ਖ਼ਬਰਿਸਤਾਨ ਨੈੱਟਵਰਕ: ਪੰਜਾਬ ‘ਚ ਗਰਮੀ ਦਾ ਮੌਸਮ ਸ਼ੁਰੂ ਹੁੰਦੇ ਹੀ ਸੂਬੇ ‘ਚ ਪਾਵਰ ਕੱਟ ਲੱਗਣੇ ਸ਼ੁਰੂ ਹੋ ਗੀ ਹਨ। ਉੱਥੇ ਹੀ ਅੱਜ ਪਾਵਰ ਗਰਿੱਡ ਦੀ ਜ਼ਰੂਰੀ ਮੁਰੰਮਤ ਕਾਰਨ ਮੰਗਲਵਾਰ ਨੂੰ ਪਠਾਨਕੋਟ ਸ਼ਹਿਰ ਅਤੇ ਇਸ ਦੇ ਨਾਲ ਲੱਗਦੇ ਕਈ ਇਲਾਕਿਆਂ ਵਿੱਚ 8 ਘੰਟੇ ਬਿਜਲੀ ਗੁੱਲ ਰਹੇਗੀ। ਐਸ.ਡੀ.ਓ ਉੱਤਰੀ ਪਠਾਨਕੋਟ ਜਤਿੰਦਰ ਸ਼ਰਮਾ ਨੇ ਦੱਸਿਆ ਕਿ 66 ਕੇਵੀ ਰਾਣੀਪੁਰ, ਡੇਰੀਵਾਲ, ਤਾਰਾਗੜ੍ਹ, ਨਰੋਟ ਜੈਮਲ ਸਿੰਘ ਅਤੇ ਸੁਜਾਨਪੁਰ ਸਮੇਤ 11 ਕੇਵੀ ਆਨੰਦਪੁਰ ਅਤੇ ਅਬਰੋਲ ਨਗਰ ਫੀਡਰਾਂ ਦੀ ਸਪਲਾਈ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ।
ਇਸ ਤੋਂ ਇਲਾਵਾ, ਸਹਾਇਕ ਇੰਜੀਨੀਅਰ ਮਨਦੀਪ ਸੈਣੀ ਅਨੁਸਾਰ 11 ਕੇਵੀ ਪ੍ਰੀਤਪੁਰ, ਟੈਲੀਫੋਨ ਐਕਸਚੇਂਜ, ਸਿਟੀ ਅਤੇ ਸੈਲੀ ਰੋਡ ਫੀਡਰਾਂ ਦੀ ਸਪਲਾਈ ਸਵੇਰੇ 10 ਵਜੇ ਤੋਂ ਰਾਤ 8 ਵਜੇ ਤੱਕ ਪ੍ਰਭਾਵਿਤ ਰਹੇਗੀ। ਵਿਭਾਗ ਨੇ ਖਪਤਕਾਰਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਤੋਂ ਬਚਣ ਲਈ ਆਪਣੇ ਜ਼ਰੂਰੀ ਕੰਮਾਂ ਲਈ ਪਹਿਲਾਂ ਹੀ ਵਿਕਲਪਿਕ ਪ੍ਰਬੰਧ ਕਰ ਲੈਣ।