ਪਾਕਿਸਤਾਨ ਤੋਂ ਇਰਾਕ ਜਾ ਰਹੀ ਬੱਸ ਹਾਦਸਾਗ੍ਰਸਤ, 28 ਲੋਕਾਂ ਦੀ ਮੌਤ, ਕਈ ਜ਼ਖਮੀ
ਪਾਕਿਸਤਾਨ ਤੋਂ ਇਰਾਕ ਜਾ ਰਹੀ ਬੱਸ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਵਿਚ ਕਈ ਯਾਤਰੀਆਂ ਦੀ ਜਾਨ ਚਲੀ ਗਈ।
28 ਯਾਤਰੀਆਂ ਦੀ ਮੌਤ
ਦੱਸ ਦੇਈਏ ਕਿ ਸ਼ੀਆ ਸ਼ਰਧਾਲੂਆਂ ਦੀ ਬੱਸ ਮੱਧ ਈਰਾਨ ਵਿੱਚ ਹਾਦਸਾਗ੍ਰਸਤ ਹੋ ਗਈ, ਜਿਸ ਵਿੱਚ ਘੱਟੋ-ਘੱਟ 28 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ 'ਚ 23 ਹੋਰ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ 'ਚੋਂ 14 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਹਾਦਸੇ ਦੇ ਸਮੇਂ ਬੱਸ ਵਿੱਚ 51 ਲੋਕ ਸਵਾਰ ਸਨ। ਸ਼ਰਧਾਲੂ ਅਰਬੈਨ ਮਨਾਉਣ ਲਈ ਇਰਾਕ ਜਾ ਰਹੇ ਸਨ, ਜੋ ਕਿ 7ਵੀਂ ਸਦੀ ਦੇ ਇੱਕ ਸ਼ੀਆ ਸੰਤ ਦੀ ਮੌਤ ਤੋਂ ਬਾਅਦ 40ਵੇਂ ਦਿਨ ਮਨਾਇਆ ਜਾਂਦਾ ਹੈ।
'Pakistan to Iraq','bus accident','Iraq','bus carrying pilgrims met with an accident'