ਖ਼ਬਰਿਸਤਾਨ ਨੈੱਟਵਰਕ: ਰਾਜਸਥਾਨ ਦੇ ਝਾਲਾਵਾੜ ਜ਼ਿਲ੍ਹੇ ਦੇ ਪਿਪਲੋਡੀ ਪਿੰਡ ਵਿੱਚ ਸਕੂਲ ‘ਚ ਸਵੇਰੇ ਇੱਕ ਵੱਡਾ ਹਾਦਸਾ ਵਾਪਰਿਆ ਹੈ। ਅੱਜ ਸਵੇਰੇ ਸਰਕਾਰੀ ਸਕੂਲ ਦੀ ਬਿਲਡਿੰਗ ਦੀ ਛੱਤ ਅਚਾਨਕ ਡਿੱਗ ਗਈ, ਜਿਸ ਕਾਰਨ ਸਕੂਲ ਵਿੱਚ ਹਫੜਾ-ਦਫੜੀ ਮਚ ਗਈ। ਮੁੱਢਲੀ ਜਾਣਕਾਰੀ ਅਨੁਸਾਰ ਇਸ ਹਾਦਸੇ ਵਿੱਚ ਪੰਜ ਬੱਚਿਆਂ ਦੀ ਮੌਤ ਹੋਣ ਦੀ ਖ਼ਬਰ ਹੈ। ਜਦਕਿ 30 ਤੋਂ ਜਿਆਦਾ ਬੱਚੇ ਜ਼ਖਮੀ ਹਨ। ਹਾਲਾਂਕਿ ਪ੍ਰਸ਼ਾਸਨ ਵੱਲੋਂ ਅਜੇ ਤੱਕ ਇਸਦੀ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਕੀਤੀ ਗਈ ਹੈ।
ਪ੍ਰਾਰਥਨਾ ਸਭਾ ਦੌਰਾਨ ਵਾਪਰਿਆ ਹਾਦਸਾ
आज की सबसे दुःखद खबर।
राजस्थान के झालावाड़ में स्कूल की बिल्डिंग गिरने से 5 बच्चों की मौत, 30 से ज़्यादा बच्चे घायल,अभी भी मलबे में दबे कई बच्चे। pic.twitter.com/3Kh54jKBqq
— Sagar Kumar “Sudarshan News” (@KumaarSaagar) July 25, 2025
ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸਕੂਲ ਵਿੱਚ ਸਵੇਰ ਦੀ ਪ੍ਰਾਰਥਨਾ ਸਭਾ ਚੱਲ ਰਹੀ ਸੀ। ਉਸ ਦੌਰਾਨ ਇਮਾਰਤ ਦੀ ਛੱਤ ਅਚਾਨਕ ਡਿੱਗ ਗਈ। ਕਈ ਵਿਦਿਆਰਥੀ ਮਲਬੇ ਹੇਠ ਦੱਬ ਗਏ। ਘਟਨਾ ਵਾਪਰਦੇ ਹੀ ਨੇੜਲੇ ਪਿੰਡ ਵਾਸੀ ਮੌਕੇ ‘ਤੇ ਪਹੁੰਚੇ । ਪਿੰਡ ਵਾਸੀਆਂ ਨੇ ਮਲਬੇ ਹੇਠ ਦੱਬੇ ਮਾਸੂਮ ਬੱਚਿਆਂ ਨੂੰ ਬਚਾਇਆ।ਰਾਹਤ ਅਤੇ ਬਚਾਅ ਕਾਰਜ ਜਾਰੀ ਹੈ। ਜ਼ਖਮੀਆਂ ਨੂੰ ਨੇੜਲੇ ਸਿਹਤ ਕੇਂਦਰ ਵਿੱਚ ਭਰਤੀ ਕਰਵਾਇਆ ਗਿਆ ਹੈ।
ਅਪਡੇਟ ਜਾਰੀ