ਖ਼ਬਰਿਸਤਾਨ ਨੈੱਟਵਰਕ- ਹਿਮਾਚਲ ਪ੍ਰਦੇਸ਼ ਦੇ ਲੋਕ ਨਿਰਮਾਣ ਮੰਤਰੀ ਵਿਕਰਮਾਦਿੱਤਿਆ ਦੁਬਾਰਾ ਵਿਆਹ ਕਰਨ ਜਾ ਰਹੇ ਹਨ। ਉਹ 22 ਸਤੰਬਰ ਨੂੰ ਚੰਡੀਗੜ੍ਹ ਵਿੱਚ ਪੰਜਾਬ ਦੀ ਰਹਿਣ ਵਾਲੀ ਅਮਰੀਨ ਕੌਰ ਨਾਲ ਵਿਆਹ ਦੇ ਬੰਧਨ ਵਿੱਚ ਬੱਝਣਗੇ। ਵਿਕਰਮਾਦਿੱਤਿਆ ਹਿਮਾਚਲ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਦੇ ਪੁੱਤਰ ਹਨ।
ਅਮਰੀਨ ਅਤੇ ਵਿਕਰਮਾਦਿੱਤਿਆ ਲੰਬੇ ਸਮੇਂ ਤੋਂ ਦੋਸਤ
ਦੱਸਿਆ ਜਾ ਰਿਹਾ ਹੈ ਕਿ ਅਮਰੀਨ ਕੌਰ ਚੰਡੀਗੜ੍ਹ ਦੇ ਇੱਕ ਕਾਲਜ ਵਿੱਚ ਪੜ੍ਹਾਉਂਦੀ ਹੈ। ਵਿਕਰਮਾਦਿੱਤਿਆ ਅਤੇ ਅਮਰੀਨ ਕੌਰ ਲੰਬੇ ਸਮੇਂ ਤੋਂ ਦੋਸਤ ਹਨ। ਦੋਵਾਂ ਨੇ ਆਪਸੀ ਸਹਿਮਤੀ ਤੋਂ ਬਾਅਦ ਹੀ ਫੈਸਲਾ ਕੀਤਾ ਹੈ ਕਿ ਉਹ ਹੁਣ ਵਿਆਹ ਕਰਨਗੇ।
2019 ਵਿੱਚ ਸੁਦਰਸ਼ਨਾ ਕੁਮਾਰੀ ਨਾਲ ਹੋਇਆ ਸੀ ਵਿਆਹ
ਵਿਕਰਮਾਦਿੱਤਿਆ ਨੇ ਇਸ ਤੋਂ ਪਹਿਲਾਂ ਸਾਲ 2019 ਵਿੱਚ ਰਾਜਸਮੰਦ ਦੇ ਅਮੇਤ ਦੀ ਰਹਿਣ ਵਾਲੀ ਸੁਦਰਸ਼ਨਾ ਕੁਮਾਰੀ ਨਾਲ ਵਿਆਹ ਕਰਵਾਇਆ ਸੀ ਪਰ ਦੋਵਾਂ ਦਾ ਇਹ ਵਿਆਹ ਜ਼ਿਆਦਾ ਦੇਰ ਨਹੀਂ ਚੱਲ ਸਕਿਆ, ਕਿਉਂਕਿ ਦੋਵਾਂ ਵਿਚਕਾਰ ਦਰਾਰ ਆ ਗਈ ਸੀ। ਜਿਸ ਕਾਰਨ ਦੋਵਾਂ ਨੇ ਵੱਖ ਹੋਣ ਦਾ ਫੈਸਲਾ ਕੀਤਾ।