View All Topics

ਵਿਕਰੇਤਾ ਤੋਂ ਇਸ਼ਤਿਹਾਰ

View All Topics

Search Based Ads

ਖਬਰਿਸਤਾਨ ਨੈੱਟਵਰਕ

ਸਟੋਰੀਜ਼ ਦੇਖੋ

ਖਬਰਿਸਤਾਨ ਨੈੱਟਵਰਕ- ਦੇਸ਼ ਭਰ ਵਿਚ ਹਰ ਸਾਲ ਮਨਾਇਆ ਜਾਣ ਵਾਲਾ ਮੁਸਲਿਮ ਭਾਈਚਾਰੇ ਦਾ ਪਵਿੱਤਰ ਤਿਉਹਾਰ ਈਦ-ਉੱਲ-ਅਜ਼ਹਾ, ਜਿਸ ਨੂੰ ਬਕਰੀਦ ਵੀ ਕਿਹਾ ਜਾਂਦਾ ਹੈ, ਅੱਜ 7 ਜੂਨ ਨੂੰ ਮਨਾਇਆ ਗਿਆ। ਬਕਰੀਦ ਮੌਕੇ ਮੁਸਲਿਮ ਭਾਈਚਾਰਾ ਸਵੇਰੇ ਸਭ ਤੋਂ ਪਹਿਲਾਂ ਈਦਗਾਹ ਜਾਂ ਮਸਜਿਦ ਵਿੱਚ ਵਿਸ਼ੇਸ਼ ਨਮਾਜ਼ ਅਦਾ ਕਰਦੇ ਹਨ ਤੇ ਇਕ ਦੂਜੇ ਨੂੰ ਗਲੇ ਲੱਗ ਕੇ ਈਦ ਮੁਬਾਰਕ ਕਹਿੰਦੇ ਹਨ। ਇਸ ਤੋਂ ਬਾਅਦ ਕੁਰਬਾਨੀ ਦਿੱਤੀ ਜਾਂਦੀ ਹੈ। ਇਸ ਤਿਉਹਾਰ ਦਾ ਮੁਸਲਿਮ ਭਾਈਚਾਰੇ ਵਿਚ ਇਕ ਵੱਖਰਾ ਉਤਸ਼ਾਹ ਦੇਖਣ ਨੂੰ ਮਿਲਦਾ ਹੈ। ਭਾਈਚਾਰੇ ਦੇ ਲੋਕ ਨਵੇਂ ਕੱਪੜੇ ਪਾਉਂਦੇ ਹਨ, ਮਠਿਆਈਆਂ ਬਣਾਈਆਂ ਜਾਂਦੀਆਂ ਹਨ ਅਤੇ ਮਹਿਮਾਨਾਂ ਦਾ ਸਵਾਗਤ ਕੀਤਾ ਜਾਂਦਾ ਹੈ।

ਕੁਰਬਾਨੀ ਕਿਉਂ ਦਿੱਤੀ ਜਾਂਦੀ ਹੈ?

ਸਰੋਤਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬਕਰੀਦ ‘ਤੇ ਕੁਰਬਾਨੀ ਦੇਣ ਦੀ ਪਰੰਪਰਾ ਹਜ਼ਰਤ ਇਬਰਾਹਿਮ ਅਲੈਹਿਸਲਾਮ ਨਾਲ ਸੰਬੰਧਤ ਹੈ। ਇਸਲਾਮੀ ਵਿਸ਼ਵਾਸ ਅਨੁਸਾਰ, ਹਜ਼ਰਤ ਇਬਰਾਹਿਮ ਦੇ ਵਿਸ਼ਵਾਸ ਦੀ ਪਰਖ ਕਰਨ ਲਈ ਅੱਲ੍ਹਾ ਵਲੋਂ ਉਨ੍ਹਾਂ ਨੂੰ ਆਪਣੇ ਸਭ ਤੋਂ ਪਿਆਰੇ ਪੁੱਤਰ ਇਸਮਾਈਲ ਨੂੰ ਅੱਲ੍ਹਾ ਦੇ ਰਾਹ ਵਿੱਚ ਕੁਰਬਾਨ ਕਰਨ ਲਈ ਕਿਹਾ ਗਿਆ। ਕਿਉਂਕਿ ਉਨ੍ਹਾਂ ਦਾ ਆਪਣੇ ਪੁੱਤਰ ਨਾਲ ਬਹੁਤ ਪਿਆਰ ਸੀ। ਇਬਰਾਹਿਮ ਅਲੈਹਿਸਲਾਮ ਨੇ ਇਸ ਹੁਕਮ ਨੂੰ ਪੂਰੀ ਸ਼ਰਧਾ ਅਤੇ ਸਮਰਪਣ ਨਾਲ ਸਵੀਕਾਰ ਕਰ ਲਿਆ। ਜਿਵੇਂ ਹੀ ਉਹ ਆਪਣੇ ਪੁੱਤਰ ਦੀ ਕੁਰਬਾਨੀ ਦੇਣ ਲਈ ਤਿਆਰ ਹੋਏ, ਅੱਲ੍ਹਾ ਨੇ ਉਨ੍ਹਾਂ ਦੇ ਇਰਾਦੇ ਨੂੰ ਦੇਖ ਕੇ ਇਸਮਾਈਲ ਦੀ ਥਾਂ ਇੱਕ ਮੇਮਨਾ (ਬੱਕਰੀ ਦਾ ਬੱਚਾ) ਭੇਜਿਆ ਅਤੇ ਇਸ ਕੁਰਬਾਨੀ ਨੂੰ ਸਵੀਕਾਰ ਕਰ ਲਿਆ। ਉਦੋਂ ਤੋਂ ਮੁਸਲਮਾਨ ਇਸ ਦਿਨ ਇੱਕ ਜਾਨਵਰ (ਬੱਕਰੇ) ਦੀ ਕੁਰਬਾਨੀ ਦਿੰਦੇ ਹਨ ਤਾਂ ਜੋ ਉਹ ਇਬਰਾਹਿਮ ਦੇ ਇਰਾਦੇ ਅਤੇ ਅੱਲ੍ਹਾ ਪ੍ਰਤੀ ਸਮਰਪਣ ਨੂੰ ਯਾਦ ਰੱਖ ਸਕਣ। ਇਹ ਵੀ ਕਿਹਾ ਜਾਂਦਾ ਹੈ ਕਿ ਭਾਰਤ ਤੋਂ ਬਾਹਰ ਹੋਰ ਦੇਸ਼ਾਂ ਵਿਚ ਮੁਸਲਮਾਨ ਭੇਡ ਜਾਂ ਊਠ ਦੀ ਕੁਰਬਾਨੀ ਵੀ ਕਰਦੇ ਹਨ। 

ਇਸ ਤਰ੍ਹਾਂ ਬਕਰੀਦ ਦੇ ਮੌਕੇ ਜਾਨਵਰਾਂ ਦੀ ਕੁਰਬਾਨੀ ਦੀ ਪਰੰਪਰਾ ਦਾ ਪਾਲਣ ਕੀਤਾ ਜਾਂਦਾ ਹੈ। ਬਕਰੀਦ ਸਿਰਫ਼ ਇੱਕ ਧਾਰਮਿਕ ਤਿਉਹਾਰ ਨਹੀਂ  ਸਗੋਂ ਇਹ ਮਨੁੱਖਤਾ, ਭਾਈਚਾਰੇ ਅਤੇ ਰੱਬ ਵਿੱਚ ਅਟੁੱਟ ਵਿਸ਼ਵਾਸ ਦਾ ਪ੍ਰਤੀਕ ਵੀ ਹੈ। ਜਿਸ ਵਿੱਚ ਕੁਰਬਾਨੀ ਦਾ ਅਸਲ ਅਰਥ ਕਿਸੇ ਨੂੰ ਨੁਕਸਾਨ ਪਹੁੰਚਾਉਣਾ ਨਹੀਂ ਹੈ, ਸਗੋਂ ਆਪਣੇ ਹਿੱਤਾਂ ਦੀ ਕੁਰਬਾਨੀ ਦੇ ਕੇ ਚੰਗਿਆਈ ਨੂੰ ਅਪਣਾਉਣਾ ਹੈ। 

ਹੱਜ ਯਾਤਰਾ 

ਬਕਰੀਦ ਇਸਲਾਮੀ ਕੈਲੰਡਰ ਦੇ 12ਵੇਂ ਮਹੀਨੇ, ਜ਼ਿਲ-ਹਿੱਜਾਹ ਦੀ 10 ਤਰੀਕ ਨੂੰ ਮਨਾਇਆ ਜਾਂਦਾ ਹੈ। ਇਹ ਹੱਜ ਯਾਤਰਾ ਦੇ ਅੰਤ ਨੂੰ ਵੀ ਦਰਸਾਉਂਦਾ ਹੈ, ਜਿਸ ਵਿੱਚ ਲੱਖਾਂ ਮੁਸਲਮਾਨ ਮੱਕਾ (ਸਾਊਦੀ ਅਰਬ) ਦੀ ਯਾਤਰਾ ਕਰਦੇ ਹਨ। ਹੱਜ ਅਤੇ ਕੁਰਬਾਨੀ ਦੋਵੇਂ ਇਸਲਾਮ ਦੇ ਪੰਜ ਥੰਮ੍ਹਾਂ ਵਿੱਚੋਂ ਇੱਕ ਹਨ।


 

ਵਿਆਜ ਆਧਾਰਿਤ ਵਿਗਿਆਪਨ

|

|

ਇਸ ਖ਼ਬਰ ਨੂੰ ਇੱਥੇ ਪੜ੍ਹੋ:

|

ਜ਼ਰੂਰ ਪੜ੍ਹੋ

ਇਹਨਾਂ ਨੂੰ ਪੜ੍ਹਨਾ ਨਾ ਭੁੱਲੋ :

|

|

|

ਖ਼ਬਰਿਸਤਾਨ ਨੈੱਟਵਰਕ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੇਅਰਹਾਊਸ

|

|

|

ਖ਼ਬਰਿਸਤਾਨ ਨੈੱਟਵਰਕ: ਡਲਹੌਜ਼ੀ-ਕਰੇਲਨੂ ਸੜਕ ਮਾਰਗ ‘ਤੇ ਭਿਆਨਕ ਹਾਦਸਾ ਵਾਪਰਿਆ ਹੈ।

|

|

|

ਖ਼ਬਰਿਸਤਾਨ ਨੈੱਟਵਰਕ: ਪੰਜਾਬ ਦੀ ਰਾਜਨੀਤੀ ‘ਚ ਇਸ ਵੇਲੇ ਵੱਡੀ ਹਲਚਲ

|

|

|

ਖ਼ਬਰਿਸਤਾਨ ਨੈੱਟਵਰਕ: ਪੰਜਾਬ ਦੇ ਸਾਬਕਾ CM ਤੇ ਕਾਂਗਰਸ ਸਾਂਸਦ ਚਰਨਜੀਤ

|

|

|

|

|

|

ਖ਼ਬਰਿਸਤਾਨ ਨੈੱਟਵਰਕ:ਜਲੰਧਰ ਦੇ ਇੰਟਰਨੈਸ਼ਨਲ ਬਾਡੀ ਬਿਲਡਰ ਵਰਿੰਦਰ ਘੁਮੰਣ ਦੀ 9

|

|

|

ਖ਼ਬਰਿਸਤਾਨ ਨੈੱਟਵਰਕ: ਮੋਹਾਲੀ ਜ਼ਿਲ੍ਹਾ ਪੁਲਿਸ ਵਿੱਚ ਵੱਡੇ ਪੱਧਰ ‘ਤੇ ਫੇਰਬਦਲ

|

|

|

ਸ਼ਨਿੱਚਰਵਾਰ, ੮ ਚੇਤ (ਸੰਮਤ ੫੫੮ ਨਾਨਕਸ਼ਾਹੀ) ਆਸਾ ॥ ਕਾਹੂ ਦੀਨੑੇ

|

|

|

ਜਲੰਧਰ ‘ਚ ਭਾਰਗਵ ਕੈਂਪ ਵਿੱਚ ਕਾਰਵਾਈ ਕਰਨ ਗਈ ਪੁਲਿਸ ‘ਤੇ

|

|

|

ਖ਼ਬਰਿਸਤਾਨ ਨੈੱਟਵਰਕ: ਆਮ ਆਦਮੀ ਪਾਰਟੀ ਦੀ ਵਿਧਾਇਕਾ ਅਤੇ ਸਾਬਕਾ ਮੰਤਰੀ

ਸੂਚਨਾਵਾਂ: ਸਾਡੀ ਐਪ ਡਾਊਨਲੋਡ ਕਰੋ

ਖੋਜ-ਅਧਾਰਿਤ ਵਿਗਿਆਪਨ

ਸ਼ੇਅਰ ਬਾਜ਼ਾਰ

NIFTY 50.Live - Live Chart, Live Stock Market News, Live Chart Analysis, International Charts

ਮੌਸਮ

More forecasts: 30 day forecast Orlando

ਅੱਜ ਦਾ ਰਾਸ਼ੀਫਲ