View All Topics

ਵਿਕਰੇਤਾ ਤੋਂ ਇਸ਼ਤਿਹਾਰ

View All Topics

Search Based Ads

ਖਬਰਿਸਤਾਨ ਨੈੱਟਵਰਕ

ਸਟੋਰੀਜ਼ ਦੇਖੋ

ਖ਼ਬਰਿਸਤਾਨ ਨੈੱਟਵਰਕ: ਦੇਸ਼ ਭਰ ਵਿੱਚ ਦਵਾਈਆਂ ਦੀ ਗੁਣਵੱਤਾ ਨੂੰ ਲੈ ਕੇ ਇਕ ਵਾਰ ਫਿਰ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। ਕੇਂਦਰੀ ਔਸ਼ਧ ਮਾਨਕ ਨਿਯੰਤਰਣ ਸੰਗਠਨ (Central Drugs Standard Control Organisation – CDSCO) ਵੱਲੋਂ ਜਨਵਰੀ ਮਹੀਨੇ ਲਈ ਜਾਰੀ ਡਰੱਗ ਅਲਰਟ ਵਿੱਚ ਕੁੱਲ 215 ਦਵਾਈਆਂ, ਕਫ਼ ਸਿਰਪ ਅਤੇ ਇੰਜੈਕਸ਼ਨਾਂ ਦੇ ਸੈਂਪਲ ਮਿਆਰਾਂ ‘ਤੇ ਖਰੇ ਨਹੀਂ ਉਤਰੇ।

ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੀਆਂ ਦਵਾਈਆਂ ਵੀ ਸ਼ਾਮਲ

ਇਨ੍ਹਾਂ ਵਿੱਚ ਦਿਲ, ਮਿਰਗੀ, ਬਲੱਡ ਪ੍ਰੈਸ਼ਰ ਅਤੇ ਡਾਇਬਟੀਜ਼ ਵਰਗੀਆਂ ਗੰਭੀਰ ਬਿਮਾਰੀਆਂ ਦੇ ਇਲਾਜ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਕੁਝ ਸ਼ੈਂਪੂ, ਕ੍ਰੀਮ, ਫੇਸ ਪਾਊਡਰ, ਮਹਿੰਦੀ ਅਤੇ ਆਇਰਨ ਦੀਆਂ ਗੋਲੀਆਂ ਵੀ ਗੁਣਵੱਤਾ ਵਿੱਚ ਖ਼ਰਾਬ ਪਾਈਆਂ ਗਈਆਂ ਹਨ।

ਦੇਸ਼ ਭਰ ਵਿੱਚ ਕਫ਼ ਸਿਰਪ ਦੇ 58 ਸੈਂਪਲ ਫੇਲ

ਰਿਪੋਰਟ ਅਨੁਸਾਰ, ਦੇਸ਼ ਭਰ ਵਿੱਚ ਕਫ਼ ਸਿਰਪ ਦੇ 58 ਸੈਂਪਲ ਫੇਲ੍ਹ ਹੋਏ ਹਨ, ਜਿਨ੍ਹਾਂ ਵਿੱਚ ਹਿਮਾਚਲ ਪ੍ਰਦੇਸ਼ ਦੇ 16 ਸੈਂਪਲ ਸ਼ਾਮਲ ਹਨ। ਗੌਰਤਲਬ ਹੈ ਕਿ ਮੱਧ ਪ੍ਰਦੇਸ਼ ਵਿੱਚ ਪਿਛਲੇ ਸਾਲ ਜ਼ਹਿਰੀਲੀ ਕਫ਼ ਸਿਰਪ ਪੀਣ ਨਾਲ 20 ਤੋਂ ਵੱਧ ਬੱਚਿਆਂ ਦੀ ਮੌਤ ਤੋਂ ਬਾਅਦ ਦਵਾਈਆਂ ਦੀ ਨਿਗਰਾਨੀ ਹੋਰ ਸਖ਼ਤ ਕੀਤੀ ਗਈ ਸੀ।

ਰਾਜਾਂ ਅਨੁਸਾਰ ਦੇਖਿਆ ਜਾਵੇ ਤਾਂ ਸਭ ਤੋਂ ਵੱਧ 71 ਫੇਲ੍ਹ ਸੈਂਪਲ ਹਿਮਾਚਲ ਪ੍ਰਦੇਸ਼ ਦੇ ਹਨ। ਇਸ ਤੋਂ ਬਾਅਦ ਉੱਤਰਾਖੰਡ ਦੇ 28, ਗੁਜਰਾਤ ਦੇ 23, ਮੱਧ ਪ੍ਰਦੇਸ਼ ਦੇ 15, ਮਹਾਰਾਸ਼ਟਰ ਦੇ 13, ਤਮਿਲਨਾਡੂ ਦੇ 11, ਰਾਜਸਥਾਨ ਦੇ 10 ਅਤੇ ਹਰਿਆਣਾ ਦੇ 9 ਸੈਂਪਲ ਸ਼ਾਮਲ ਹਨ। ਇਸਦੇ ਨਾਲ ਹੀ ਪੰਜਾਬ, ਉੱਤਰ ਪ੍ਰਦੇਸ਼ ਅਤੇ ਪੁਡੁਚੇਰੀ ਦੇ ਪੰਜ-ਪੰਜ ਸੈਂਪਲ ਵੀ ਫੇਲ੍ਹ ਪਾਏ ਗਏ ਹਨ। ਰਿਪੋਰਟ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਤਿੰਨ ਦਵਾਈਆਂ ਨਕਲੀ ਪਾਈਆਂ ਗਈਆਂ ਹਨ।

ਫੇਲ੍ਹ ਪਾਈਆਂ ਗਈਆਂ ਮੁੱਖ ਦਵਾਈਆਂ ਵਿੱਚ ਮਿਰਗੀ ਦੇ ਇਲਾਜ ਲਈ ਵਰਤੀ ਜਾਣ ਵਾਲੀ ਫੈਨਿਟੋਇਨ ਟੈਬਲੈਟ, ਡਿਪ੍ਰੈਸ਼ਨ ਅਤੇ ਮਾਈਗ੍ਰੇਨ ਦੀ ਦਵਾਈ ਐਮਿਟ੍ਰਿਪਟੀਲਾਈਨ, ਕੈਂਸਰ ਇਲਾਜ ਵਿੱਚ ਵਰਤਿਆ ਜਾਣ ਵਾਲਾ ਬਿਊਪ੍ਰੇਨੋਰਫਿਨ ਇੰਜੈਕਸ਼ਨ, ਕੋਲੇਸਟ੍ਰੋਲ ਘਟਾਉਣ ਵਾਲੀ ਐਟੋਰਵਾਸਟੈਟਿਨ ਟੈਬਲੈਟ ਅਤੇ ਦਿਲ ਵਿੱਚ ਖੂਨ ਦੇ ਥੱਕੇ ਰੋਕਣ ਲਈ ਵਰਤੀ ਜਾਣ ਵਾਲੀ ਕਲੋਪੀਡੋਗ੍ਰੇਲ ਸ਼ਾਮਲ ਹਨ।

ਇਸ ਤੋਂ ਇਲਾਵਾ ਗੁਜਰਾਤ ਦੀ ਇੱਕ ਕਾਸਮੈਟਿਕ ਕੰਪਨੀ ਦੇ ਵਾਈਟ ਟੋਨ ਫੇਸ ਪਾਊਡਰ ਦੇ ਸੈਂਪਲ ਵਿੱਚ ਹੈਵੀ ਮੈਟਲ ਅਤੇ ਲੈੱਡ ਦੀ ਮਾਤਰਾ ਮਿਲਣ ਨਾਲ ਚਿੰਤਾ ਹੋਰ ਵੱਧ ਗਈ ਹੈ। ਇਹ ਸੈਂਪਲ ਬੈਂਗਲੁਰੂ ਦੀ ਡਰੱਗ ਟੈਸਟਿੰਗ ਲੈਬ ਵਿੱਚ ਜਾਂਚ ਦੌਰਾਨ ਫੇਲ੍ਹ ਹੋਇਆ।

ਡਰੱਗ ਅਲਰਟ ਤੋਂ ਬਾਅਦ ਸਿਹਤ ਏਜੰਸੀਆਂ ਸਤਰਕ ਹੋ ਗਈਆਂ ਹਨ ਅਤੇ ਸੰਬੰਧਿਤ ਕੰਪਨੀਆਂ ਖ਼ਿਲਾਫ਼ ਕਾਰਵਾਈ ਦੀ ਤਿਆਰੀ ਕੀਤੀ ਜਾ ਰਹੀ ਹੈ। ਵਿਸ਼ੇਸ਼ਗਿਆਨਾਂ ਦਾ ਕਹਿਣਾ ਹੈ ਕਿ ਘਟੀਆ ਗੁਣਵੱਤਾ ਵਾਲੀਆਂ ਦਵਾਈਆਂ ਮਰੀਜ਼ਾਂ ਦੀ ਜ਼ਿੰਦਗੀ ਲਈ ਵੱਡਾ ਖ਼ਤਰਾ ਸਾਬਤ ਹੋ ਸਕਦੀਆਂ ਹਨ।

ਵਿਆਜ ਆਧਾਰਿਤ ਵਿਗਿਆਪਨ

|

|

ਇਸ ਖ਼ਬਰ ਨੂੰ ਇੱਥੇ ਪੜ੍ਹੋ:

|

ਜ਼ਰੂਰ ਪੜ੍ਹੋ

ਇਹਨਾਂ ਨੂੰ ਪੜ੍ਹਨਾ ਨਾ ਭੁੱਲੋ :

|

|

|

ਖ਼ਬਰਿਸਤਾਨ ਨੈੱਟਵਰਕ: ਲੁਧਿਆਣਾ ਦੇ ਟ੍ਰਾਂਸਪੋਰਟ ਨਗਰ ਫਰਜ਼ੀ ਲੇਡੀ ਪੁਲਿਸ ਵਰਗਾ

|

|

|

ਖ਼ਬਰਿਸਤਾਨ ਨੈੱਟਵਰਕ: ਪੰਜਾਬ ‘ਚ ਧਮਕੀਆਂ ਦਾ ਸਿਲਸਿਲਾ ਰੁਕਣ ਦਾ ਨਾਂ

|

|

|

ਖ਼ਬਰਿਸਤਾਨ ਨੈੱਟਵਰਕ: ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਵਕੀਲ ਦੀਪਕ ਖੱਤਰੀ ਦੀ

|

|

|

ਖ਼ਬਰਿਸਤਾਨ ਨੈੱਟਵਰਕ: ਚੰਡੀਗੜ੍ਹ ਹਰਿਆਣਾ ਸਕੱਤਰੇਤ ਦੀ 6ਵੀਂ ਮੰਜ਼ਿਲ ਤੋਂ ਛਾਲ

|

|

|

ਖ਼ਬਰਿਸਤਾਨ ਨੈੱਟਵਰਕ : ਜਲੰਧਰ ਵਿੱਚ ਅਪਰਾਧਿਕ ਘਟਨਾਵਾਂ ਰੁਕਣ ਦਾ ਨਾਂ

|

|

|

ਖ਼ਬਰਿਸਤਾਨ ਨੈੱਟਵਰਕ: ਕੇਂਦਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵੱਲੋਂ ਅਸ਼ਲੀਲ

|

|

|

ਖ਼ਬਰਿਸਤਾਨ ਨੈੱਟਵਰਕ: ਤਰਨਤਾਰਨ ਪੁਲਿਸ ਨੇ ਸਰਪੰਚ ਹਰਬਿੰਦਰ ਸਿੰਘ ਕਤਲ ਕਾਂਡ

|

|

|

ਖ਼ਬਰਿਸਤਾਨ ਨੈੱਟਵਰਕ: ਖਰਾਬ ਮੌਸਮ ,ਭਿਆਨਕ ਬਰਫ਼ਬਾਰੀ ਅਤੇ ਤੇਜ਼ ਹਵਾਵਾਂ ਦਾ

|

|

|

ਖ਼ਬਰਿਸਤਾਨ ਨੈੱਟਵਰਕ: ਪਾਕਿਸਤਾਨ ਜਾ ਕੇ ਵਿਆਹ ਕਰਵਾਉਣ ਵਾਲੀ ਸਰਬਜੀਤ ਕੌਰ

ਸੂਚਨਾਵਾਂ: ਸਾਡੀ ਐਪ ਡਾਊਨਲੋਡ ਕਰੋ

ਖੋਜ-ਅਧਾਰਿਤ ਵਿਗਿਆਪਨ

ਸ਼ੇਅਰ ਬਾਜ਼ਾਰ

NIFTY 50.Live - Live Chart, Live Stock Market News, Live Chart Analysis, International Charts

ਮੌਸਮ

More forecasts: 30 day forecast Orlando

ਅੱਜ ਦਾ ਰਾਸ਼ੀਫਲ