ਖ਼ਬਰਿਸਤਾਨ ਨੈੱਟਵਰਕ- ਪੋਲੈਂਡ ਵਿੱਚ ਲੜਾਕੂ ਜਹਾਜ਼ ਕ੍ਰੈਸ਼ ਹੋਣ ਦਾ ਇਕ ਦਰਦਨਾਕ ਹਾਦਸਾ ਵਾਪਰਿਆ ਹੈ, ਜਿਸ ਵਿਚ ਪਾਇਲਟ ਦੀ ਮੌਤ ਹੋ ਗਈ। ਵੀਰਵਾਰ, 28 ਅਗਸਤ ਨੂੰ ਇੱਕ ਏਅਰ ਸ਼ੋਅ ਰਿਹਰਸਲ ਦੌਰਾਨ ਪੋਲਿਸ਼ ਏਅਰ ਫੋਰਸ ਦਾ ਇੱਕ F-16 ਲੜਾਕੂ ਜਹਾਜ਼ ਹਾਦਸਾਗ੍ਰਸਤ ਹੋਇਆ।
ਅੱਗ ਦਾ ਗੋਲਾ ਬਣਿਆ F-16 ਲੜਾਕੂ ਜਹਾਜ਼
ਮੀਡੀਆ ਰਿਪੋਰਟਾਂ ਮੁਤਾਬਕ ਲੜਾਕੂ ਜਹਾਜ਼ ਦੇ ਹਾਦਸਾਗ੍ਰਸਤ ਹੋਣ ਅਤੇ ਅੱਗ ਦੇ ਗੋਲੇ ਵਿੱਚ ਬਦਲ ਜਾਣ ਕਾਰਨ ਜਹਾਜ਼ ਵਿੱਚ ਸਵਾਰ ਇੱਕ ਪਾਇਲਟ ਦੀ ਮੌਤ ਹੋ ਗਈ। ਪੋਲੈਂਡ ਦੇ ਉਪ ਪ੍ਰਧਾਨ ਮੰਤਰੀ ਵਲਾਦਿਸਲਾਵ ਕੋਸੀਨੀਯਾਕ-ਕਾਮਿਸਜ਼ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਅਤੇ ਇਸ ਦਰਦਨਾਕ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ। ਇਹ ਘਟਨਾ ਮੱਧ ਪੋਲੈਂਡ ਦੇ ਰਾਡੋਮ ਸ਼ਹਿਰ ਵਿੱਚ ਵਾਪਰੀ।
ਹਾਦਸੇ ਦੀ ਵੀਡੀਓ ਆਈ ਸਾਹਮਣੇ
आग की लपटों में घिरा यह विमान पोलिश एयर फोर्स का F-16 है।
पोलैंड में होने वाले एयर शो की रिहर्सल के दौरान यह लड़ाकू विमान दुर्घटनाग्रस्त हो गया।
इस हादसे में पायलट की मौत हो गई है। pic.twitter.com/X3MBn5Izye
— Ankit Kumar Avasthi (@kaankit) August 29, 2025
ਇਸ ਹਾਦਸੇ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਥੇ ਕਿ ਲੜਾਕੂ ਜਹਾਜ਼ ਕਰੈਸ਼ ਹੁੰਦਾ ਦਿਖਾਈ ਦੇ ਰਿਹਾ ਹੈ। ਜਹਾਜ਼ ਇਕ ਦਮ ਹੇਠਾਂ ਆਉਂਦਾ ਹੈ ਤੇ ਅੱਗ ਦੇ ਗੋਲਾ ਬਣ ਜਾਂਦਾ ਹੈ। ਇਹ ਵੀਡੀਓ ਦਿਲ ਦਹਿਲਾ ਦੇਣ ਵਾਲੀ ਹੈ।ਹਾਦਸੇ ਦਾ ਕਾਰਨ ਪਤਾ ਨਹੀਂ ਚੱਲ ਸਕਿਆ।