ਖ਼ਬਰਿਸਤਾਨ ਨੈੱਟਵਰਕ: ਦੇਸ਼ ‘ਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ| . ਕੋਰੋਨਾ JN.1 ਦਾ ਨਵਾਂ ਵੇਰੀਐਂਟ ਹੁਣ ਹੌਲੀ-ਹੌਲੀ ਫੈਲ ਰਿਹਾ ਹੈ। ਦੇਸ਼ ਵਿੱਚ ਹੁਣ ਤੱਕ ਕੁੱਲ 15 ਲੋਕਾਂ ਦੀ ਮੌਤ ਹੋ ਗਈ , ਜਦ ਕਿ ਐਕਟਿਵ ਕੇਸਾਂ ਦੀ ਗਿਣਤੀ 1800 ਦੇ ਕਰੀਬ ਪਹੁੰਚ ਗਈ ਹੈ| ਗੁਜਰਾਤ ‘ਚ ਨਵੇਂ 6 ਮਾਮਲੇ ਸਾਹਮਣੇ ਆਏ | ਕੇਰਲਾ ‘ਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ 727 ਅਤੇ ਮਹਾਰਾਸ਼ਟਰ ‘ਚ 79 ਨਵੇਂ ਮਾਮਲੇ ਸਾਹਮਣੇ ਆਏ ਹਨ| ਜਦ ਕਿ ਬੀਤੇ ਦਿਨ ਇਸ ਐਕਟਿਵ ਕੇਸਾਂ ਦੀ ਗਿਣਤੀ 1300 ਤੋਂ ਵੱਧ ਦੀ 24 ਘੰਟਿਆਂ ‘ਚ ਇਸਦੀ ਗਿਣਤੀ 1800 ਤੱਕ ਪਹੁੰਚ ਗਈ ਹੈ|
ਇਸ ਦੌਰਾਨ, ਵੀਰਵਾਰ ਨੂੰ ਜੰਮੂ-ਕਸ਼ਮੀਰ ਵਿੱਚ ਕੋਵਿਡ-19 ਦੇ ਦੋ ਮਾਮਲੇ ਸਾਹਮਣੇ ਆਏ। ਦੋਵੇਂ ਕੇਰਲ ਦੇ ਹਨ ਅਤੇ ਸ਼੍ਰੀਨਗਰ ਦੇ ਸਰਕਾਰੀ ਡੈਂਟਲ ਕਾਲਜ ਵਿੱਚ ਪੜ੍ਹ ਰਹੇ ਹਨ।
ਕੋਰੋਨਾ JN.1 ਵੈਰੀਐਂਟ ਇਮਿਊਨਿਟੀ ਨੂੰ ਕਮਜੋਰ ਕਰਦਾ ਹੈ | ਇਸ ਦੇ ਲੱਛਣ ਸਿਰਦਰਦ , ਬੁਖਾਰ , ਖਾਂਸੀ , ਅੱਖਾਂ ‘ਚ ਜਲਨ ਅਤੇ ਸਵਾਦ , ਗੰਧ ਨਾ ਆਉਣ , ਨੱਕ ਵਹਿਣਾ ਜਾਂ ਬੰਦ ਹੋਣਾ , ਮਾਸ ਪੇਸ਼ੀਆਂ ‘ਚ ਦਰਦ ਜਾਂ ਉਲਟੀਆਂ ਵਰਗੇ ਲੱਛਣ ਕੁਝ ਦਿਨਾਂ ਤੋਂ ਲੈ ਕੇ ਹਫ਼ਤੇ ਤਕ ਰਹਿ ਸਕਦੇ ਹਨ| ਜੇਕਰ ਲੱਛਣ ਲੰਮੇ ਸਮੇਂ ਤੱਕ ਬਣੇ ਰਹਿੰਦੇ ਹਨ, ਤਾਂ ਹੋ ਸਕਦਾ ਹੈ ਕਿ ਇਹ ਲੰਮੇ ਸਮੇਂ ਤਕ ਰਹਿਣ ਵੱਲ ਕੋਵਿਡ ਹੋਵੇ | ਇਹ ਇੱਕ ਅਜਿਹੀ ਸਥਿਤੀ ਹੈ, ਜਿਸ ‘ਚ ਕੋਵਿਡ-19 ਦੇ ਕੁਝ ਲੱਛਣ ਠੀਕ ਹੋਣ ਤੋਂ ਬਾਅਦ ਵੀ ਬਣੇ ਰਹਿੰਦੇ ਹਨ |