ਆਰੀਆ ਸਮਾਜ ਨਵਾਂਸ਼ਹਿਰ ਤੇ ਆਰਟ ਆਫ ਲਿਵਿੰਗ ਸੰਸਥਾ ਦੇ ਸਹਿਯੋਗ ਨਾਲ ਪੰਜ ਦਰਿਆਵਾਂ ਦੀ ਧਰਤੀ ਦਾ ਜਲ ਸੰਕਟ ਵਿਸ਼ੇ 'ਤੇ ਹਰਿਆਵਲ ਪੰਜਾਬ ਜਿਲ੍ਹਾ ਸ਼ਹੀਦ ਭਗਤ ਨਗਰ ਨੇ ਆਰ ਕੇ ਆਰੀਆ ਕਾਲਜ ਵਿਖੇ ਸੈਮੀਨਾਰ ਦਾ ਆਯੋਜਨ ਕੀਤਾ। ਸੈਮੀਨਾਰ ਦੀ ਸ਼ੁਰੁਆਤ ਜੋਤ ਜਗਾ ਕੇ ਕੀਤੀ ਗਈ ਜਿਸ ਵਿੱਚ ਵਿਸ਼ੇਸ਼ ਰੂਪ ਵਿੱਚ ਆਰੀਆ ਸਮਾਜ ਦੇ ਉਪ ਪ੍ਰਧਾਨ ਵਿਨੋਦ ਭਾਰਦਵਾਜ , ਹਰਿਆਵਲ ਪੰਜਾਬ ਦੇ ਪ੍ਰਾਂਤ ਸੰਜੋਜਕ ਪ੍ਰਵੀਨ ਕੁਮਾਰ , ਵਾਤਾਵਰਣ ਪ੍ਰੇਮੀ ਨਰਿੰਦਰ ਜੈਨ ,ਸੁਸ਼ੀਲ ਪੂਰੀ , ਮੋਟੀਵੇਸ਼ਨਲ ਸਪੀਕਰ ਕੇਸ਼ਵ ਜੈਨ , ਵਰੁਣ ਮਿੱਤਰਾ ਤੋਂ ਰਾਜੇਸ਼ ਸ਼ਰਮਾ ,ਤੇ ਜਿਲਾ ਸੰਜੋਜਕ ਮਨੋਜ ਕੰਡਾ ਮੌਜੂਦ ਰਹੇ।
ਸੈਮੀਨਾਰ ਦੀ ਸ਼ੁਰੂਆਤ ਵਿੱਚ ਇਕ ਵੀਡੀਓ ਦਿਖਾਈ ਗਈ ਜਿਸ ਵਿਚ ਪੰਜਾਬ ਵਿੱਚ ਪਾਣੀ ਦੀ ਮੌਜੂਦਾ ਸਥਿਤੀ ਤੋਂ ਸਭ ਨੂੰ ਜਾਣੂ ਕਰਵਾਇਆ ਗਿਆ। ਜਿਸ ਵਿਚ ਇਹ ਦੱਸਿਆ ਗਿਆ ਕਿ ਪੰਜਾਬ ਵਿੱਚ ਅਸੀਂ 70% ਪਾਣੀ ਜਮੀਨ ਹੇਠੋਂ ਕੱਢ ਰਹੇਂ ਹਾਂ ਅਤੇ ਸਿਰਫ 5% ਪਾਣੀ ਹੀ ਜਮੀਨ ਦੇ ਅੰਦਰ ਭੇਜ ਰਹੇ ਹਾਂ।
ਵੱਧ ਤੋਂ ਵੱਧ ਰੁੱਖ ਲਗਾਉਣ ਦੀ ਜਰੂਰਤ - ਕੇਸ਼ਵ ਜੈਨ
ਵੀਡੀਓ ਤੋਂ ਬਾਅਦ ਵਿਸ਼ਾ ਮਾਹਿਰ ਕੇਸ਼ਵ ਜੈਨ ਨੇ ਆਪਣੇ ਵਿਚਾਰ ਸਭ ਨਾਲ ਸਾਂਝੇ ਕੀਤੇ ਜਿਸ ਵਿਚ ਉਹਨਾਂ ਨੇ ਦੱਸਿਆ ਕਿ ਪਾਣੀ ਤੇ ਜਿੰਦਗਾਨੀ ਇਕ ਦੂਜੇ ਦੇ ਪੂਰਕ ਹਨ। ਉਹਨਾਂ ਨੇ ਇਕ ਪ੍ਰੈਕਟੀਕਲ ਉਧਾਹਰਣ ਦੇ ਕੇ ਸਮਜਾਇਆ ਕਿ ਕਿਵੇਂ ਰੁੱਖ ਪਾਣੀ ਨੂੰ ਰੋਕ ਕੇ ਧਰਤੀ ਹੇਠ ਨੀਚੇ ਭੇਜਦੇ ਹਨ ਅਤੇ ਆਲੇ ਦੁਆਲੇ ਹਵਾ ਵਿਚੋਂ ਨਮੀ ਨੂੰ ਇੱਕਠੀ ਕਰਕੇ ਵਰਖਾ ਕਰਵਾਉਣ ਵਿਚ ਆਪਣੀ ਭੂਮਿਕਾ ਨਿਭਾਉਂਦੇ ਹਨ। ਉਹਨਾਂ ਨੇ ਦਸਿਆ ਕਿ ਪੰਜਾਬ ਦੇ ਜਮੀਨੀ ਹੇਠ ਪਾਣੀ ਨੂੰ ਜੇਕਰ ਵਧਾਉਣਾ ਹੈ ਤਾਂ ਸਾਨੂੰ ਜੰਗਲੀ ਖੇਤਰ ਨੂੰ ਵਧਾਉਣਾ ਪਵੇਗਾ ਅਤੇ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਜਰੂਰਤ ਹੈ। ਉਹਨਾਂ ਨੇ ਕਿਹਾ ਕਿ ਧਰਤੀ ਤੇ ਪਾਣੀ ਦੇ ਪ੍ਰਤੀ ਚਿੰਤੰਤ ਤਾਂ ਸਭ ਹਨ ਪਰ ਕਾਰਜਸ਼ੀਲ ਬਹੁਤ ਘੱਟ ਲੋਕ ਹਨ। ਉਹਨਾਂ ਨੇ ਦੱਸਿਆ ਕਿ ਪੰਜਾਬ ਵਿੱਚ ਅਸੀਂ 70% ਪਾਣੀ ਜਮੀਨ ਹੇਠੋਂ ਕੱਢ ਰਹੇਂ ਹਾਂ ਅਤੇ ਸਿਰਫ 5% ਪਾਣੀ ਹੀ ਜਮੀਨ ਦੇ ਅੰਦਰ ਭੇਜ ਰਹੇ ਹਾਂ ਅਤੇ ਰੁੱਖ ਲਗਾ ਕੇ ਅਸੀਂ ਇੱਸ ਪ੍ਰਕ੍ਰਿਆ ਵਿੱਚ ਵਾਧਾ ਕਰ ਸਕਦੇ ਹਾਂ।
ਕੁਦਰਤ ਦਾ ਬਖ਼ਸ਼ਿਆ ਪਾਣੀ ਸੰਭਾਲਿਆ ਜਾ ਸਕਦਾ ਹੈ - ਵਰੁਣ ਮਿੱਤਰਾ ਤੇ ਰਾਜੇਸ਼ ਸ਼ਰਮਾ
ਵਰੁਣ ਮਿੱਤਰਾ ਤੇ ਰਾਜੇਸ਼ ਸ਼ਰਮਾ ਅਤੇ ਉਹਨਾਂ ਦੀ ਟੀਮ ਨੇ ਵਿਸਤਾਰਪੂਰਵਕ ਪੰਜਾਬ ਵਿੱਚ ਚੱਲ ਰਹੇ ਪ੍ਰੋਜੈਕਟਾਂ ਬਾਰੇ ਦੱਸਿਆ। ਉਹਨਾਂ ਨੇ ਕਿਹਾ ਕਿ ਮੀਹਂ ਦੇ ਪਾਣੀ ਦੀ ਸੰਭਾਲ ਨਾਲ 65% ਬਰਸਾਤੀ ਪਾਣੀ ਸਮੁੰਦਰ ਵਿੱਚ ਜਾਣ ਤੋਂ ਰੋਕਿਆ ਜਾ ਸਕਦਾ ਹੈ। ਉਹਨਾਂ ਨੇ ਕਿਹਾ ਕਿ ਪਾਣੀ ਜੀਵਨ ਦਾ ਮੂਲ ਆਧਾਰ ਹੈ। ਪਾਣੀ ਤੋਂ ਬਿਨਾ ਨਾ ਤਾਂ ਜੀਵਨ ਦੀ ਕਲਪਨਾ ਕੀਤੀ ਜਾ ਸਕਦੀ ਹੈ ਅਤੇ ਨਾ ਹੀ ਪਾਣੀ ਨੂੰ ਬਨਾਵਟੀ ਤਰੀਕੇ ਨਾਲ ਬਣਾਇਆ ਜਾ ਸਕਦਾ ਹੈ। ਸਿਰਫ਼ ਕੁਦਰਤ ਦਾ ਬਖ਼ਸ਼ਿਆ ਪਾਣੀ ਸੰਭਾਲਿਆ ਜਾ ਸਕਦਾ ਹੈ। ਪਾਣੀ ਦਾ ਮੂਲ ਸਰੋਤ ਮੀਂਹ ਨੂੰ ਮੰਨਿਆ ਜਾਂਦਾ ਹੈ। ਸਾਡੇ ਦੇਸ਼ ਵਿਚ ਬਾਰਿਸ਼ ਤਾਂ ਬਹੁਤ ਹੁੰਦੀ ਹੈ (ਅੰਦਾਜ਼ਨ 4000 ਅਰਬ ਘਣ ਮੀਟਰ) ਪਰ ਅਸੀਂ ਸਿਰਫ਼ 8% (320 ਅਰਬ ਘਣ ਮੀਟਰ) ਹੀ ਸੰਭਾਲਦੇ ਹਾਂ। ਬਾਕੀ ਪਾਣੀ ਅਜਾਈਂ ਚਲਿਆ ਜਾਂਦਾ ਹੈ। ਪਾਣੀ ਦੇ ਸਾਡੇ ਕੋਲ ਦੋ ਮੁੱਖ ਸੋਮੇ ਹਨ- ਧਰਤੀ ਉਪਰਲਾ (ਦਰਿਆਈ ਪਾਣੀ) ਅਤੇ ਦੂਸਰਾ ਧਰਤੀ ਹੇਠਲਾ ਪਾਣੀ। ਤੰਦਰੁਸਤ ਜ਼ਿੰਦਗੀ ਦੇ ਲਈ ਪਾਣੀ ਦਾ ਮਿਲਣਾ ਅਤੇ ਸ਼ੁੱਧਤਾ ਦੋਵੇ ਜ਼ਰੂਰੀ ਹਨ ਪਰ ਪੰਜਾਬ ਇਸ ਸਮੇਂ ਆਪਣੇ ਦੋਹਾਂ ਪ੍ਰਕਾਰ ਦੇ ਸੋਮਿਆਂ ਦੇ ਨਾਲ ਦੋਹਾਂ ਪੱਖਾਂ ਤੋਂ ਬੁਰੀ ਤਰ੍ਹਾਂ ਸੰਕਟ ਵਿਚ ਘਿਰਿਆ ਹੋਇਆ ਹੈ। ਸੋ ਸਾਨੂੰ ਬਰਸਾਤੀ ਪਾਣੀ ਸੰਭਾਲਣ ਵਾਸਤੇ ਸਮੂਹਿਕ ਪ੍ਰਯਾਸ ਕਰਨੇ ਚਾਹੀਦੇ ਹਨ।
ਵਿਰਾਸਤੀ ਰੁੱਖ ਜ਼ਿਆਦਾ ਤੋਂ ਜ਼ਿਆਦਾ ਲਗਾਈਏ - ਪੰਜਾਬ ਸੰਜੋਜਕ
ਹਰਿਆਵਲ ਪੰਜਾਬ ਦੇ ਪੰਜਾਬ ਸੰਜੋਜਕ ਨੇ ਦੱਸਿਆ ਕਿ ਸਾਨੂੰ ਵਿਰਾਸਤੀ ਪੋਧੇ ਲਗਾਉਣੇ ਚਾਹੀਦੇ ਹਨ ਜੋ ਕਿ ਬਰਸਾਤੀ ਪਾਣੀ ਨੂੰ ਧਰਤੀ ਹੇਠ ਭੇਜਣ ਵਿੱਚ ਸਹਾਇਕ ਹਨ। ਜਿਸ ਬੂਟੇ ਦੀ ਜਿੰਨੀ ਵੱਡੀ ਸ਼ਤੱਰੀ ਅਤੇ ਪੱਤੇ ਹੁੰਦੇ ਹਨ ਉਹ ਉਹਨਾਂ ਜਾਈਦਾ ਪਾਣੀ ਸੰਭਾਲਦਾ ਹੈ।ਕੁਦਰਤ ਨੇ ਰਿਚਾਰਜ ਕਰਨ ਦਾ ਬੰਦੋਬਸਤ ਕੀਤਾ ਹੀ ਹੋਇਆ ਹੈ। ਬੂਟੇ ਵਰਖਾ ਲੈ ਕੇ ਆਉਣ ਵਿੱਚ ਵੀ ਸਹਾਇਕ ਹੈ ਅਤੇ ਪਾਣੀ ਨੂੰ ਰਿਚਾਰਜ ਕਰਨ ਦੇ ਵਿਚ ਵੀ ਸਹਾਇਕ ਹਨ। ਉਹਨਾਂ ਨੇ ਦੱਸਿਆ ਕਿ ਪਾਣੀ ਅਤੇ ਪੰਛੀ ਜੇਕਰ ਬਚਾਉਣਾ ਹੈ ਤਾਂ ਵੱਧ ਤੋਂ ਵੱਧ ਵਿਰਾਸਤੀ ਰੁੱਖ ਲਗਾਉ । ਉਹਨਾਂ ਨੇ ਦੱਸਿਆ ਕਿ ਅਸੀਂ ਬਨਾਵਟੀ ਪੋਧੇ ਲਗਾਉਣ ਦੀ ਬਜਾਏ ਵਿਰਾਸਤੀ ਰੁੱਖ ਜ਼ਿਆਦਾ ਲਗਾਈਏ ਤਾਕਿ ਪੰਛੀ ਅਤੇ ਪਾਣੀ ਨੂੰ ਬਚਾਇਆ ਜਾ ਸਕੇ। ਉਹਨਾਂ ਨੇ ਦੱਸਿਆ ਕਿ ਕੁਦਰਤ ਦੀ ਪੂਜਾ ਹੀ ਭਗਵਾਨ ਦੀ ਪੂਜਾ ਹੈ। ਉਹਨਾਂ ਨੇ ਹਰਿਆਵਲ ਪੰਜਾਬ ਦੁਆਰਾ 14 ਫਰਵਰੀ 2024 ਤੋਂ ਸ਼ੁਰੂ ਕੀਤੇ ਜਾਣ ਵਾਲੇ 'ਏਕ ਪੇੜ ਦੇਸ਼ ਦੇ ਨਾਮ' ਅਭਿਆਨ ਬਾਰੇ ਵਿਸਤਾਰ ਬਾਰੇ ਵੀ ਦੱਸਿਆ।
ਆਰੀਆ ਸਮਾਜ ਦੇ ਉਪ ਪ੍ਰਧਾਨ ਵਿਨੋਦ ਭਾਰਦਵਾਜ ਨੇ ਸਾਰੇ ਵਿਸ਼ਾ ਮਾਹਿਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਮਹਾਰਿਸ਼ੀ ਦਯਾਨੰਦ ਜੀ ਨੇ ਸਾਨੂੰ ਸਾਰਿਆਂ ਨੂੰ ਪ੍ਰਕ੍ਰਿਤੀ ਨੂੰ ਬਚਾਉਣ ਦਾ ਸੰਦੇਸ਼ ਦਿੱਤਾ। ਵਾਤਾਵਰਨ ਨੂੰ ਬਚਾਉਣਾ ਸਾਡੀ ਸਮੂਹਿਕ ਜਿੰਮੇਵਾਰੀ ਹੈ ਅਤੇ ਇਸ ਲਈ ਸਾਂਝੇ ਯਤਨਾ ਦੀ ਲੋੜ ਹੈ। ਆਪਣੀ ਆਉਣ ਵਾਲੀ ਪੀੜੀ ਲਈ ਸਾਨੂੰ ਇਕ ਚੰਗਾ ਵਾਤਾਵਰਣ ਛੱਡ ਕੇ ਜਾਣ ਦੀ ਲੋੜ ਹੈ।
ਇਹ ਰਹੇ ਮੌਜੂਦ
ਇੱਸ ਮੌਕੇ ਤੇ ਪਰਮਜੀਤ ਸਿੰਘ ਖਾਲਸਾ , ਸਰਦਾਰ ਤਰਲੋਕ ਸਿੰਘ ਸੇਠੀ , ਸੁਨਿਧੀ ਮਿਗਲਾਨੀ , ਕਿਸ਼ੋਰ ਕੁਮਾਰ ਵਿੱਜ , ਸਰਦਾਰ ਬਿਕਰਮਜੀਤ ਸਿੰਘ ਜੀ, ਅਨਿਲ ਕੇਸਰ , ਅਮਿਤ ਸ਼ਰਮਾ , ਪ੍ਰਵੀਨ ਸਰੀਨ , ਅਰਵਿੰਦ ਨਾਰਦ ,ਰਵੀਸ਼ ਦੱਤਾ , ਡਾਕਟਰ ਪਰਦੀਪ ਅਰੋੜਾ , ਸੰਜੀਵ ਦੁੱਗਲ , ਸੁਰੇਸ਼ ਸ਼ਰਮਾ , ਰਵੀਸ਼ ਦੱਤਾ , ਮਨੋਜ ਜਗਪਾਲ , ਹਤਿੰਦਰ ਖੰਨਾ , ਅੰਕੁਸ਼ ਨਿਝਾਵਨ , ਰਵੀ ਗੌਤਮ , ਅਮਿਤ ਸੂਦ , ਸਤਨਾਮ ਸਹਿਜਲ , ਸਹਿਤ ਆਰ ਕੇ ਆਰੀਆ ਕਾਲਜ ਨਵਾਂਸ਼ਹਿਰ , ਬੀ.ਐਲ.ਐਮ ਗਰਲਜ਼ ਕਾਲਜ ਨਵਾਂਸ਼ਹਿਰ , ਡੀ.ਐਨ ਕਾਲਜ ਆਫ਼ ਐਜੂਕੇਸ਼ਨ, ਦੋਆਬਾ ਆਰੀਆ ਸੀਨੀਅਰ ਸੈਕੰਡਰੀ ਸਕੂਲ, ਭਗਵਾਨ ਮਹਾਵੀਰ ਪਬਲਿਕ ਸਕੂਲ ਬੰਗਾ, ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਵਾਤਾਵਰਣ ਸੰਭਾਲ ਅਫਸਰ ਮੌਜੂਦ ਰਹੇ।