ਖ਼ਬਰਿਸਤਾਨ ਨੈੱਟਵਰਕ: ਜਲੰਧਰ 'ਚ 6 ਮਹੀਨੇ ਦੀ ਮਾਸੂਮ ਬੱਚੀ ਦੇ ਕਤਲ ਮਾਮਲੇ 'ਚ ਪੁਲਿਸ ਨੇ ਉਸਦੀ ਮਾਂ ਮਨਿੰਦਰ ਕੌਰ ਨੂੰ ਵੀ ਹਿਰਾਸਤ 'ਚ ਲੈ ਲਿਆ ਹੈ। ਇਸ ਮਾਮਲੇ 'ਚ ਪੁਲਿਸ ਨੇ ਪੁੱਛ-ਗਿੱਛ ਦੌਰਾਨ ਕਈ ਅਹਿਮ ਖੁਲਾਸੇ ਕੀਤੇ ਹਨ। ਪੁਲਿਸ ਨੇ ਦੱਸਿਆ ਕਿ ਦੋਵਾਂ ਮੁਲਜ਼ਮ ਨਾਨਾ-ਨਾਨੀ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ, ਉਨ੍ਹਾਂ ਨੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ। ਪੁਲਿਸ ਨੇ ਬੀਤੇ ਦਿਨ ਦੋਵਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਨਾਨਾ ਤਰਸੇਮ ਸਿੰਘ ਅਤੇ ਨਾਨੀ ਦਿਲਜੀਤ ਕੌਰ ਨੇ ਲੜਕੀ ਅਲੀਜ਼ਾ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਸੀ ਅਤੇ ਫਿਰ ਉਸਦੀ ਲਾਸ਼ ਟਾਂਡਾ ਨੇੜੇ ਇੱਕ ਹਾਈਵੇਅ ਦੇ ਇੱਕ ਪੁਲੀ ਹੇਠ ਸੁੱਟ ਦਿੱਤਾ ।
ਬੱਚੀ ਦੇ ਪਿਤਾ ਸੁਲਿੰਦਰ ਕੁਮਾਰ ਨੇ 13 ਅਗਸਤ ਨੂੰ ਉਸਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਜਾਂਚ ਦੌਰਾਨ ਬੱਚੀ ਦੇ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਸੁਲਿੰਦਰ ਕੁਮਾਰ ਦਾ ਵਿਆਹ ਢਾਈ ਸਾਲ ਪਹਿਲਾਂ ਡੱਲਾ ਦੇ ਰਹਿਣ ਵਾਲੇ ਤਰਸੇਮ ਸਿੰਘ ਦੀ ਧੀ ਮਨਿੰਦਰ ਕੌਰ ਨਾਲ ਹੋਇਆ ਸੀ।
ਪੁਲਿਸ ਨੇ ਦੱਸਿਆ ਕਿ ਮਨਜਿੰਦਰ ਕੌਰ ਨੇ ਚੌਥਾ ਵਿਆਹ ਕਰਵਾਇਆ ਸੀ, ਅਤੇ ਆਪਣੀ ਮਾਸੂਮ ਬੱਚੀ ਨੂੰ ਉਸਦੇ ਨਾਨਾ-ਨਾਨੀ ਕੋਲ ਛੱਡ ਕੇ ਆਪਣੇ ਪ੍ਰੇਮੀ ਨਾਲ ਚਲੀ ਗਈ ਸੀ। ਉਸਦੇ ਮਾਤਾ-ਪਿਤਾ ਪਹਿਲਾਂ ਤੋਂ ਹੀ ਇੱਕ ਬੱਚੀ ਨੂੰ ਪਾਲ ਰਹੇ ਸਨ। ਮਾਂ ਤੋਂ ਬਿਨ੍ਹਾਂ ਬੱਚੀ ਰੋਂਦੀ ਰਹਿੰਦੀ ਸੀ । ਜਿਸ ਕਾਰਨ ਉਸਦੇ ਨਾਨਾ-ਨਾਨੀ ਨੇ ਉਸਦਾ ਕਤਲ ਕਰ ਦਿੱਤਾ। ਹਾਲਾਂਕਿ ਦੋਵਾਂ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਬੱਚੀ ਦਾ ਪੋਸਟਮਾਰਟਮ ਵੀ ਕਰਵਾਇਆ ਗਿਆ ।