ਪੰਚਕੂਲਾ ਅਤੇ ਜ਼ੀਰਕਪੁਰ 'ਚ 4 ਸਕੂਲ ਦੋਸਤ ਅਚਾਨਕ ਲਾਪਤਾ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਚਾਰੋਂ ਇਕੱਠੇ ਟਿਊਸ਼ਨ ਲਈ ਨਿਕਲੇ ਸਨ, ਪਰ ਰਸਤੇ 'ਚ ਸ਼ੱਕੀ ਹਾਲਾਤ 'ਚ ਲਾਪਤਾ ਹੋ ਗਏ। ਇਨ੍ਹਾਂ 'ਚੋਂ ਦੋ ਬੱਚੇ ਆਪਣੇ ਘਰੋਂ ਪੈਸੇ ਵੀ ਲੈ ਗਏ ਸਨ। ਚਾਰ ਬੱਚਿਆਂ ਦੀ ਉਮਰ 13 ਤੋਂ 14 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ।
ਪੀੜਤ ਪਰਿਵਾਰ ਨੇ ਸ਼ਿਕਾਇਤ ਦਰਜ ਕਰਵਾਈ
ਪੀੜਤ ਪਰਿਵਾਰ ਨੇ ਬੱਚਿਆਂ ਦੇ ਲਾਪਤਾ ਹੋਣ ਦੀ ਸ਼ਿਕਾਇਤ ਪੁਲਸ ਕੋਲ ਦਰਜ ਕਰਵਾਈ ਹੈ। ਲਾਪਤਾ ਬੱਚਿਆਂ 'ਚ ਦੋ ਚੰਡੀਗੜ੍ਹ ਦੇ ਮੌਲੀ ਜਗਰਾ, ਇੱਕ ਢਕੋਲੀ ਅਤੇ ਇੱਕ ਪੰਚਕੂਲਾ ਸੈਕਟਰ 12 ਦਾ ਰਹਿਣ ਵਾਲਾ ਹੈ।
ਆਖਰੀ ਵਾਰ ਪੰਚਕੂਲਾ ਬੱਸ ਸਟੈਂਡ ਵੱਲ ਦੇਖਿਆ
ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਪਰਿਵਾਰ ਵੱਲੋਂ ਸੂਚਿਤ ਕੀਤਾ ਗਿਆ ਸੀ ਕਿ ਉਨ੍ਹਾਂ ਦਾ 13 ਸਾਲ ਦਾ ਬੱਚਾ ਲਾਪਤਾ ਹੈ। ਇਸ ਤੋਂ ਬਾਅਦ ਜਦੋਂ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਤਾਂ ਪਤਾ ਲੱਗਾ ਕਿ ਉਸ ਦੇ ਤਿੰਨ ਦੋਸਤ ਵੀ ਲਾਪਤਾ ਹਨ। ਬੱਚਿਆਂ ਨੂੰ ਆਖਰੀ ਵਾਰ ਪੰਚਕੂਲਾ ਬੱਸ ਸਟੈਂਡ 'ਤੇ ਦੇਖਿਆ ਗਿਆ ਸੀ। ਇਸ ਤੋਂ ਬਾਅਦ ਪੁਲਿਸ ਨੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ।
ਬੱਸ ਸਟੈਂਡ ਦੇ ਰਿਕਾਰਡ ਦੀ ਕੀਤੀ ਜਾ ਰਹੀ ਜਾਂਚ
ਪੁਲਸ ਨੇ ਚੰਡੀਗੜ੍ਹ ਅਤੇ ਪੰਚਕੂਲਾ ਬੱਸ ਸਟੈਂਡ ਦੇ ਰਿਕਾਰਡ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਜੇਕਰ ਬੱਚੇ ਬੱਸ ਵਿੱਚ ਬੈਠੇ ਹਨ ਤਾਂ ਉਹ ਕਿੱਥੇ ਜਾ ਸਕਦੇ ਹਨ। ਪੁਲਸ ਨੇ ਬੱਚਿਆਂ ਸਬੰਧੀ ਟੀਮਾਂ ਵੀ ਬਣਾਈਆਂ ਹਨ ਜੋ ਵੱਖ-ਵੱਖ ਇਲਾਕਿਆਂ ਵਿੱਚ ਜਾ ਕੇ ਉਨ੍ਹਾਂ ਦੀ ਭਾਲ ਕਰ ਰਹੀਆਂ ਹਨ।