ਮੌਤ ਨੂੰ ਮਾਤ! ਨੇਪਾਲ ਵਿੱਚ 9 ਦਿਨਾਂ ਬਾਅਦ ਇੱਕ ਸੁਰੰਗ ਵਿੱਚੋਂ ਦੋ ਕਾਮਿਆਂ ਨੂੰ ਜ਼ਿੰਦਾ ਕੱਢਿਆ ਬਾਹਰ

Defeat death! Two workers rescued alive from a tunnel in Nepal after 9 days

ਨੇਪਾਲ ਵਿੱਚ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਹੋਈ ਭਿਆਨਕ ਤਬਾਹੀ ਵਿਚਕਾਰ ਇੱਕ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ।26 ਅਗਸਤ ਨੂੰ ਆਏ ਹੜ੍ਹ ਤੋਂ ਬਾਅਦ ਤ੍ਰਿਸ਼ੂਲੀ-3ਏ ਹਾਈਡਰੋਪਾਵਰ ਪ੍ਰੋਜੈਕਟ ਦੀ ਸੁਰੰਗ ਵਿੱਚ ਫਸੇ ਦੋ ਕਾਮਿਆਂ ਨੂੰ 9 ਦਿਨਾਂ ਬਾਅਦ ਸੁਰੱਖਿਅਤ ਬਾਹਰ ਕੱਢ ਲਿਆ ਗਿਆ।

ਹੜ੍ਹ ਕਾਰਨ ਸੁਰੰਗ ਮਲਬੇ ਅਤੇ ਪਾਣੀ ਨਾਲ ਭਰ ਗਈ ਸੀ, ਜਿਸ ਦੇ ਚਲਦਿਆਂ ਦੋਵੇਂ ਕਾਮੇ ਅੰਦਰ ਫਸ ਗਏ ਸਨ। ਬਚਾਅ ਟੀਮਾਂ ਵੱਲੋਂ ਲੰਬੇ ਅਤੇ ਮੁਸ਼ਕਲ ਰੈਸਕਿਊ ਆਪਰੇਸ਼ਨ ਤੋਂ ਬਾਅਦ ਪਹਿਲਾਂ ਇੱਕ ਕਾਮੇ ਨੂੰ ਬਾਹਰ ਕੱਢਿਆ ਗਿਆ ਅਤੇ ਕੁਝ ਸਮੇਂ ਬਾਅਦ ਦੂਜੇ ਨੂੰ ਵੀ ਸੁਰੱਖਿਅਤ ਬਾਹਰ ਲਿਆ ਗਿਆ।

ਦੋਵਾਂ ਦੇ ਸੁਰੱਖਿਅਤ ਬਚਾਏ ਜਾਣ ਦੀ ਖ਼ਬਰ ਨਾਲ ਰੈਸਕਿਊ ਟੀਮਾਂ ਅਤੇ ਸਥਾਨਕ ਲੋਕਾਂ ਨੇ ਰਾਹਤ ਦਾ ਸਾਹ ਲਿਆ ਹੈ। ਹਾਲਾਂਕਿ, ਨੇਪਾਲ ਦੇ ਹੋਰ ਹਾਈਡਰੋਪਾਵਰ ਪ੍ਰੋਜੈਕਟਾਂ ਵਿੱਚ ਵੀ ਕਈ ਕਾਮਿਆਂ ਦੇ ਫਸੇ ਜਾਂ ਲਾਪਤਾ ਹੋਣ ਦਾ ਖਦਸ਼ਾ ਬਣਿਆ ਹੋਇਆ ਹੈ।

ਹੜ੍ਹ ਤੋਂ ਬਾਅਦ ਹੁਣ ਤੱਕ 5,300 ਤੋਂ ਵੱਧ ਲੋਕ ਲਾਪਤਾ ਦੱਸੇ ਜਾ ਰਹੇ ਹਨ, ਜਦਕਿ 1,282 ਲੋਕਾਂ ਦੀ ਮੌਤ ਹੋ ਚੁੱਕੀ ਹੈ।ਉੱਥੇ ਹੀ ਰਾਹਤ ਅਤੇ ਬਚਾਅ ਟੀਮਾਂ ਨੇ ਹੁਣ ਤੱਕ 12,038 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਹੈ।ਦੋ ਮਜ਼ਦੂਰਾਂ ਦੇ ਜ਼ਿੰਦਾ ਮਿਲਣ ਤੋਂ ਬਾਅਦ ਹੁਣ ਉਮੀਦ ਹੋਰ ਵਧ ਗਈ ਹੈ ਕਿ ਸੁਰੰਗ ਅੰਦਰ ਫਸੇ ਹੋਰ ਲੋਕਾਂ ਨੂੰ ਵੀ ਜਲਦ ਸੁਰੱਖਿਅਤ ਬਾਹਰ ਕੱਢ ਲਿਆ ਜਾਵੇਗਾ।

Leave a Reply

Your email address will not be published. Required fields are marked *