ਲਖਨਊ ਏਅਰਪੋਰਟ ‘ਤੇ Air India Express ਦੀ ਐਮਰਜੈਂਸੀ ਲੈਂਡਿੰਗ, 155 ਯਾਤਰੀ ਸਨ ਸਵਾਰ

Air India Express makes emergency landing at Lucknow airport

ਲਖਨਊ: ਵਾਰਾਣਸੀ ਤੋਂ ਦਿੱਲੀ ਜਾ ਰਹੇ Air India Express ਦੇ ਜਹਾਜ਼ ਦੀ ਵੀਰਵਾਰ ਸਵੇਰੇ ਲਖਨਊ ਏਅਰਪੋਰਟ ‘ਤੇ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਜਾਣਕਾਰੀ ਮੁਤਾਬਕ, ਜਹਾਜ਼ ਦੇ ਕਾਰਗੋ ਵਿੱਚ ਸਮੋਕ ਡਿਟੈਕਸ਼ਨ ਦਾ ਅਲਾਰਮ ਵੱਜਿਆ ਸੀ।

ਜਹਾਜ਼ ਨੇ ਵਾਰਾਣਸੀ ਤੋਂ ਸਵੇਰੇ ਕਰੀਬ 8 ਵਜੇ ਉਡਾਣ ਭਰੀ ਸੀ। ਕੁਝ ਦੇਰ ਬਾਅਦ ਕਾਰਗੋ ਵਿੱਚ ਧੂੰਏਂ ਦਾ ਅਲਾਰਮ ਵੱਜਣ ਲੱਗਾ। ਇਸ ਤੋਂ ਬਾਅਦ ਪਾਇਲਟ ਨੇ ਲਖਨਊ ਏਅਰਪੋਰਟ ਨਾਲ ਸੰਪਰਕ ਕੀਤਾ ਅਤੇ ATC ਤੋਂ ਇਜਾਜ਼ਤ ਮਿਲਣ ਤੋਂ ਬਾਅਦ ਜਹਾਜ਼ ਨੂੰ ਸਵੇਰੇ 8:52 ਵਜੇ ਲੈਂਡ ਕਰਵਾਇਆ ਗਿਆ।

ਜਹਾਜ਼ ਦੇ ਲੈਂਡ ਕਰਦੇ ਹੀ ਫਾਇਰ ਬ੍ਰਿਗੇਡ, ਰਿਸਪੌਂਸ ਟੀਮ ਅਤੇ ਤਕਨੀਕੀ ਮਾਹਰ ਮੌਕੇ ‘ਤੇ ਪਹੁੰਚੇ। ਸਵੇਰੇ 9:02 ਵਜੇ 155 ਯਾਤਰੀਆਂ ਅਤੇ ਕਰੂ ਮੈਂਬਰਾਂ ਨੂੰ ਜਹਾਜ਼ ਤੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ।

ਜਹਾਜ਼ ਦੀ ਜਾਂਚ ਤੋਂ ਬਾਅਦ ਇਸਨੂੰ ਏਅਰਪੋਰਟ ਦੇ ਸਟੈਂਡ ‘ਤੇ ਪਾਰਕ ਕਰ ਦਿੱਤਾ ਗਿਆ। ਸ਼ੁਰੂਆਤੀ ਜਾਂਚ ਵਿੱਚ ਜਹਾਜ਼ ਦੇ ਅੰਦਰ ਧੂੰਏਂ ਦਾ ਕੋਈ ਸੰਕੇਤ ਨਹੀਂ ਮਿਲਿਆ। ਹੁਣ ਜਾਂਚ ਕੀਤੀ ਜਾ ਰਹੀ ਹੈ ਕਿ ਜਦੋਂ ਧੂੰਏਂ ਦਾ ਕੋਈ ਪਤਾ ਨਹੀਂ ਲੱਗਿਆ ਤਾਂ ਸਮੋਕ ਅਲਾਰਮ ਕਿਵੇਂ ਵੱਜਿਆ।

Leave a Reply

Your email address will not be published. Required fields are marked *