ਖ਼ਬਰਿਸਤਾਨ ਨੈੱਟਵਰਕ- ਟੀ-20 ਏਸ਼ੀਆ ਕੱਪ 2025 ਲਈ ਭਾਰਤੀ ਕ੍ਰਿਕਟ ਟੀਮ ਦਾ BCCI ਵਲੋਂ ਐਲਾਨ ਕਰ ਦਿੱਤਾ ਗਿਆ ਹੈ। ਟੀਮ ਦੀ ਕਪਤਾਨੀ ਦੀ ਜ਼ਿੰਮੇਵਾਰੀ ਸੂਰਿਆ ਕੁਮਾਰ ਯਾਦਵ ਉਤੇ ਹੋਵੇਗੀ ਜਦਕਿ ਸ਼ੁਭਮਨ ਗਿੱਲ ਨੂੰ ਉਪ ਕਪਤਾਨ ਬਣਾਇਆ ਗਿਆ ਹੈ
ਇਸ ਤਰ੍ਹਾਂ ਹੋਵੇਗੀ ਭਾਰਤੀ ਟੀਮ
ਭਾਰਤੀ ਟੀਮ ਵਿਚ ਸੂਰਿਆਕੁਮਾਰ ਯਾਦਵ (ਕਪਤਾਨ), ਸ਼ੁਭਮਨ ਗਿੱਲ (ਉਪ ਕਪਤਾਨ), ਅਭਿਸ਼ੇਕ ਸ਼ਰਮਾ, ਤਿਲਕ ਵਰਮਾ, ਹਾਰਦਿਕ ਪੰਡਯਾ, ਸ਼ਿਵਮ ਦੂਬੇ, ਅਕਸ਼ਰ ਪਟੇਲ, ਜਿਤੇਸ਼ ਸ਼ਰਮਾ, ਜਸਪ੍ਰੀਤ ਬੁਮਰਾਹ, ਵਰੁਣ ਚੱਕਰਵਰਤੀ, ਅਰਸ਼ਦੀਪ ਸਿੰਘ, ਕੁਲਦੀਪ ਯਾਦਵ, ਸੰਜੂ ਸੈਮਸਨ, ਹਰਸ਼ਿਤ ਰਾਣਾ, ਰਿੰਕੂ ਸਿੰਘ ਨੂੰ ਸ਼ਾਮਿਲ ਕੀਤਾ ਗਿਆ ਹੈ।
ਭਾਰਤ-ਪਾਕਿਸਤਾਨ ਦਾ ਮੈਚ ਇਸ ਤਰੀਕ ਨੂੰ
ਏਸ਼ੀਆ ਕ੍ਰਿਕਟ ਕੱਪ ਦੀ ਸ਼ੁਰੂਆਤ 9 ਸਤੰਬਰ ਤੋਂ ਯੂ.ਏ.ਈ. ਵਿਚ ਹੋ ਰਹੀ ਹੈ ਤੇ ਭਾਰਤੀ ਟੀਮ ਦਾ ਪਹਿਲਾ ਮੁਕਾਬਲਾ 10 ਸਤੰਬਰ ਨੂੰ ਮੇਜ਼ਬਾਨ ਯੂ.ਏ.ਈ. ਦੇ ਨਾਲ ਹੋਵੇਗਾ। ਇਹ ਟੂਰਨਾਮੈਂਟ 28 ਸਤੰਬਰ ਤੱਕ ਚੱਲੇਗਾ। ਇਸ ਦੌਰਾਨ ਦੁਬਈ ਤੇ ਆਬੂਦਾਬੀ ਵਿਚ ਮੈਚ ਖੇਡੇ ਜਾਣਗੇ। ਭਾਰਤ ਤੇ ਪਾਕਿਸਤਾਨ ਦਾ ਮੈਚ 14 ਸਤੰਬਰ ਨੂੰ ਖੇਡਿਆ ਜਾਵੇਗਾ।