ਖ਼ਬਰਿਸਤਾਨ ਨੈੱਟਵਰਕ: ਦੇਸ਼ ‘ਚ ਬਾਰਸ਼ ਨੇ ਕਈ ਜਗ੍ਹਾਂ ਤਬਾਈ ਮਚਾਈ ਹੋਈ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਤੇਜ਼ ਹਵਾਵਾਂ ਦੇ ਨਾਲ ਬਹੁਤ ਜ਼ਿਆਦਾ ਭਾਰੀ ਬਾਰਿਸ਼ ਦੀ ਭਵਿੱਖਬਾਣੀ ਤੋਂ ਬਾਅਦ ਦੱਖਣੀ ਕੰਨੜ ਅਤੇ ਉਡੁਪੀ ਲਈ ਰੈੱਡ ਅਲਰਟ ਜਾਰੀ ਕੀਤਾ ਹੈ। IMD ਨੇ ਦੱਖਣੀ ਕੰਨੜ ਅਤੇ ਉਡੁਪੀ ਜ਼ਿਲ੍ਹਿਆਂ ਤੋਂ ਇਲਾਵਾ ਉੱਤਰ ਕੰਨੜ ਜ਼ਿਲ੍ਹੇ ਲਈ 26 ਜੁਲਾਈ ਤੱਕ ਰੈੱਡ ਅਲਰਟ ਜਾਰੀ ਕੀਤਾ ਹੈ।
ਇਨ੍ਹਾਂ ਦੋ ਜ਼ਿਲ੍ਹਿਆਂ ‘ਚ ਛੁੱਟੀ ਦਾ ਐਲਾਨ
ਜਿਸ ਕਾਰਨ ਦੱਖਣੀ ਕੰਨੜ ਅਤੇ ਉਡੁਪੀ ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਸਕੂਲਾਂ ਅਤੇ ਪੀਯੂ ਕਾਲਜਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ। ਦੱਸ ਦੇਈਏ ਕਿ IMD ਨੇ 27 ਜੁਲਾਈ ਤੋਂ 30 ਜੁਲਾਈ ਸਵੇਰੇ 8.30 ਵਜੇ ਤੱਕ ਤਿੰਨ ਤੱਟਵਰਤੀ ਜ਼ਿਲ੍ਹਿਆਂ ਲਈ ਇੱਕ ਔਰੇਂਜ ਅਲਰਟ ਜਾਰੀ ਕੀਤਾ ਹੈ ਜਿਸ ਵਿੱਚ ਬਹੁਤ ਭਾਰੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ।