View All Topics

ਵਿਕਰੇਤਾ ਤੋਂ ਇਸ਼ਤਿਹਾਰ

View All Topics

Search Based Ads

ਖਬਰਿਸਤਾਨ ਨੈੱਟਵਰਕ

ਸਟੋਰੀਜ਼ ਦੇਖੋ

ਦੇਸ਼ ਵਿੱਚ ਲੋਹੜੀ ਅਤੇ ਮਕਰ ਸੰਕ੍ਰਾਂਤੀ ਦੇ ਤਿਉਹਾਰ ਆਉਣ ਵਾਲੇ ਹਨ। ਅਧਿਆਤਮਿਕ ਗੁਰੂ ਸ਼੍ਰੀ ਸ਼੍ਰੀ ਰਵੀ ਸ਼ੰਕਰ ਨੇ ਮਕਰ ਸੰਕ੍ਰਾਂਤੀ ਦੀ ਮਹੱਤਤਾ ਅਤੇ ਇਹ ਤਿਉਹਾਰ ਖਾਸ ਕਿਉਂ ਹੈ ਉਸ ਬਾਰੇ ਦੱਸਿਆ। ਉਨ੍ਹਾਂ ਨੇ ਕਿਹਾ ਕਿ ਸਾਲ ਵਿੱਚ ਬਾਰਾਂ ਸੰਕ੍ਰਾਂਤੀਆਂ ਆਉਂਦੀਆਂ ਹਨ, ਜਿਨ੍ਹਾਂ ਵਿੱਚੋਂ ਮਕਰ ਸੰਕ੍ਰਾਂਤੀ ਸਭ ਤੋਂ ਮਹੱਤਵਪੂਰਨ ਮੰਨੀ ਜਾਂਦੀ ਹੈ ਕਿਉਂਕਿ ਇੱਥੋਂ ਹੀ ਉੱਤਰਾਯ ਪੁੰਨਿਆਕਾਲ ਦੀ ਸ਼ੁਰੂਆਤ ਹੁੰਦੀ ਹੈ। ਮਕਰ ਸੰਕ੍ਰਾਂਤੀ ਦੇ ਇਸ ਸ਼ੁਭ ਮੌਕੇ ‘ਤੇ, ਅਸੀਂ ਸੂਰਜ ਦੇਵਤਾ ਨੂੰ ਬੇਨਤੀ ਕਰਦੇ ਹਾਂ।

ਜਦੋਂ ਸਰਦੀਆਂ ਦੀ ਰੁੱਤ ਖ਼ਤਮ ਹੁੰਦੀ ਹੈ, ਤਾਂ ਸੂਰਜ ਮਕਰ ਰਾਸ਼ੀ ਵਿੱਚ ਤਬਦੀਲ ਹੋ ਜਾਂਦਾ ਹੈ ਅਤੇ ਉੱਤਰ ਦਿਸ਼ਾ ਵੱਲ ਹੋ ਜਾਂਦੇ ਹਨ ਅਤੇ ਇਸ ਨੂੰ ਉੱਤਰਾਯਨ ਕਿਹਾ ਜਾਂਦਾ ਹੈ। ਮਕਰ ਸੰਕ੍ਰਾਂਤੀ ਦੇ ਦਿਨ ਅਸੀਂ ਸੂਰਜ ਦੇਵਤਾ ਨੂੰ ਯਾਦ ਕਰਦੇ ਹਾਂ ਅਤੇ ਉਸ ਪ੍ਰਤੀ ਆਪਣੀ ਸ਼ੁਕਰਗੁਜ਼ਾਰੀ ਪ੍ਰਗਟ ਕਰਦੇ ਹਾਂ। ਭਾਵੇਂ ਸਾਰਾ ਸਾਲ ਹੀ ਸ਼ੁਭ ਮੰਨਿਆ ਜਾਂਦਾ ਹੈ ਪਰ ਇਸ ਉਤਰਾਇਣ ਦਾ ਸਮਾਂ ਦੇਵਤਿਆਂ ਦਾ ਸਮਾਂ ਹੋਣ ਕਰਕੇ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਹੈ| 

ਸਦੀਆਂ ਤੋਂ ਅਸੀਂ ਇਸ ਤਿਉਹਾਰ ਨੂੰ ਬੜੇ ਉਤਸ਼ਾਹ ਨਾਲ ਮਨਾਉਂਦੇ ਆ ਰਹੇ ਹਾਂ। ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਦਿੱਲੀ ਵਿੱਚ ਇਸ ਉੱਤਰਾਯਨ ਦੀ ਮਿਆਦ ਲੋਹੜੀ ਦੇ ਰੂਪ ਵਿੱਚ, ਅਸਾਮ ਵਿੱਚ ਬੀਹੂ ਅਤੇ ਤਾਮਿਲਨਾਡੂ ਵਿੱਚ ਪੋਂਗਲ ਦੇ ਰੂਪ ਵਿੱਚ ਮਨਾਈ ਜਾਂਦੀ ਹੈ। ਇਸ ਸਮੇਂ ਕਿਸਾਨ ਇੱਕ ਫ਼ਸਲ ਦੀ ਕਟਾਈ ਤੋਂ ਬਾਅਦ ਦੂਜੀ ਫ਼ਸਲ ਲਈ ਬੀਜ ਬੀਜਦੇ ਹਨ ਅਤੇ ਤਿਉਹਾਰ ਮਨਾਉਂਦੇ ਹਨ।

ਇਸ ਦਿਨ ਤੋਂ ਠੰਡ ਘੱਟ ਹੋਣੀ ਸ਼ੁਰੂ ਹੋ ਜਾਂਦੀ ਹੈ ਅਤੇ ਇਹ ਬਸੰਤ ਦੀ ਆਮਦ ਦਾ ਸੰਕੇਤ ਵੀ ਦਿੰਦਾ ਹੈ। ਇਸ ਸਮੇਂ ਤਿਲ, ਗੰਨਾ, ਮੂੰਗਫਲੀ ਅਤੇ ਝੋਨਾ ਵਰਗੀਆਂ ਨਵੀਆਂ ਫ਼ਸਲਾਂ ਆਉਂਦੀਆਂ ਹਨ। ਇਨ੍ਹਾਂ ਸਾਰਿਆਂ ਨੂੰ ਮਿਲਾ ਕੇ ਪਹਿਲੇ ਦਿਨ ਖਿਚੜੀ ਬਣਾਈ ਜਾਂਦੀ ਹੈ ਅਤੇ ਫਿਰ ਸਾਰੇ ਆਪਸ ਵਿਚ ਵੰਡਦੇ ਹਨ। ਦੂਜੇ ਦਿਨ ਵੀ ਗਊ ਦੀ ਪੂਜਾ ਕੀਤੀ ਜਾਂਦੀ ਹੈ। ਜਦੋਂ ਨਵੀਂ ਫਸਲ ਆਉਂਦੀ ਹੈ, ਤਾਂ ਇਸ ਨੂੰ ਸਭ ਵੰਡ ਕੇ ਖਾਂਦੇ ਹਨ ਅਤੇ ਇਸਦਾ ਦਾਨ ਵੀ ਕਰਦੇ ਹਨ।

ਕਿਹਾ ਜਾਂਦਾ ਹੈ ਕਿ ਮਕਰ ਸੰਕ੍ਰਾਂਤੀ ਦੇ ਦਿਨ, ਦੇਵੀ ਗੰਗਾ ਨੇ ਰਾਜਾ ਭਗੀਰਥ ਦੀ ਤਪੱਸਿਆ ਤੋਂ ਪ੍ਰਸੰਨ ਹੋ ਕੇ ਆਪਣੇ 60 ਹਜ਼ਾਰ ਪੂਰਵਜਾਂ ਨੂੰ ਮੁਕਤੀ ਪ੍ਰਦਾਨ ਕੀਤੀ ਸੀ। ਹਾਲਾਂਕਿ ਹਰ ਤਿਉਹਾਰ ‘ਤੇ ਗੰਗਾ ਇਸ਼ਨਾਨ ਦਾ ਬਹੁਤ ਮਹੱਤਵ ਹੈ ਪਰ ਮਕਰ ਸੰਕ੍ਰਾਂਤੀ ‘ਤੇ ਗੰਗਾ ਇਸ਼ਨਾਨ ਦਾ ਵਿਸ਼ੇਸ਼ ਮਹੱਤਵ ਮੰਨਿਆ ਜਾਂਦਾ ਹੈ।

ਜੋ ਲੋਕ ਗੰਗਾ ਜੀ ਦੇ ਨੇੜੇ ਹਨ, ਉਹ ਗੰਗਾ ਜੀ ਵਿੱਚ ਇਸ਼ਨਾਨ ਜ਼ਰੂਰ ਕਰਦੇ ਹਨ, ਪਰ ਜਿੱਥੇ ਗੰਗਾ ਜੀ ਨਹੀਂ ਹਨ, ਉੱਥੇ ਇਹ ਸਮਝਣਾ ਚਾਹੀਦਾ ਹੈ ਕਿ ਗੰਗਾ ਆਪਣੇ ਘਰ ਵਿੱਚ ਹੈ। ਮਕਰ ਸੰਕ੍ਰਾਂਤੀ ਦੇ ਤਿਉਹਾਰ ‘ਤੇ ਗੰਗਾ ਵਿਚ ਇਸ਼ਨਾਨ ਕਰਨ ਦਾ ਅਰਥ ਗਿਆਨ ਦੀ ਗੰਗਾ ਵਿਚ ਇਸ਼ਨਾਨ ਕਰਨਾ ਹੈ। ਗਿਆਨ ਪੀੜ੍ਹੀ ਦਰ ਪੀੜ੍ਹੀ ਲੋਕਾਂ ਨੂੰ ਸ਼ਾਂਤੀ ਪ੍ਰਦਾਨ ਕਰਦਾ ਹੈ ਅਤੇ ਜਦੋਂ ਅਸੀਂ ਗਿਆਨ ਨੂੰ ਧਿਆਨ ਵਿਚ ਰੱਖਦੇ ਹਾਂ ਅਤੇ ਜੀਵਨ ਵਿਚ ਰਹਿੰਦੇ ਹਾਂ ਤਾਂ ਇਸ ਦਾ ਪ੍ਰਭਾਵ ਸਿਰਫ਼ ਸਾਡੇ ਤੱਕ ਹੀ ਸੀਮਤ ਨਹੀਂ ਹੁੰਦਾ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਅਤੇ ਸਾਡੇ ਪੁਰਖਿਆਂ ‘ਤੇ ਵੀ ਪੈਂਦਾ ਹੈ।

ਮਕਰ ਸੰਕ੍ਰਾਂਤੀ ‘ਤੇ ਅਸੀਂ ਤਿਲ ਅਤੇ ਗੁੜ ਦਾ ਆਦਾਨ-ਪ੍ਰਦਾਨ ਕਰਦੇ ਹਾਂ। ਛੋਟੇ-ਛੋਟੇ ਤਿਲ ਸਾਨੂੰ ਯਾਦ ਦਿਵਾਉਂਦੇ ਹਨ ਕਿ ਇਸ ਬ੍ਰਹਿਮੰਡ ਵਿੱਚ ਸਾਡੀ ਮਹੱਤਤਾ ਸਿਰਫ਼ ਇੱਕ ਤਿਲ ਦੇ ਬੀਜ ਵਾਂਗ ਇੱਕ ਛੋਟਾ ਜਿਹਾ ਕਣ ਹੈ – ਲਗਭਗ ਕੁਝ ਵੀ ਨਹੀਂ।

ਇਹ ਭਵਨਾ ਕਿ ‘ਮੈਂ ਕੁਝ ਵੀ ਨਹੀਂ ਹਾਂ ‘ ਸਾਡੀ ਹਉਮੈ ਨੂੰ ਨਸ਼ਟ ਕਰਦੀ ਹੈ ਅਤੇ ਸਾਡੇ ਅੰਦਰ ਨਿਮਰਤਾ ਲਿਆਉਂਦੀ ਹੈ। ਇਹ ‘ਅਕਿੰਚਨਤਵ’ ਹੈ ਜਿਸਦਾ ਅਰਥ ਹੈ ‘ਮੈਂ ਕੁਝ ਵੀ ਨਹੀਂ’। ਇਹ ਸੰਸਾਰ ਬੇਅੰਤ ਹੈ। ਇੱਥੇ ਅਰਬਾਂ ਅਤੇ ਖਰਬਾਂ ਤਾਰੇ ਸਿਤਾਰੇ ਹਨ, ਉਨ੍ਹਾਂ ਵਿੱਚੋਂ ਇੱਕ ਸੂਰਜ ਹੈ; ਇੱਥੇ ਬਹੁਤ ਸਾਰੇ ਗ੍ਰਹਿ ਹਨ, ਜਿਨ੍ਹਾਂ ਵਿੱਚੋਂ ਇੱਕ ਧਰਤੀ ਹੈ, ਜਿੱਥੇ ਅਸੀਂ ਨਹੀਂ ਜਾਣਦੇ ਕਿ ਤੁਹਾਡੇ ਵਰਗੇ ਕਿੰਨੇ ਲੋਕ ਆਏ ਹਨ ਅਤੇ ਕਿੰਨੇ ਚਲੇ ਗਏ ਹਨ।

ਜਦੋਂ ਤੁਹਾਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਇਸ ਵਿਸ਼ਾਲ ਰਚਨਾ ਵਿੱਚ ਅਸੀਂ ਕੁਝ ਵੀ ਨਹੀਂ ਹਾਂ, ਤਾਂ ਤੁਹਾਡੀ ਹਉਮੈ ਅਤੇ ਨਕਲੀਤਾ ਜੋ ਸਾਰੀਆਂ ਸਮੱਸਿਆਵਾਂ ਦਾ ਕਾਰਨ ਬਣਦੀ ਹੈ, ਅਲੋਪ ਹੋ ਜਾਂਦੀ ਹੈ ਅਤੇ ਤੁਸੀਂ ਇੱਕ ਨਵਜੰਮੇ ਬੱਚੇ ਵਾਂਗ ਸਹਿਜ ਹੋ ਜਾਂਦੇ ਹੋ। ਇਹ ਤਿਲ ਦਾ ਸੰਦੇਸ਼ ਹੈ।

ਮਹਾਰਾਸ਼ਟਰ ਵਿੱਚ ਇਸ ਦਿਨ ਅਸੀਂ ਇੱਕ ਦੂਜੇ ਨੂੰ ਇਹ ਕਹਿ ਕੇ ਵਧਾਈ ਦਿੰਦੇ ਹਾਂ ਕਿ ‘ਗੁੜ ਖਾਓ ਅਤੇ ਮਿੱਠਾ ਬੋਲੋ।’ ਅਸੀਂ ਮਿੱਠੇ ਤੋਂ ਬਿਨਾਂ ਨਹੀਂ ਰਹਿ ਸਕਦੇ ਕਿਉਂਕਿ ਜੇਕਰ ਸਾਡੇ ਸਰੀਰ ਵਿੱਚ ਬਲੱਡ ਸ਼ੂਗਰ ਦਾ ਪੱਧਰ ਘੱਟ ਜਾਂਦਾ ਹੈ ਤਾਂ ਸਾਡੀ ਸਿਹਤ ‘ਤੇ ਮਾੜਾ ਅਸਰ ਪੈਂਦਾ ਹੈ। ਗੁੜ ਦਾ ਅਰਥ ਹੈ ਮਿਠਾਸ; ਮਿਠਾਸ ਜੀਵਨ ਦਾ ਆਧਾਰ ਹੈ। ਮਕਰ ਸੰਕ੍ਰਾਂਤੀ ਸਾਨੂੰ ਇਹੀ ਸੰਦੇਸ਼ ਦਿੰਦੀ ਹੈ ਕਿ ਗੁੜ ਵਰਗੀ ਮਿਠਾਸ ਅਤੇ ਤਿਲ ਵਰਗੀ ਸਾਦਗੀ ਸਾਡੇ ਜੀਵਨ ਵਿੱਚ ਇਕੱਠੇ ਹੋਣੇ ਚਾਹੀਦੇ ਹਨ।

ਵਿਆਜ ਆਧਾਰਿਤ ਵਿਗਿਆਪਨ

|

|

ਇਸ ਖ਼ਬਰ ਨੂੰ ਇੱਥੇ ਪੜ੍ਹੋ:

|

ਜ਼ਰੂਰ ਪੜ੍ਹੋ

ਇਹਨਾਂ ਨੂੰ ਪੜ੍ਹਨਾ ਨਾ ਭੁੱਲੋ :

|

|

|

ਖ਼ਬਰਿਸਤਾਨ ਨੈੱਟਵਰਕ: ਪੰਜਾਬ ਕੇਸਰੀ ਮੀਡੀਆ ਗਰੁੱਪ ‘ਤੇ ਪ੍ਰਦੂਸ਼ਣ ਕੰਟਰੋਲ ਬੋਰਡ

|

|

|

ਜਲੰਧਰ–ਅੰਮ੍ਰਿਤਸਰ ਹਾਈਵੇ ‘ਤੇ ਸਵੇਰੇ ਉਸ ਸਮੇਂ ਹੜ੍ਹਕੜ ਮਚ ਗਈ, ਜਦੋਂ

|

|

|

ਖ਼ਬਰਿਸਤਾਨ ਨੈੱਟਵਰਕ : ਪੰਜਾਬ ਵਿੱਚ ਧਮਕੀ ਭਰੇ ਈਮੇਲ ਮਿਲਣ ਦਾ

|

|

|

ਜਲੰਧਰ ‘ਚ ਅੱਜ ਮਾਨਯੋਗ ਰਾਸ਼ਟਰਪਤੀ ਦੇ ਦੌਰੇ ਦੇ ਮੱਦੇਨਜ਼ਰ ਸ਼ਹਿਰ

|

|

|

|

|

|

ਖ਼ਬਰਿਸਤਾਨ ਨੈੱਟਵਰਕ: ਜਲੰਧਰ ਦੀ ਅਦਾਲਤ ਨੇ ਦਿੱਲੀ ਦੀ ਸਾਬਕਾ ਮੁੱਖ

ਸੂਚਨਾਵਾਂ: ਸਾਡੀ ਐਪ ਡਾਊਨਲੋਡ ਕਰੋ

ਖੋਜ-ਅਧਾਰਿਤ ਵਿਗਿਆਪਨ

ਸ਼ੇਅਰ ਬਾਜ਼ਾਰ

NIFTY 50.Live - Live Chart, Live Stock Market News, Live Chart Analysis, International Charts

ਮੌਸਮ

More forecasts: 30 day forecast Orlando

ਅੱਜ ਦਾ ਰਾਸ਼ੀਫਲ