ਮੋਗਾ ‘ਚ ਅੱਜ ਸਵੇਰੇ ਸਕੂਟੀ ਦੇ ਸ਼ੋਅਰੂਮ ਨੂੰ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਜਿਸ ਕਾਰਨ ਲੱਖਾਂ ਦਾ ਨੁਕਸਾਨ ਹੋਇਆ ਫਾਇਰ ਬ੍ਰਿਗੇਡ ਨੇ ਮੌਕੇ ‘ਤੇ ਪਹੁੰਚ ਕੇ ਬੜੀ ਮੁਸ਼ਕਲ ਨਾਲ ਅੱਗ ‘ਤੇ ਕਾਬੂ ਪਾਇਆ। ਸ਼ੋਅਰੂਮ ਮਾਲਕ ਅਨੁਸਾਰ ਕਰੀਬ 15 ਤੋਂ 20 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।
ਸ਼ਾਰਟ ਸਰਕਟ ਕਾਰਨ ਲੱਗੀ ਅੱਗ
ਜਾਣਕਾਰੀ ਮੁਤਾਬਕ ਮੋਗਾ ਦੇ ਜੀ.ਟੀ. ਰੋਡ 'ਤੇ ਗਲੀ 'ਚ ਸਥਿਤ ਨਿਉ ਐੱਸ.ਬੀ. ਆਟੋ 'ਚ ਸਵੇਰੇ 6 ਵਜੇ ਦੇ ਕਰੀਬ ਸ਼ੋਅ ਰੂਮ 'ਚ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗ ਗਈ | ਅੱਗ ਨੇ ਹੌਲੀ-ਹੌਲੀ ਭਿਆਨਕ ਰੂਪ ਧਾਰਨ ਕਰ ਲਿਆ। ਜਿਸ ਕਾਰਨ ਭਾਰੀ ਮਾਤਰਾ 'ਚ ਨਵੀਆਂ ਬੈਟਰੀਆਂ ਵਾਲੀਆਂ ਸਕੂਟੀਆਂ ਸੜ ਗਈਆਂ|
ਲੱਖਾਂ ਦਾ ਸਾਮਾਨ ਸੜ ਕੇ ਹੋਇਆ ਸਵਾਹ
ਸ਼ੋਅਰੂਮ ਦੇ ਮਾਲਕ ਨੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਸੈਰ ਕਰਨ ਨਿਕਲਿਆ ਤਾਂ ਦੇਖਿਆ ਤਾਂ ਸ਼ੋਅਰੂਮ ਚੋਂ ਧੂੰਆਂ ਨਿਕਲ ਰਿਹਾ ਸੀ ਤਾਂ ਜਦ ਸ਼ੋਅਰੂਮ ਅੰਦਰ ਦੇਖਿਆ ਤਾਂ ਅੱਗ ਲੱਗਣ ਕਾਰਨ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ | ਕਰੀਬ 35 ਤੋਂ 40 ਸਕੂਟਰੀਆਂ ਸੜ ਗਈਆਂ | ਫਾਇਰ ਬ੍ਰਿਗੇਡ ਨੇ ਬੜੀ ਮੁਸ਼ੱਕਤ ਨਾਲ ਅੱਗ ‘ਤੇ ਕਾਬੂ ਪਾਇਆ। 15 ਤੋਂ 20 ਲੱਖ ਰੁਪਏ ਦਾ ਨੁਕਸਾਨ ਹੋ ਗਿਆ।