ਪਾਨ ਮਸਾਲਾ ਦੇ ਇਸ਼ਤਿਹਾਰ 'ਚ ਨਜ਼ਰ ਆਉਣ ਤੋਂ ਬਾਅਦ ਅਕਸ਼ੇ ਕੁਮਾਰ ਇਕ ਵਾਰ ਫਿਰ ਵਿਵਾਦਾਂ 'ਚ ਘਿਰ ਗਏ ਹਨ। ਆਈਸੀਸੀ ਵਿਸ਼ਵ ਕੱਪ 'ਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡੇ ਗਏ ਮੈਚ ਦੌਰਾਨ ਅਕਸ਼ੇ ਕੁਮਾਰ ਦਾ ਇਕ ਨਵਾਂ ਵਿਗਿਆਪਨ ਦਿਖਾਇਆ ਗਿਆ, ਜਿਸ 'ਚ ਉਹ ਸ਼ਾਹਰੁਖ ਖਾਨ ਅਤੇ ਅਜੇ ਦੇਵਗਨ ਨਾਲ ਨਜ਼ਰ ਆਏ। ਵਿਗਿਆਪਨ ਨੂੰ ਦੇਖ ਕੇ ਉਨ੍ਹਾਂ ਨੂੰ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ, ਕਿਉਂਕਿ ਪਿਛਲੇ ਸਾਲ ਅਕਸ਼ੇ ਨੇ ਪਾਨ ਮਸਾਲਾ ਦੀ ਮਸ਼ਹੂਰੀ ਲਈ ਮੁਆਫੀ ਮੰਗੀ ਸੀ ਅਤੇ ਕਿਹਾ ਸੀ ਕਿ ਉਹ ਕਦੇ ਵੀ ਤੰਬਾਕੂ ਨੂੰ ਪ੍ਰਮੋਟ ਨਹੀਂ ਕਰਨਗੇ।
ਮੈਚ ਦੌਰਾਨ ਦਿਖਾਇਆ ਗਿਆ ਪਾਨ ਮਸਾਲਾ ਦਾ ਇਸ਼ਤਿਹਾਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਵਿਗਿਆਪਨ 'ਚ ਅਜੇ ਦੇਵਗਨ ਅਤੇ ਸ਼ਾਹਰੁਖ ਖਾਨ ਅਕਸ਼ੇ ਨਾਲ ਪਾਨ ਮਸਾਲਾ ਦਾ ਪ੍ਰਚਾਰ ਕਰਦੇ ਨਜ਼ਰ ਆ ਰਹੇ ਹਨ। ਇਸ ਵਿਗਿਆਪਨ ਦਾ ਵੀਡੀਓ ਵਾਇਰਲ ਹੁੰਦੇ ਹੀ ਸੋਸ਼ਲ ਮੀਡੀਆ 'ਤੇ ਅਕਸ਼ੇ ਦੀ ਕਾਫੀ ਆਲੋਚਨਾ ਹੋ ਰਹੀ ਹੈ। ਵੀਡੀਓ 'ਤੇ ਟਿੱਪਣੀ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ, 'ਅਕਸ਼ੇ ਕੁਮਾਰ ਨੇ ਕਿਹਾ ਸੀ ਕਿ ਉਹ ਕਦੇ ਵੀ ਪਾਨ ਮਸਾਲਾ ਦੀ ਐਡ ਨਹੀਂ ਕਰਨਗੇ ਕਿਉਂਕਿ ਉਨ੍ਹਾਂ ਦੇ ਪ੍ਰਸ਼ੰਸਕ ਨਾਖੁਸ਼ ਸਨ।
ਇੱਕ ਸਾਲ ਪਹਿਲਾਂ ਮੰਗੀ ਮੁਆਫੀ
ਦਸੱਦੀਏ ਕਿ ਜਦੋਂ ਅਕਸ਼ੇ ਕੁਮਾਰ ਪਹਿਲੀ ਵਾਰ ਪਾਨ ਮਸਾਲਾ ਦੇ ਇਸ਼ਤਿਹਾਰ 'ਚ ਨਜ਼ਰ ਆਏ ਤਾਂ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਇਸ 'ਤੇ ਨਾਰਾਜ਼ਗੀ ਜਤਾਈ। ਪ੍ਰਸ਼ੰਸਕਾਂ ਦੀ ਨਾਰਾਜ਼ਗੀ 'ਤੇ ਉਨ੍ਹਾਂ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, 'ਮੈਨੂੰ ਮਾਫ ਕਰ ਦਿਓ। ਮੈਂ ਆਪਣੇ ਪ੍ਰਸ਼ੰਸਕਾਂ ਅਤੇ ਸ਼ੁਭਚਿੰਤਕਾਂ ਤੋਂ ਮੁਆਫੀ ਮੰਗਣਾ ਚਾਹੁੰਦਾ ਹਾਂ। ਪਿਛਲੇ ਕੁਝ ਦਿਨਾਂ ਵਿੱਚ ਤੁਹਾਡੀਆਂ ਪ੍ਰਤੀਕਿਰਿਆਵਾਂ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਮੈਂ ਦੁਬਾਰਾ ਤੰਬਾਕੂ ਦਾ ਸਮਰਥਨ ਨਹੀਂ ਕਰਾਂਗਾ। ਮੈਨੂੰ ਤੁਹਾਡੀਆਂ ਭਾਵਨਾਵਾਂ ਦੀ ਪਰਵਾਹ ਹੈ।
ਪਾਨ ਮਸਾਲਾ ਵਿਗਿਆਪਨ ਦਾ ਕੰਟਰੈਕਟ ਕੀਤਾ ਸੀ ਰੱਦ
ਵਿਵਾਦਾਂ 'ਚ ਫਸਣ ਤੋਂ ਬਾਅਦ ਅਕਸ਼ੇ ਕੁਮਾਰ ਨੇ ਤੁਰੰਤ ਪਾਨ ਮਸਾਲਾ ਕੰਪਨੀ ਨਾਲ ਆਪਣਾ ਕੰਟਰੈਕਟ ਖਤਮ ਕਰ ਦਿੱਤਾ। ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਉਹ ਇਸ ਇਸ਼ਤਿਹਾਰ ਤੋਂ ਕਮਾਈ ਹੋਈ ਰਕਮ ਦਾਨ ਕਰਨਗੇ। ਹਾਲਾਂਕਿ, ਉਹਨਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਬ੍ਰਾਂਡ ਸਮਝੌਤੇ ਦੇ ਅਨੁਸਾਰ, ਉਹ ਪੁਰਾਣੇ ਵਿਗਿਆਪਨ ਨੂੰ ਪ੍ਰਸਾਰਿਤ ਕਰਨਾ ਜਾਰੀ ਰੱਖੇਗਾ।
ਮੁਆਫੀ ਮੰਗਣ ਤੋਂ ਬਾਅਦ ਹੁਣ ਅਕਸ਼ੇ ਦੇ ਪ੍ਰਸ਼ੰਸਕ ਉਨ੍ਹਾਂ ਦੇ ਦੁਬਾਰਾ ਉਸੇ ਵਿਗਿਆਪਨ 'ਚ ਨਜ਼ਰ ਆਉਣ ਤੋਂ ਕਾਫੀ ਨਾਰਾਜ਼ ਹਨ।