ਖਬਰਿਸਤਾਨ ਨੈੱਟਵਰਕ- ਯੂ ਪੀ ਤੋਂ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ, ਜਿਥੇ ਇਕ ਪ੍ਰੇਮੀ ਨੇ ਆਪਣੀ ਪ੍ਰੇਮਿਕਾ ਨੂੰ ਗੋਲੀ ਮਾਰਨ ਤੋਂ ਬਾਅਦ ਖੁਦ ਨੂੰ ਵੀ ਗੋਲੀ ਮਾਰ ਲਈ। ਮਾਮਲਾ ਝਾਂਸੀ ਤੋਂ ਸਹਮਣੇ ਆਇਆ ਹੈ, ਜਿਥੇ ਇੱਕ 25 ਸਾਲਾ ਨੌਜਵਾਨ ਨੇ ਆਪਣੀ 20 ਸਾਲਾ ਪ੍ਰੇਮਿਕਾ ਨੂੰ ਛਾਤੀ ਵਿੱਚ ਗੋਲੀ ਮਾਰ ਦਿੱਤੀ ਤੇ ਫਿਰ ਉਸਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਦੋਵਾਂ ਨੂੰ ਮੈਡੀਕਲ ਕਾਲਜ ਲਿਜਾਇਆ ਗਿਆ ਜਿੱਥੇ ਉਸ ਵਿਅਕਤੀ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਜਾਣੋ ਪੂਰਾ ਮਾਮਲਾ
ਮੀਡੀਆ ਰਿਪੋਰਟ ਮੁਤਾਬਕ ਝਾਂਸੀ ਵਿੱਚ ਐਤਵਾਰ ਦੁਪਹਿਰ ਨੂੰ ਪੁਲਿਸ ਸਟੇਸ਼ਨ ਤੋਂ ਥੋੜ੍ਹੀ ਦੂਰੀ ‘ਤੇ ਬੁੰਦੇਲਖੰਡ ਯੂਨੀਵਰਸਿਟੀ ਦੇ ਨੇੜੇ, ਇੱਕ 25 ਸਾਲਾ ਸਿਰਫਿਰੇ ਆਸ਼ਕ ਨੇ ਆਪਣੀ 20 ਸਾਲਾ ਪ੍ਰੇਮਿਕਾ ਨੂੰ ਛਾਤੀ ਵਿੱਚ ਗੋਲੀ ਮਾਰ ਲਈ ਅਤੇ ਫਿਰ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਇਹ ਦਿਨ-ਦਿਹਾੜੇ ਵਾਪਰਿਆ। ਰਾਹਗੀਰਾਂ ਨੇ ਉਨ੍ਹਾਂ ਨੂੰ ਇੱਕ ਆਟੋ-ਰਿਕਸ਼ਾ ਵਿੱਚ ਝਾਂਸੀ ਮੈਡੀਕਲ ਕਾਲਜ ਪਹੁੰਚਾਇਆ। ਡਾਕਟਰਾਂ ਨੇ ਨੌਜਵਾਨ ਨੂੰ ਮ੍ਰਿਤਕ ਐਲਾਨ ਦਿੱਤਾ ਜਦੋਂ ਕਿ ਲੜਕੀ ਦਾ ਇਲਾਜ ਚੱਲ ਰਿਹਾ ਹੈ ਅਤੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਉਕਤ ਵਾਰਦਾਤ ਯੂਨੀਵਰਸਿਟੀ ਦੇ ਮੁੱਖ ਗੇਟ ਤੋਂ ਥੋੜ੍ਹੀ ਦੂਰੀ ‘ਤੇ ਵਾਪਰੀ। ਰਿਪੋਰਟਾਂ ਅਨੁਸਾਰ, ਪੀੜਤਾ ਦਾ ਨਾਮ ਕ੍ਰਿਤਿਕਾ ਚੌਬੇ, 20 ਸਾਲ ਹੈ, ਜੋ ਕਿ ਪਹਿਲੇ ਸਾਲ ਦੀ ਐਮਬੀਏ (ਕਾਰੋਬਾਰ ਅਤੇ ਬੀਮਾ) ਦੀ ਵਿਦਿਆਰਥਣ ਹੈ। ਉਹ ਲਲਿਤਪੁਰ ਦੀ ਰਹਿਣ ਵਾਲੀ ਸੀ ਅਤੇ ਕੈਂਪਸ ਵਿੱਚ ਕੁੜੀਆਂ ਦੇ ਪੀਜੀ ਹੋਸਟਲ ਵਿੱਚ ਰਹਿੰਦੀ ਸੀ। ਮ੍ਰਿਤਕ ਦਾ ਨਾਮ ਮਨੀਸ਼ ਸਾਹੂ, 25 ਸਾਲ ਹੈ, ਜੋ ਕਿ ਲਲਿਤਪੁਰ ਦਾ ਰਹਿਣ ਵਾਲਾ ਸੀ।
7 ਸਾਲ ਪੁਰਾਣਾ ਰਿਲੇਸ਼ਨਸ਼ਿਪ
ਦੱਸਿਆ ਜਾ ਰਿਹਾ ਹੈ ਕਿ ਦੋਵਾਂ ਦਾ 7 ਸਾਲ ਦਾ ਪੁਰਾਣਾ ਰਿਲੇਸ਼ਨਸ਼ਿਪ ਸੀ। ਉਨ੍ਹਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ ਸੀ। ਮਾਮਲਾ ਇੰਨਾ ਵੱਧ ਗਿਆ ਕਿ ਲੜਕੇ ਨੇ ਲੜਕੀ ਨੂੰ ਗੋਲੀ ਮਾਰ ਦਿੱਤੀ ਤੇ ਖੁਦ ਵੀ ਮੌਤ ਦੀ ਨੀਂਦੇ ਸੌਂ ਗਿਆ।