ਦਿੱਲੀ ‘ਚ ਕੁੱਤੇ ਦੇ ਕੱਟਣ ਦਾ ਨਵਾਂ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਪ੍ਰੇਮ ਨਗਰ ਦੇ ਇਲਾਕੇ ਦੀ ਹੈ। ਜਿੱਥੇ ਪਿਟਬੁੱਲ ਨੇ 6 ਸਾਲਾਂ ਮਾਸੂਮ ਬੱਚੇ ‘ਤੇ ਹਮਲਾ ਕਰ ਦਿੱਤਾ। ਕੁੱਤੇ ਦੇ ਕੱਟਣ ‘ਤੇ ਬੱਚੇ ਦੇ ਸਿਰ, ਚਿਹਰੇ ਅਤੇ ਸਰੀਰ ‘ਤੇ 10 ਤੋਂ ਵੱਧ ਡੂੰਘੇ ਕੱਟਣ ਦੇ ਜ਼ਖ਼ਮ ਹਨ। ਇਸ ਹਮਲੇ ‘ਚ ਬੱਚੇ ਦਾ ਕੰਨ ਕੱਟਿਆ ਗਿਆ।
ਮਾਲਕ ਨੂੰ ਕੀਤਾ ਗ੍ਰਿਫ਼ਤਾਰ
ਇਸ ਘਟਨਾ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ। ਜੋ ਕਿ ਵਾਈਰਲ ਵੀ ਹੋ ਰਹੀ ਹੈ। ਪੁਲਿਸ ਨੇ ਇਸ ਮਾਮਲੇ ਦੇ ਸਬੰਧ ਵਿੱਚ ਪਿਟਬੁੱਲ ਦੇ ਮਾਲਕ ਰਾਜੇਸ਼ ਪਾਲ (50) ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਵਿਰੁੱਧ ਧਾਰਾ 291 (ਜਾਨਵਰਾਂ ਪ੍ਰਤੀ ਲਾਪਰਵਾਹੀ) ਅਤੇ 125(ਬੀ) (ਦੂਜਿਆਂ ਦੀ ਜਾਨ ਨੂੰ ਖਤਰੇ ਵਿੱਚ ਪਾਉਣ ਵਾਲੀ ਲਾਪਰਵਾਹੀ ਵਾਲੀ ਕਾਰਵਾਈ) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਰਾਜੇਸ਼ ਪੇਸ਼ੇ ਤੋਂ ਇੱਕ ਦਰਜ਼ੀ ਹੈ।
ਖੇਡਦੇ ਸਮੇਂ ਕੀਤਾ ਹਮਲਾ
ਦੱਸ ਦੇਈਏ ਕੀ ਇਹ ਘਟਨਾ 23 ਨਵੰਬਰ ਦੁਹਹਿਰ 3 ਵਜੇ ਦੇ ਕਰੀਬ ਦੀ ਹੈ। ਪਰਿਵਾਰ ਦੇ ਅਨੁਸਾਰ ਬੱਚਾ ਆਪਣੇ ਭਰ ਨਾਲ ਗਲੀ ‘ਚ ਖੇਡ ਰਿਹਾ ਸੀ। ਗੇਂਦ ਗੁਆਂਢੀ ਦੇ ਘਰ ਚਲੀ ਗਈ। ਇਸ ਦੌਰਾਨ ਪਿੱਟਬੁਲ ਨੇ ਬੱਚੇ ‘ਤੇ ਹਮਲਾ ਕਰ ਦਿੱਤਾ। ਹਾਲਾਂਕਿ ਮਹਿਲਾ ਕੁੱਤੇ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਹੈ। ਇਸ ਮਾਮਲੇ ‘ਚ ਕਾਰਵਾਈ ਕਰਦਿਆਂ ਕੁੱਤੇ ਦੀ ਮਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਬੱਚੇ ‘ਦੇ ਸਰੀਰ ‘ਤੇ 10 ਵੱਧ ਜ਼ਖਮ
ਪਰਿਵਾਰ ਦੇ ਅਨੁਸਾਰ, ਬੱਚੇ ਦੇ ਸਿਰ, ਚਿਹਰੇ ਅਤੇ ਸਰੀਰ ‘ਤੇ 10 ਤੋਂ ਵੱਧ ਡੂੰਘੇ ਕੱਟਣ ਦੇ ਜ਼ਖ਼ਮ ਹਨ। ਬੱਚੇ ਦੇ ਦਾਦਾ ਜੀ ਨੇ ਕਿਹਾ ਕਿ ਪਿਟਬੁੱਲ ਪਹਿਲਾਂ ਵੀ 4-5 ਹੋਰ ਬੱਚਿਆਂ ‘ਤੇ ਹਮਲਾ ਕਰ ਚੁੱਕਾ ਹੈ। ਅਸੀਂ ਵਾਰ-ਵਾਰ ਬੇਨਤੀ ਕੀਤੀ ਕਿ ਕੁੱਤੇ ਨੂੰ ਹਟਾਇਆ ਜਾਵੇ, ਪਰ ਕੁਝ ਨਹੀਂ ਕੀਤਾ ।