ਖ਼ਬਰਿਸਤਾਨ ਨੈੱਟਵਰਕ:ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਵਰਗੇ ਹਾਲਾਤ ਦੇ ਮੱਦੇਨਜ਼ਰ, ਜਲੰਧਰ ਪ੍ਰਸ਼ਾਸਨ ਨੇ ਉਨ੍ਹਾਂ ਥਾਵਾਂ ਦੀ ਸੂਚੀ ਜਾਰੀ ਕੀਤੀ ਹੈ ਜਿੱਥੇ ਐਮਰਜੈਂਸੀ ਦੀ ਸਥਿਤੀ ਵਿੱਚ ਸ਼ਹਿਰ ਦੇ ਲੋਕਾਂ ਨੂੰ ਸ਼ਿਫਟ ਕੀਤਾ ਜਾਵੇਗਾ। ਜਿਸ ਬਾਰੇ ਦੱਸਿਆ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਉਨ੍ਹਾਂ ਖੇਤਰਾਂ ਦੀ ਸੂਚੀ ਤਿਆਰ ਕੀਤੀ ਹੈ ਜਿੱਥੇ ਲੋਕਾਂ ਨੂੰ ਸ਼ਿਫਟ ਕੀਤਾ ਜਾ ਸਕਦਾ ਹੈ। ਇਸ ਸੂਚੀ ਵਿੱਚ ਜ਼ਿਆਦਾਤਰ ਸਰਕਾਰੀ ਅਤੇ ਨਿੱਜੀ ਸਕੂਲ ਅਤੇ ਕਾਲਜ ਸ਼ਾਮਲ ਹਨ।



ਦੱਸ ਦੇਈਏ ਕਿ ਪਿਛਲੇ ਦੋ ਦਿਨਾਂ ਤੋਂ ਸ਼ਹਿਰ 'ਚ ਬਲੈਕ ਆਉਟ ਰਿਹਾ| ਜਲੰਧਰ ਵਿੱਚ ਦੋ ਥਾਵਾਂ 'ਤੇ ਡਰੋਨ ਹਮਲੇ ਹੋਏ। ਏਅਰ ਡਿਫੈਂਸ ਸਿਸਟਮ ਨੇ ਉਨ੍ਹਾਂ ਨੂੰ ਅਸਮਾਨ ਵਿੱਚ ਹੀ ਤਬਾਹ ਕਰ ਦਿੱਤਾ। ਹਮਲੇ ਵਿੱਚ ਕੋਈ ਨੁਕਸਾਨ ਨਹੀਂ ਹੋਇਆ। ਜੇਕਰ ਭਾਰਤ-ਪਾਕਿਸਤਾਨ ਵਿਚਕਾਰ ਤਣਾਅ ਵੱਧ ਜਾਂਦਾ ਹੈ ਤਾਂ ਹਾਲਤ ਵਿਗੜ ਜਾਂਦੇ ਹਨ ਤਾਂ ਐਮਰਜੈਂਸੀ 'ਚ ਲੋਕਾਂ ਨੂੰ ਇਨ੍ਹਾਂ ਜਗਹਾਂ ਤੇ ਸ਼ਿਫਟ ਕੀਤਾ ਜਾ ਸਕਦ ਹੈ| ਪੰਜਾਬ ਦੇ ਸਰਕਾਰੀ ਗੈਰਸਰਕਾਰੀ, ਸਕੂਲਾਂ-ਕਾਲਜਾਂ 'ਚ ਤਿੰਨ ਦਿਨ ਦੀਆਂ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ| ਮੌਜੂਦਾ ਹਾਲਤ ਨੂੰ ਦੇਖਦੇ ਹੋਏ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਤਿੰਨ ਦਿਨ ਤਕ ਸਕੂਲ ਬੰਦ ਰੱਖਣ ਦੇ ਆਦੇਸ਼ ਜਾਰੀ ਕੀਤੇ ਹਨ| ਪੰਜਾਬ ਸਮੇਤ 9 ਰਾਜਾਂ 'ਚ 27 ਏਅਰਪੋਰਟ ਬੰਦ ਕੀਤੇ ਗਏ ਹਨ|