ਖ਼ਬਰਿਸਤਾਨ ਨੈੱਟਵਰਕ: 2 ਅਗਸਤ 2027 ਨੂੰ ਇੱਕ ਖਾਸ ਪੂਰਨ ਸੂਰਜ ਗ੍ਰਹਿਣ ਹੋਣ ਵਾਲਾ ਹੈ, ਜਿਸਦਾ ਦੁਨੀਆ ਭਰ ਦੇ ਵਿਗਿਆਨੀ ਤੇ ਲੋਕ ਇੰਤਜ਼ਾਰ ਕਰ ਰਹੇ ਹਨ। ਇਸਨੂੰ 21ਵੀਂ ਸਦੀ ਦਾ ਸਭ ਤੋਂ ਲੰਮਾ ਸੂਰਜ ਗ੍ਰਹਿਣ ਮੰਨਿਆ ਜਾ ਰਿਹਾ ਹੈ। ਇਸ ਦੌਰਾਨ ਚੰਦਰਮਾ ਪੂਰੀ ਤਰ੍ਹਾਂ ਸੂਰਜ ਨੂੰ ਢੱਕ ਲਵੇਗਾ ਅਤੇ ਕੁਝ ਥਾਵਾਂ ‘ਤੇ ਲਗਭਗ 6 ਮਿੰਟ 23 ਸਕਿੰਟ ਲਈ ਹਨੇਰਾ ਹੋ ਜਾਵੇਗਾ।
ਇਹ ਗ੍ਰਹਿਣ ਇਸ ਲਈ ਲੰਮਾ ਹੋਵੇਗਾ ਕਿਉਂਕਿ ਉਸ ਵੇਲੇ ਚੰਦਰਮਾ ਧਰਤੀ ਦੇ ਨੇੜੇ ਹੋਵੇਗਾ, ਜਿਸ ਨਾਲ ਉਹ ਵੱਡਾ ਦਿੱਸੇਗਾ ਅਤੇ ਸੂਰਜ ਨੂੰ ਵੱਧ ਸਮੇਂ ਲਈ ਢੱਕ ਸਕੇਗਾ।
ਇਹ ਸੂਰਜ ਗ੍ਰਹਿਣ ਸਪੇਨ, ਮੋਰੱਕੋ, ਮਿਸਰ, ਸਾਊਦੀ ਅਰਬ ਵਰਗੇ ਕਈ ਦੇਸ਼ਾਂ ਵਿੱਚ ਦਿੱਸੇਗਾ। ਸਭ ਤੋਂ ਵਧੀਆ ਨਜ਼ਾਰਾ ਮਿਸਰ ਦੇ ਲਕਸਰ ਸ਼ਹਿਰ ਵਿੱਚ ਵੇਖਣ ਨੂੰ ਮਿਲੇਗਾ। ਹਾਲਾਂਕਿ ਭਾਰਤ ਵਿੱਚ ਇਹ ਸੂਰਜ ਗ੍ਰਹਿਣ ਨਹੀਂ ਦਿੱਸੇਗਾ, ਕਿਉਂਕਿ ਇਸਦਾ ਰਸਤਾ ਭਾਰਤ ਤੋਂ ਨਹੀਂ ਲੰਘਦਾ।