤੇ ਮੀਂਹ ਦਾ ਖਤਰਾ ਮੰਡਰਾਅ ਰਿਹਾ ਹੈ ਕਿਉਂਕਿ ਮੌਸਮ ਵਿਭਾਗ ਨੇ ਸ਼ੁੱਕਰਵਾਰ ਨੂੰ ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ 'ਚ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਰਿਪੋਰਟ ਮੁਤਾਬਕ ਸ਼ੁੱਕਰਵਾਰ ਨੂੰ ਗਰਜ ਅਤੇ ਬਿਜਲੀ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।