View All Topics

ਵਿਕਰੇਤਾ ਤੋਂ ਇਸ਼ਤਿਹਾਰ

View All Topics

Search Based Ads

ਖਬਰਿਸਤਾਨ ਨੈੱਟਵਰਕ

ਸਟੋਰੀਜ਼ ਦੇਖੋ

ਖ਼ਬਰਿਸਤਾਨ ਨੈੱਟਵਰਕ: ਜਲੰਧਰ ਦੇ ਸ੍ਰੀ ਰਾਮ ਚੌਕ ‘ਤੇ ਭਾਜਪਾ ਆਗੂਆਂ ਅਤੇ ਵਰਕਰਾਂ ਨੇ ‘ਆਪ’ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਹੈ। ਭਾਜਪਾ ਆਗੂਆਂ ਵੱਲੋਂ ਇਹ ਪ੍ਰਦਰਸ਼ਨ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਨੂੰ ਲੈ ਕੇ ਕੀਤਾ ਗਿਆ। ਪ੍ਰਦਰਸ਼ਨ ਦੌਰਾਨ ਵਰਕਰਾਂ ਨੇ ਹੱਥਾਂ ਵਿੱਚ ਤਖ਼ਤੀਆਂ ਫੜੀਆਂ ਹੋਈਆਂ ਸਨ, ਜਿਸ ‘ਤੇ ਲਿਖਿਆ ਸੀ ਕਿ “ਮੈਂ ਅੱਤਵਾਦੀ ਦੇ ਘਰ ਨਹੀਂ ਰੁਕਦਾ, ਮੈਂ ਅੱਤਵਾਦੀ ਨਹੀਂ ਹਾਂ, ਮੈਂ ਕੇਜਰੀਵਾਲ ਨਹੀਂ ਹਾਂ”। ਇਸ ਦੇ ਨਾਲ ਹੀ ਸੀਐਮ ਮਾਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ।

ਸੀਐਮ ਅਤੇ ਡੀਜੀਪੀ ਦੇ ਬਿਆਨ ਵੱਖ-ਵੱਖ – ਮਨੋਰੰਜਨ ਕਾਲੀਆ

ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਆਗੂ ਮਨੋਰੰਜਨ ਕਾਲੀਆ ਨੇ ਕਿਹਾ ਕਿ ਇੱਕ ਪਾਸੇ ਪੰਜਾਬ ਦੇ ਡੀਜੀਪੀ ਕਹਿੰਦੇ ਹਨ ਕਿ ਜਲੰਧਰ ਵਿੱਚ ਹੋਏ ਧਮਾਕੇ ਪਿੱਛੇ ISI ਦਾ ਲਿੰਕ ਹੈ, ਜਦਕਿ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਹਨ ਕਿ ਚੋਣਾਂ ਨੇੜੇ ਆ ਰਹੀਆਂ ਹਨ ਤਾਂ ਇਹ ਬੀਜੇਪੀ ਨੇ ਕਰਵਾਇਆ ਹੈ। ਕੀ ਸੀਐਮ ਨੇ ਇਸ ਮਾਮਲੇ ‘ਤੇ ਡੀਜੀਪੀ ਨਾਲ ਕੋਈ ਗੱਲ ਨਹੀਂ ਕੀਤੀ? ਕਿਉਂਕਿ ਉਹ ਕੁਝ ਹੋਰ ਕਹਿ ਰਹੇ ਹਨ ਅਤੇ ਸੀਐਮ ਕੁਝ ਹੋਰ। ਇਸ ਦਾ ਮਤਲਬ ਹੈ ਕਿ ਦੋਵਾਂ ਵਿੱਚੋਂ ਕੋਈ ਇੱਕ ਠੀਕ ਹੈ।

ਮੁੱਖ ਮੰਤਰੀ ਭਗਵੰਤ ਮਾਨ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ

ਉਨ੍ਹਾਂ ਅੱਗੇ ਕਿਹਾ ਕਿ ਜੇਕਰ ਪੁਲਿਸ ਨੂੰ ਲੱਗਦਾ ਹੈ ਕਿ ਸੀਐਮ ਠੀਕ ਹਨ ਤਾਂ ਸਾਡੇ ਉੱਪਰ ਕੇਸ ਦਰਜ ਕਰੋ, ਕਿਉਂਕਿ ਅਸੀਂ ਗ੍ਰਿਫਤਾਰੀ ਦੇਣ ਲਈ ਆਏ ਹਾਂ। ਜੇਕਰ ਨਹੀਂ, ਤਾਂ ਪੰਜਾਬ ਦੇ ਮੁੱਖ ਮੰਤਰੀ ਉੱਪਰ FIR ਦਰਜ ਕਰਵਾਈ ਜਾਵੇ। ਕਿਉਂਕਿ ਜਦੋਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਵਿੱਚ ਆਏ 50 ਬੰਬਾਂ ਨੂੰ ਲੈ ਕੇ ਗੱਲ ਕਹੀ ਸੀ, ਤਦ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਜਦੋਂ ਵਿਰੋਧੀ ਧਿਰ ਦੇ ਨੇਤਾ ‘ਤੇ ਕੇਸ ਹੋ ਸਕਦਾ ਹੈ ਤਾਂ ਪੰਜਾਬ ਦੇ ਮੁੱਖ ਮੰਤਰੀ ‘ਤੇ ਕਿਉਂ ਨਹੀਂ?

ਸੀਐਮ ਦਾ ਬਿਆਨ ਨਿੰਦਣਯੋਗ – ਸੁਸ਼ੀਲ ਰਿੰਕੂ

ਉੱਥੇ ਹੀ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਕਿਹਾ ਕਿ 5 ਰਾਜਾਂ ਵਿੱਚ ਆਏ ਚੋਣ ਨਤੀਜਿਆਂ ਕਾਰਨ ਆਮ ਆਦਮੀ ਪਾਰਟੀ ਬੌਖਲਾ ਗਈ ਹੈ। ਜਿਸ ਕਾਰਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਜਿਹੇ ਬਿਆਨ ਦੇ ਰਹੇ ਹਨ ਜੋ ਕਿ ਬਹੁਤ ਹੀ ਨਿੰਦਣਯੋਗ ਹਨ। ਮੁੱਖ ਮੰਤਰੀ ਨੂੰ ਪਹਿਲਾਂ ਆਪਣੀ ਪੁਲਿਸ ਨਾਲ ਇਸ ਮਾਮਲੇ ‘ਤੇ ਰਿਵਿਊ (ਪੜਚੋਲ) ਕਰ ਲੈਣਾ ਚਾਹੀਦਾ ਸੀ।

ਵਿਆਜ ਆਧਾਰਿਤ ਵਿਗਿਆਪਨ

|

|

ਇਸ ਖ਼ਬਰ ਨੂੰ ਇੱਥੇ ਪੜ੍ਹੋ:

|

ਜ਼ਰੂਰ ਪੜ੍ਹੋ

ਇਹਨਾਂ ਨੂੰ ਪੜ੍ਹਨਾ ਨਾ ਭੁੱਲੋ :

|

|

|

ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਨੇ ਅਚਾਨਕ ਕਰਵਟ ਲੈ ਲਈ

|

|

|

ਪੰਜਾਬ ਰੋਡਵੇਜ਼, ਪਨਬਸ ਅਤੇ ਪੀ.ਆਰ.ਟੀ.ਸੀ. ਦੇ ਕੱਚੇ ਕਾਮਿਆਂ ਵੱਲੋਂ ਆਪਣੀਆਂ

|

|

|

ਮੰਗਲਵਾਰ, ੯ ਹਾੜ (ਸੰਮਤ ੫੫੮ ਨਾਨਕਸ਼ਾਹੀ) ੴ ਸਤਿਗੁਰ ਪ੍ਰਸਾਦਿ ॥

|

|

|

|

|

|

ਖਬਰਿਸਤਾਨ ਨੈੱਟਵਰਕ- ਨਵਾਂਸ਼ਹਿਰ ਦੇ ਬਰਾਦਰੀ ਗਾਰਡਨ ਵਿਖੇ ਜ਼ਿਲ੍ਹਾ ਪੱਧਰੀ 12ਵਾਂ

|

|

|

ਸੂਚਨਾਵਾਂ: ਸਾਡੀ ਐਪ ਡਾਊਨਲੋਡ ਕਰੋ

ਖੋਜ-ਅਧਾਰਿਤ ਵਿਗਿਆਪਨ

ਸ਼ੇਅਰ ਬਾਜ਼ਾਰ

NIFTY 50.Live - Live Chart, Live Stock Market News, Live Chart Analysis, International Charts

ਮੌਸਮ

More forecasts: 30 day forecast Orlando

ਅੱਜ ਦਾ ਰਾਸ਼ੀਫਲ