ਰੱਖੜੀ ਦੇ ਤਿਉਹਾਰ ਨੂੰ ਲੈ ਕੇ ਲੋਕਾਂ ਦੀ ਉਡੀਕ ਹੁਣ ਖਤਮ ਹੋ ਗਈ ਹੈ। ਇਸ ਸਾਲ ਰੱਖੜੀ ਦਾ ਤਿਉਹਾਰ 28 ਅਗਸਤ, ਸ਼ੁੱਕਰਵਾਰ ਨੂੰ ਮਨਾਇਆ ਜਾਵੇਗਾ।ਹਿੰਦੂ ਪੰਚਾਂਗ ਮੁਤਾਬਕ ਸਾਵਣ ਪੂਰਨਿਮਾ 27 ਅਗਸਤ ਸਵੇਰੇ 9 ਵੱਜ ਕੇ 8 ਮਿੰਟ ‘ਤੇ ਸ਼ੁਰੂ ਹੋਵੇਗੀ ਅਤੇ 28 ਅਗਸਤ ਸਵੇਰੇ 9 ਵੱਜ ਕੇ 48 ਮਿੰਟ ‘ਤੇ ਸਮਾਪਤ ਹੋਵੇਗੀ।
ਖਾਸ ਗੱਲ ਇਹ ਹੈ ਕਿ ਇਸ ਵਾਰ ਰੱਖੜੀ ਵਾਲੇ ਦਿਨ ਭਦਰਾ ਦਾ ਸਾਇਆ ਨਹੀਂ ਰਹੇਗਾ। ਇਸ ਲਈ ਭੈਣਾਂ ਸ਼ੁਭ ਸਮੇਂ ਦੌਰਾਨ ਆਪਣੇ ਭਰਾਵਾਂ ਦੀ ਕਲਾਈ ‘ਤੇ ਰੱਖੜੀ ਬੰਨ੍ਹ ਸਕਣਗੀਆਂ।
ਰੱਖੜੀ ਬੰਨ੍ਹਣ ਦਾ ਸ਼ੁਭ ਸਮਾਂ ਸਵੇਰੇ 5 ਵੱਜ ਕੇ 57 ਮਿੰਟ ਤੋਂ 9 ਵੱਜ ਕੇ 48 ਮਿੰਟ ਤੱਕ ਰਹੇਗਾ।ਉੱਥੇ ਹੀ ਰਾਹੂਕਾਲ ਸਵੇਰੇ 10 ਵੱਜ ਕੇ 46 ਮਿੰਟ ਤੋਂ ਦੁਪਹਿਰ 12 ਵੱਜ ਕੇ 22 ਮਿੰਟ ਤੱਕ ਰਹੇਗਾ। ਇਸ ਦੌਰਾਨ ਰੱਖੜੀ ਬੰਨ੍ਹਣ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ।ਇਸ ਤਰ੍ਹਾਂ ਭੈਣ-ਭਰਾ ਦੇ ਪਿਆਰ ਅਤੇ ਸਾਂਝ ਦਾ ਇਹ ਖਾਸ ਤਿਉਹਾਰ 28 ਅਗਸਤ ਨੂੰ ਸ਼ੁਭ ਸਮੇਂ ਨਾਲ ਮਨਾਇਆ ਜਾਵੇਗਾ।









