ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕੈਬਨਿਟ ਮੀਟਿੰਗ ਤੋਂ ਬਾਅਦ 272 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਸਹਿਕਾਰੀ ਸਭਾਵਾਂ ਦੇ 272 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਜਿੰਨੇ ਚੰਗੇ ਅੰਕ ਹੋਣਗੇ, ਉਨੀ ਹੀ ਵਧੀਆ ਨੌਕਰੀ ਦਿੱਤੀ ਜਾਵੇਗੀ। ਅਜਿਹਾ ਕੋਈ ਕੰਮ ਨਹੀਂ ਜੋ ਕੁੜੀਆਂ ਨਹੀਂ ਕਰ ਸਕਦੀਆਂ। ਕੰਮ ਰਿਸ਼ਵਤ ਤੋਂ ਬਿਨਾਂ ਹੋਵੇਗਾ ਅਤੇ ਕਿਸੇ ਦੀ ਸਿਫ਼ਾਰਸ਼ ਦੀ ਲੋੜ ਨਹੀਂ ਪਵੇਗੀ। ਉਹਨਾਂ ਨੇ ਅੱਗੇ ਕਿਹਾ ਕਿ ਅਸੀਂ ਤੁਹਾਨੂੰ ਨੌਕਰੀ ਲਈ ਸਟੇਸ਼ਨ ਚੁਣਨ ਦਾ ਵਿਕਲਪ ਦੇ ਰਹੇ ਹਾਂ। ਜਿਸ ਵਿੱਚ ਨੌਜਵਾਨ ਮੈਰਿਟ ਸੂਚੀ ਅਨੁਸਾਰ ਨੌਕਰੀ ਲਈ ਆਪਣਾ ਸਟੇਸ਼ਨ ਚੁਣ ਸਕਣਗੇ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਪੜ੍ਹਾਈ ਵੱਲ ਧਿਆਨ ਦੇਣ ਦੀ ਲੋੜ ਹੈ। ਪੰਜਾਬ ਵਿੱਚ ਸਾਡੀ ਸਰਕਾਰ ਨੇ ਡੇਢ ਸਾਲ ਵਿੱਚ ਹੁਣ ਤੱਕ ਕੁੱਲ 37 ਹਜ਼ਾਰ ਨੌਕਰੀਆਂ ਦਿੱਤੀਆਂ ਹਨ।
ਪਟਵਾਰੀਆਂ ਦੀਆਂ 712 ਅਸਾਮੀਆਂ ਹਟਾਈਆਂ ਗਈਆਂ
ਪਟਵਾਰੀਆਂ ਦੀ ਹੜਤਾਲ ਦੀ ਉਦਾਹਰਣ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਵੀ ਪਟਵਾਰੀ ਹੜਤਾਲ 'ਤੇ ਗਏ ਤਾਂ ਅਗਲੇ ਦਿਨ 712 ਅਸਾਮੀਆਂ ਹਟਾ ਦਿੱਤੀਆਂ ਗਈਆਂ।
ਵਿਰੋਧੀ ਧਿਰ ਨੂੰ ਬਣਾਇਆ ਨਿਸ਼ਾਨਾ
ਵਿਰੋਧੀ ਧਿਰ 'ਤੇ ਨਿਸ਼ਾਨਾ ਸਾਧਦੇ ਹੋਏ ਮਾਨ ਨੇ ਕਿਹਾ ਕਿ ਕਿਸੇ ਵੀ ਭ੍ਰਿਸ਼ਟਾਚਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ। ਭ੍ਰਿਸ਼ਟਾਚਾਰ ਦਾ ਪੈਸਾ ਜ਼ਬਤ ਕੀਤਾ ਜਾ ਰਿਹਾ ਹੈ। ਲੋਕਾਂ ਦਾ ਪੈਸਾ ਲੁੱਟਣ ਵਾਲਿਆਂ ਦੇ ਪੈਸੇ ਨਾਲ ਖਜ਼ਾਨਾ ਭਰਿਆ ਜਾਵੇਗਾ।