ਉੱਤਰਾਖੰਡ ‘ਚ ਹੈਲੀਕਾਪਟਰ ਹਾਦਸਾਗ੍ਰਸਤ, ਪਾਇਲਟ ਸਮੇਤ 6 ਲੋਕਾਂ ਦੀ ਮੌ/ਤ

Helicopter crashes in Uttarakhand; 6 people, including the pilot, killed.

ਉੱਤਰਾਖੰਡ ਦੇ ਜੋਸ਼ੀਮਠ ਨੇੜੇ ਇੱਕ ਦਰਦਨਾਕ ਹੈਲੀਕਾਪਟਰ ਹਾਦਸਾ ਵਾਪਰਿਆ ਹੈ। ਇਹ ਹੈਲੀਕਾਪਟਰ ਬਦਰੀਨਾਥ ਧਾਮ ਤੋਂ ਵਾਪਸ ਆ ਰਿਹਾ ਸੀ। ਹਾਦਸੇ ਵਿੱਚ ਪਾਇਲਟ ਸਮੇਤ ਸਾਰੇ 6 ਲੋਕਾਂ ਦੀ ਮੌਤ ਹੋ ਗਈ ਹੈ। ਹੈਲੀਕਾਪਟਰ ਵਿੱਚ ਪੰਜ ਯਾਤਰੀ ਅਤੇ ਇੱਕ ਪਾਇਲਟ ਸਵਾਰ ਸੀ।

ਜਾਣਕਾਰੀ ਮੁਤਾਬਕ, ਟ੍ਰਾਂਸ ਭਾਰਤ ਕੰਪਨੀ ਦਾ ਇਹ ਹੈਲੀਕਾਪਟਰ, ਜਿਸ ਦਾ ਰਜਿਸਟ੍ਰੇਸ਼ਨ ਨੰਬਰ VT-HCX ਹੈ, ਵਾਪਸੀ ਦੌਰਾਨ ਜੋਸ਼ੀਮਠ ਦੇ ਮਾਰਵਾੜੀ ਇਲਾਕੇ ਨੇੜੇ ਚਾਈ ਪਿੰਡ ਦੀਆਂ ਪਹਾੜੀਆਂ ਕੋਲ ਲਾਪਤਾ ਹੋ ਗਿਆ ਸੀ। ਇਸ ਤੋਂ ਬਾਅਦ ਹੈਲੀਕਾਪਟਰ ਦੀ ਭਾਲ ਲਈ ਖੋਜ ਅਤੇ ਬਚਾਅ ਮੁਹਿੰਮ ਸ਼ੁਰੂ ਕੀਤੀ ਗਈ।

ਘਟਨਾ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨਿਕ ਟੀਮ ਮੌਕੇ ‘ਤੇ ਪਹੁੰਚੀ। ਚਮੋਲੀ ਦੇ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਿਵੇਕ ਪ੍ਰਕਾਸ਼ ਨੇ ਦੱਸਿਆ ਕਿ ਇਲਾਕੇ ਵਿੱਚ ਬਚਾਅ ਮੁਹਿੰਮ ਚਲਾਈ ਗਈ। ਬਾਅਦ ਵਿੱਚ ਹੈਲੀਕਾਪਟਰ ਹਾਦਸਾਗ੍ਰਸਤ ਹੋਣ ਅਤੇ ਸਾਰੇ ਛੇ ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ।

Leave a Reply

Your email address will not be published. Required fields are marked *