ਪਟਿਆਲਾ ‘ਚ ਮਕਾਨ ਦੇਖਣ ਗਏ ਪਤੀ-ਪਤਨੀ ‘ਤੇ Pitbull ਦਾ ਹਮਲਾ, ਦੋਵੇਂ ਗੰਭੀਰ ਜ਼ਖਮੀ

Pitbull attacks couple who went to view house in Patiala

ਪਟਿਆਲਾ ‘ਚ ਮਕਾਨ ਦੇਖਣ ਗਏ ਇੱਕ ਪਤੀ-ਪਤਨੀ ‘ਤੇ ਪਿਟਬੁੱਲ ਕੁੱਤੇ ਨੇ ਹਮਲਾ ਕਰ ਦਿੱਤਾ। ਹਮਲੇ ‘ਚ ਦੋਵੇਂ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਮਹਿਲਾ ਦੀ ਹੱਥ ਦੀ ਸਰਜਰੀ ਕੀਤੀ ਗਈ, ਜਦਕਿ ਪਤੀ ਦੀ ਲੱਤ ਅਤੇ ਪਿੱਠ ‘ਤੇ ਟਾਂਕੇ ਲਗਾਏ ਗਏ। ਇਸ ਘਟਨਾ ਦੀ CCTV ਫੁਟੇਜ ਵੀ ਸਾਹਮਣੇ ਆਈ ਹੈ।

ਪਹਿਲਾਂ ਮਹਿਲਾ ‘ਤੇ ਕੀਤਾ ਹਮਲਾ

CCTV ਫੁਟੇਜ ਮੁਤਾਬਕ ਪਿਟਬੁੱਲ ਨੇ ਪਹਿਲਾਂ ਮਹਿਲਾ ਦੀ ਲੱਤ ਨੂੰ ਜਾ ਫੜਿਆ। ਪਤਨੀ ਨੂੰ ਬਚਾਉਣ ਲਈ ਜਦੋਂ ਪਤੀ ਅੱਗੇ ਆਇਆ ਤਾਂ ਕੁੱਤੇ ਨੇ ਉਸ ‘ਤੇ ਵੀ ਹਮਲਾ ਕਰ ਦਿੱਤਾ।
ਕੁੱਤੇ ਨੇ ਵਿਅਕਤੀ ਦੀ ਪਿੱਠ ‘ਤੇ ਕੱਟਿਆ ਅਤੇ ਇਸ ਤੋਂ ਬਾਅਦ ਮੁੜ ਮਹਿਲਾ ‘ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਦੋਵਾਂ ਦੀਆਂ ਚੀਕਾਂ ਸੁਣ ਕੇ ਆਸ-ਪਾਸ ਦੇ ਲੋਕ ਮੌਕੇ ‘ਤੇ ਪਹੁੰਚੇ।

ਲੋਕਾਂ ਨੇ ਡੰਡਿਆਂ ਨਾਲ ਛੁਡਾਇਆ

ਮੌਕੇ ‘ਤੇ ਪਹੁੰਚੇ ਕਰੀਬ 5 ਤੋਂ 6 ਲੋਕਾਂ ਨੇ ਡੰਡਿਆਂ ਨਾਲ ਕੁੱਤੇ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ। ਜਾਣਕਾਰੀ ਮੁਤਾਬਕ ਲੋਕਾਂ ਨੇ ਕੁੱਤੇ ਨੂੰ ਕਰੀਬ 40 ਤੋਂ 50 ਵਾਰ ਡੰਡੇ ਮਾਰੇ, ਜਿਸ ਤੋਂ ਬਾਅਦ ਪਿਟਬੁੱਲ ਦੋਵਾਂ ਨੂੰ ਛੱਡ ਕੇ ਵਾਪਸ ਘਰ ਅੰਦਰ ਚਲਾ ਗਿਆ। ਇਸ ਤੋਂ ਬਾਅਦ ਜ਼ਖਮੀ ਪਤੀ-ਪਤਨੀ ਨੂੰ ਹਸਪਤਾਲ ਪਹੁੰਚਾਇਆ ਗਿਆ। ਮਹਿਲਾ ਦੇ ਹੱਥ ਦੀ ਸਰਜਰੀ ਕੀਤੀ ਗਈ ਹੈ, ਜਦਕਿ ਪਤੀ ਦੀ ਲੱਤ ਅਤੇ ਪਿੱਠ ‘ਤੇ ਟਾਂਕੇ ਲਗਾਏ ਗਏ ਹਨ।

ਪੁਲਿਸ ਨੇ ਦਰਜ ਕੀਤਾ ਮਾਮਲਾ

ਪੁਲਿਸ ਨੇ ਇਸ ਮਾਮਲੇ ‘ਚ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਫਿਲਹਾਲ ਕੁੱਤੇ ਦੇ ਮਾਲਕ ਦੀ ਪਛਾਣ ਨਹੀਂ ਹੋ ਸਕੀ। ਪੁਲਿਸ ਮੁਤਾਬਕ ਕੁੱਤੇ ਦੇ ਮਾਲਕ ਦਾ ਪਤਾ ਲੱਗਣ ਤੋਂ ਬਾਅਦ ਮਾਮਲੇ ‘ਚ ਉਸ ਦਾ ਨਾਮ ਵੀ ਸ਼ਾਮਲ ਕੀਤਾ ਜਾਵੇਗਾ।

Leave a Reply

Your email address will not be published. Required fields are marked *