ਖ਼ਬਰਿਸਤਾਨ ਨੈੱਟਵਰਕ : ਲੜਕੀ ਤੋਂ ਲੜਕਾ ਬਣੇ ਸ਼ਰਦ ਸਿੰਘ ਹੁਣ ਪਿਤਾ ਬਣ ਗਏ ਹਨ। ਲੜਕੀ ਦੇ ਰੂਪ ਵਿਚ ਪੈਦਾ ਹੋਏ ਤੇ ਫਿਰ ਜੈਂਡਰ ਚੇਂਜ ਕਰਵਾਇਆ, ਹੁਣ ਵਿਆਹ ਤੋਂ ਬਾਅਦ ਉਨ੍ਹਾਂ ਘਰ ਪੁੱਤਰ ਪੈਦਾ ਹੋਇਆ ਹੈ। ਮਾਮਲਾ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਦਾ ਹੈ।
ਰਿਪੋਰਟ ਮੁਤਾਬਕ ਸ਼ਰਦ ਸਿੰਘ ਆਪਣਾ ਜੈਂਡਰ ਚੇਂਜ ਕਰਵਾ ਕੇ ਲੜਕੀ ਤੋਂ ਲੜਕਾ ਬਣ ਗਏ। ਪਹਿਲਾਂ ਉਨ੍ਹਾਂ ਦਾ ਨਾਂ ਸਰਿਤਾ ਹੋਇਆ ਕਰਦਾ ਸੀ ਤੇ ਬਾਅਦ ਵਿਚ ਸ਼ਰਦ ਸਿੰਘ ਵਜੋਂ ਜਾਣੇ ਜਾਣ ਲੱਗੇ। ਉਸ ਕੋਲ ਇਸ ਲਈ ਸਰਕਾਰੀ ਸਰਟੀਫਿਕੇਟ ਵੀ ਹੈ।
ਸ਼ਰਧ ਸਿੰਘ ਨੇ ਬੀ.ਐੱਡ ਕਰਨ ਤੋਂ ਬਾਅਦ ਸਾਲ 2020 ਵਿੱਚ ਅਧਿਆਪਕ ਯੋਗਤਾ ਪ੍ਰੀਖਿਆ ਪਾਸ ਕੀਤੀ ਅਤੇ ਮੁੱਢਲੀ ਸਿੱਖਿਆ ਵਿਭਾਗ ਵਿੱਚ ਅਧਿਆਪਕ ਦੀ ਨੌਕਰੀ ਪ੍ਰਾਪਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਲਿੰਗ ਚੇਂਜ ਦੀ ਪ੍ਰਕਿਰਿਆ ਸ਼ੁਰੂ ਕੀਤੀ ਅਤੇ ਥੈਰੇਪੀ ਤੋਂ ਬਾਅਦ ਉਸ ਦੇ ਚਿਹਰੇ 'ਤੇ ਦਾੜ੍ਹੀ ਅਤੇ ਮੁੱਛਾਂ ਵਧਣ ਲੱਗੀਆਂ ਅਤੇ ਉਸ ਦੀ ਆਵਾਜ਼ ਵਿਚ ਭਾਰੀਪਨ ਆਉਣਾ ਸ਼ੁਰੂ ਹੋ ਗਿਆ।
2 ਸਾਲ ਪਹਿਲਾ ਕਰਵਾਇਆ ਵਿਆਹ
23 ਨਵੰਬਰ 2023 ਨੂੰ ਆਪਣੀ ਪ੍ਰੇਮਿਕਾ ਸਵਿਤਾ ਸਿੰਘ ਨਾਲ ਸ਼ਰਦ ਨੇ 2 ਸਾਲ ਪਹਿਲਾਂ ਵਿਆਹ ਕਰਵਾ ਲਿਆ, ਜੋ ਕਿ ਪੀਲੀਭੀਤ ਦੀ ਰਹਿਣ ਵਾਲੀ ਹੈ ਤੇ ਹੁਣ ਉਨ੍ਹਾਂ ਘਰ ਪੁੱਤਰ ਦਾ ਜਨਮ ਹੋਇਆ ਹੈ। ਪੁੱਤਰ ਦੇ ਜਨਮ ਨਾਲ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ। ਨਿੱਜੀ ਹਸਪਤਾਲ ਦੇ ਡਾਕਟਰ ਜੈਨ ਨੇ ਕਿਹਾ ਕਿ ਮਾਂ ਅਤੇ ਬੱਚਾ ਦੋਵੇਂ ਸਿਹਤਮੰਦ ਹਨ।
26 ਸਾਲਾਂ ਬਾਅਦ ਘਰ ਵਿਚ ਪੁੱਤਰ ਦਾ ਜਨਮ
ਖੁਸ਼ੀ ਨੂੰ ਸਾਂਝਾ ਕਰਦੇ ਹੋਏ ਸ਼ਰਦ ਸਿੰਘ ਨੇ ਕਿਹਾ ਕਿ ਮੇਰੀ ਪਤਨੀ ਸਵਿਤਾ ਸਿੰਘ ਨੇ 10-15 ਸਾਲ ਪਹਿਲਾਂ ਜੋ ਸੁਪਨਾ ਦੇਖਿਆ ਸੀ, ਉਹ ਅੱਜ ਪੂਰਾ ਹੋ ਗਿਆ ਹੈ। ਸਾਡੇ ਪਰਿਵਾਰ ਵਿੱਚ 26 ਸਾਲਾਂ ਬਾਅਦ ਇੱਕ ਪੁੱਤਰ ਦਾ ਜਨਮ ਹੋਇਆ ਹੈ।