View All Topics

ਵਿਕਰੇਤਾ ਤੋਂ ਇਸ਼ਤਿਹਾਰ

View All Topics

Search Based Ads

ਖਬਰਿਸਤਾਨ ਨੈੱਟਵਰਕ

ਸਟੋਰੀਜ਼ ਦੇਖੋ

ਖ਼ਬਰਿਸਤਾਨ ਨੈੱਟਵਰਕ: ਇਜ਼ਰਾਈਲ-ਈਰਾਨ ਜੰਗ ਦਾ ਅੱਜ ਚੌਥਾ ਦਿਨ ਹੈ। ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖ਼ਾਮੇਨੇਈ ਦੀ ਮੌਤ ਦੇ ਵਿਰੋਧ ਵਿੱਚ ਭਾਰਤ ਦੇ ਸ਼ੀਆ ਭਾਈਚਾਰੇ ਦੇ ਪ੍ਰਦਰਸ਼ਨ ਤੇਜ਼ ਹੋ ਗਏ ਹਨ। ਜੰਮੂ-ਕਸ਼ਮੀਰ ਦਾ ਸ੍ਰੀਨਗਰ ਲਗਾਤਾਰ ਦੂਜੇ ਦਿਨ ਬੰਦ ਰਿਹਾ। ਸੋਮਵਾਰ ਨੂੰ ਪ੍ਰਦਰਸ਼ਨਕਾਰੀਆਂ ਨੇ ਕਈ ਇਲਾਕਿਆਂ ਵਿੱਚ ਹੰਗਾਮਾ ਕੀਤਾ, ਜਿਸ ‘ਤੇ ਸੁਰੱਖਿਆ ਬਲਾਂ ਨੇ ਲਾਠੀਚਾਰਜ ਅਤੇ ਅੱਥਰੂ ਗੈਸ ਦਾ ਇਸਤੇਮਾਲ ਕੀਤਾ। ਕੁਝ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ, ਜਦਕਿ ਔਰਤਾਂ ਨੇ ਵੀ ਸੜਕਾਂ ‘ਤੇ ਉਤਰ ਕੇ ਵਿਰੋਧ ਪ੍ਰਦਰਸ਼ਨ ਕੀਤਾ।

ਦੂਜੇ ਪਾਸੇ, ਮਿਡਲ ਈਸਟ ਵਿੱਚ ਵਿਗੜਦੇ ਹਾਲਾਤਾਂ ਦਰਮਿਆਨ UAE ਤੋਂ ਚਾਰ ਫਲਾਈਟਾਂ ਸੋਮਵਾਰ ਦੇਰ ਰਾਤ ਦਿੱਲੀ, ਮੁੰਬਈ, ਚੇਨਈ ਅਤੇ ਬੈਂਗਲੁਰੂ ਪਹੁੰਚੀਆਂ। ਆਬੂ ਧਾਬੀ ਵਿੱਚ ਫਸੇ ਭਾਰਤੀਆਂ ਨੇ ਦੇਸ਼ ਪਰਤ ਕੇ ਸੁੱਖ ਦਾ ਸਾਹ ਲਿਆ। ਇੱਕ ਯਾਤਰੀ ਨੇ ਦੱਸਿਆ ਕਿ ਹੋਟਲ ਦੇ ਨੇੜੇ ਹੀ ਧਮਾਕਿਆਂ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਸਨ, ਜਿਸ ਕਾਰਨ ਦਹਿਸ਼ਤ ਦਾ ਮਾਹੌਲ ਸੀ।

ਹਵਾਈ ਸੇਵਾਵਾਂ ਅਤੇ ਸਰਕਾਰੀ ਅਲਰਟ

ਭਾਰਤ ਸਰਕਾਰ ਨੇ ਸਾਰੇ ਰਾਜਾਂ ਨੂੰ ਭੜਕਾਊ ਭਾਸ਼ਣਾਂ ਅਤੇ ਸੰਭਾਵੀ ਤਣਾਅ ਨੂੰ ਲੈ ਕੇ ਅਲਰਟ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਇੰਡੀਗੋ (IndiGo) ਅੱਜ ਸਊਦੀ ਅਰਬ ਦੇ ਜੇਦਾਹ ਤੋਂ ਹੈਦਰਾਬਾਦ, ਮੁੰਬਈ, ਦਿੱਲੀ ਅਤੇ ਅਹਿਮਦਾਬਾਦ ਲਈ 10 ਵਿਸ਼ੇਸ਼ ਉਡਾਣਾਂ ਚਲਾਏਗੀ। ਏਅਰ ਇੰਡੀਆ ਐਕਸਪ੍ਰੈਸ ਨੇ ਮਸਕਟ ਲਈ ਉਡਾਣਾਂ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਅਬੂ ਧਾਬੀ ਦੀ ‘ਇਤਿਹਾਦ’, ਦੁਬਈ ਦੀ ‘ਐਮੀਰੇਟਸ’ ਅਤੇ ‘ਫਲਾਈ ਦੁਬਈ’ ਨੇ ਚੋਣਵੇਂ ਅੰਤਰਰਾਸ਼ਟਰੀ ਰੂਟਾਂ ‘ਤੇ ਉਡਾਣਾਂ ਬਹਾਲ ਕਰ ਦਿੱਤੀਆਂ ਹਨ।

ਕਸ਼ਮੀਰ ‘ਚ ਹਾਲਾਤ ਤਣਾਅਪੂਰਨ

ਖ਼ਾਮੇਨੇਈ ਦੀ ਮੌਤ ਦੇ ਵਿਰੋਧ ਵਿੱਚ ਕਸ਼ਮੀਰ ਵਿੱਚ ਸਭ ਤੋਂ ਵੱਧ ਪ੍ਰਦਰਸ਼ਨ ਦੇਖਣ ਨੂੰ ਮਿਲੇ। ਸ੍ਰੀਨਗਰ ਦੇ ਬੇਮਿਨਾ ਇਲਾਕੇ ਵਿੱਚ ਸੁਰੱਖਿਆ ਬਲਾਂ ਨੇ ਭੀੜ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਛੱਡੇ। ਸ਼ੋਪੀਆਂ, ਬਾਰਾਮੂਲਾ ਅਤੇ ਬਾਂਦੀਪੋਰਾ ਵਿੱਚ ਬਾਜ਼ਾਰ ਬੰਦ ਰਹੇ, ਜਦਕਿ ਲਾਲ ਚੌਕ ਸਮੇਤ ਕਈ ਇਲਾਕਿਆਂ ਵਿੱਚ ਭਾਰੀ ਸੁਰੱਖਿਆ ਤਾਇਨਾਤ ਕੀਤੀ ਗਈ ਹੈ।

ਪ੍ਰਧਾਨ ਮੰਤਰੀ ਦੀ ਕੂਟਨੀਤਕ ਪਹਿਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ 48 ਘੰਟਿਆਂ ਵਿੱਚ ਇਜ਼ਰਾਈਲ, UAE, ਬਹਿਰੀਨ, ਸਊਦੀ ਅਰਬ ਅਤੇ ਜਾਰਡਨ ਦੇ ਚੋਟੀ ਦੇ ਨੇਤਾਵਾਂ ਨਾਲ ਗੱਲਬਾਤ ਕਰਕੇ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਅਤੇ ਹਾਲਾਤ ਬਾਰੇ ਚਰਚਾ ਕੀਤੀ ਹੈ। ਮਿਡਲ ਈਸਟ ਵਿੱਚ ਜਾਰੀ ਇਸ ਸੰਘਰਸ਼ ਦਾ ਅਸਰ ਹੁਣ ਭਾਰਤ ਦੀ ਅੰਦਰੂਨੀ ਸੁਰੱਖਿਆ, ਹਵਾਈ ਉਡਾਣਾਂ ਅਤੇ ਪ੍ਰਵਾਸੀ ਭਾਰਤੀਆਂ ‘ਤੇ ਸਾਫ਼ ਦਿਖਾਈ ਦੇ ਰਿਹਾ ਹੈ।

ਵਿਆਜ ਆਧਾਰਿਤ ਵਿਗਿਆਪਨ

|

|

ਇਸ ਖ਼ਬਰ ਨੂੰ ਇੱਥੇ ਪੜ੍ਹੋ:

|

ਜ਼ਰੂਰ ਪੜ੍ਹੋ

ਇਹਨਾਂ ਨੂੰ ਪੜ੍ਹਨਾ ਨਾ ਭੁੱਲੋ :

|

|

|

ਖ਼ਬਰਿਸਤਾਨ ਨੈੱਟਵਰਕ: ਇੰਡੋਨੇਸ਼ੀਆ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ, ਜਿੱਥੇ

|

|

|

ਖ਼ਬਰਿਸਤਾਨ ਨੈੱਟਵਰਕ: ਪੰਜਾਬ ਦੇ ਖਡੂਰ ਸਾਹਿਬ ਤੋਂ ਸਾਂਸਦ ਅੰਮ੍ਰਿਤਪਾਲ ਸਿੰਘ

|

|

|

ਖ਼ਬਰਿਸਤਾਨ ਨੈੱਟਵਰਕ: ਪੰਜਾਬ ਵਿੱਚ ਰਾਈਟ ਟੂ ਐਜੂਕੇਸ਼ਨ (RTE) ਐਕਟ ਦੇ

|

|

|

ਖ਼ਬਰਿਸਤਾਨ ਨੈੱਟਵਰਕ: ਪੰਜਾਬ ਵਿੱਚ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਘਰ

|

|

|

ਖ਼ਬਰਿਸਤਾਨ ਨੈੱਟਵਰਕ: ਪੰਜਾਬ ਵਿੱਚ ਗਰਮੀ ਨੇ ਤੇਜ਼ੀ ਨਾਲ ਆਪਣਾ ਅਸਰ

|

|

|

ਖ਼ਬਰਿਸਤਾਨ ਨੈੱਟਵਰਕ: ਟ੍ਰੇਨ ‘ਚ ਸਫ਼ਰ ਕਰਨ ਵਾਲਿਆਂ ਲਈ ਇੱਕ ਰਾਹਤ

|

|

|

ਸ਼ੁੱਕਰਵਾਰ, ੪ ਵੈਸਾਖ (ਸੰਮਤ ੫੫੮ ਨਾਨਕਸ਼ਾਹੀ) ਰਾਗੁ ਸੋਰਠਿ ਬਾਣੀ ਭਗਤ

|

|

|

ਖ਼ਬਰਿਸਤਾਨ ਨੈੱਟਵਰਕ: ਜਲੰਧਰ ਦੇ ਪੌਸ਼ ਇਲਾਕੇ ਮਾਡਲ ਟਾਊਨ ਦੀ ਗੋਲ

ਸੂਚਨਾਵਾਂ: ਸਾਡੀ ਐਪ ਡਾਊਨਲੋਡ ਕਰੋ

ਖੋਜ-ਅਧਾਰਿਤ ਵਿਗਿਆਪਨ

ਸ਼ੇਅਰ ਬਾਜ਼ਾਰ

NIFTY 50.Live - Live Chart, Live Stock Market News, Live Chart Analysis, International Charts

ਮੌਸਮ

More forecasts: 30 day forecast Orlando

ਅੱਜ ਦਾ ਰਾਸ਼ੀਫਲ