ਵੀਰਵਾਰ ਦੇਰ ਰਾਤ, ਹਰਿਆਣਾ ਦੇ ਨੂਹ ਬਾਰਡਰ ਤੋਂ ਲੰਘਦੇ ਕੁੰਡਲੀ ਮਾਨੇਸਰ ਪਲਵਲ ਐਕਸਪ੍ਰੈਸ ਵੇਅ 'ਤੇ ਇੱਕ ਟੈਂਪੂ ਨੇ ਖੜ੍ਹੇ ਟਰੱਕ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਟੈਂਪੂ 'ਚ ਸਵਾਰ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ ਬਾਕੀ 23 ਜ਼ਖਮੀ ਹੋ ਗਏ। ਸਾਰੇ ਸ਼ਰਧਾਲੂ ਵਰਿੰਦਾਵਨ ਵਿੱਚ ਦਰਸ਼ਨ ਕਰਕੇ ਪੰਜਾਬ ਦੇ ਜਲੰਧਰ ਪਰਤ ਰਹੇ ਸਨ। ਪਰ ਇਹ ਹਾਦਸਾ ਵਾਪਰ ਗਿਆ। ਹਾਦਸੇ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਿਸ ਨੇ ਜ਼ਖਮੀਆਂ ਨੂੰ ਨਿੱਜੀ ਹਸਪਤਾਲ ਪਹੁੰਚਾਇਆ।
ਵਰਿੰਦਾਵਨ ਤੋਂ ਪਰਤ ਰਹੇ ਸੀ ਪੰਜਾਬ
ਹਾਦਸੇ 'ਚ ਜ਼ਖਮੀਆਂ ਨੂੰ ਨੂਹ, ਰੇਵਾੜੀ ਤੇ ਰੋਹਤਕ ਦੇ ਵੱਖ-ਵੱਖ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ। ਇਨ੍ਹਾਂ 'ਚੋਂ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਵੀਰਵਾਰ ਰਾਤ ਜਲੰਧਰ ਤੋਂ 26 ਲੋਕ ਇਕ ਟੈਂਪੋ ਯਾਨੀ ਛੋਟੇ ਹਾਥੀ 'ਚ ਸਵਾਰ ਹੋ ਕੇ ਵਰਿੰਦਾਵਨ ਤੋਂ ਪੰਜਾਬ ਪਰਤ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਟਰੱਕ 'ਤੇ ਕੋਈ ਇੰਡੀਕੇਟਰ ਨਹੀਂ ਲਗਾਏ ਗਏ ਸਨ। ਜਿਸ ਕਾਰਨ ਇਹ ਹਾਦਸਾ ਵਾਪਰਿਆ।
3 ਦੀ ਮੌਤ, ਦਰਜਨਾਂ ਜ਼ਖਮੀ
ਟੈਂਪੂ ਵਿੱਚ 26 ਸ਼ਰਧਾਲੂ ਸਵਾਰ ਸਨ। ਜਿਨ੍ਹਾਂ ਵਿੱਚੋਂ ਦੋ ਔਰਤਾਂ ਅਤੇ ਇੱਕ ਬੱਚੀ ਦੀ ਮੌਤ ਹੋ ਗਈ। ਮ੍ਰਿਤਕਾਂ 'ਚ ਇਕ ਔਰਤ ਦੀ ਪਛਾਣ ਹੋਈ ਹੈ। ਜਿਸ ਦਾ ਨਾਂ ਬੀਨਾ (45) ਦੱਸਿਆ ਜਾ ਰਿਹਾ ਹੈ। ਇਸ ਦੇ ਨਾਲ ਹੀ 9 ਸਾਲ ਦੀ ਰਿਤਿਕਾ ਦੀ ਵੀ ਮੌਤ ਹੋ ਗਈ ਹੈ। ਜੋ ਕਿ ਜਲੰਧਰ ਦੀ ਰਹਿਣ ਵਾਲੀ ਸੀ।